YouTube Monetization : ਅਸੀਂ ਸਾਰੇ ਜਾਣਦੇ ਹਾਂ ਕਿ YouTube ਤੋਂ ਪੈਸੇ ਕਮਾਉਣ ਲਈ ਚੈਨਲ ‘ਤੇ ਚੰਗੇ ਵਿਊਜ਼ ਤੇ Subscribe ਹੋਣੇ ਚਾਹੀਦੇ ਹਨ। ਚੈਨਲ ਉਦੋਂ ਹੀ Monetization ਹੁੰਦਾ ਹੈ, ਜਦੋਂ ਘੱਟੋ-ਘੱਟ 1000 Subscribers ਹੁੰਦੇ ਹਨ ਤੇ 4,000 ਘੰਟੇ ਦਾ Watch Time ਪੂਰਾ ਹੁੰਦਾ ਹੈ। ਇਸ ਤੋਂ ਬਾਅਦ ਜਦੋਂ ਵਿਅਕਤੀ YouTube ਦੇ T&C ਨੂੰ ਸਵੀਕਾਰ ਕਰਦਾ ਹੈ ਤਾਂ ਉਸ ਤੋਂ ਬਾਅਦ ਉਸਦੀ ਕਮਾਈ ਸ਼ੁਰੂ ਹੁੰਦੀ ਹੈ ਪਰ ਹੁਣ ਕੰਪਨੀ ਆਪਣੀ Monetization ਪਾਲਿਸੀ ‘ਚ ਬਦਲਾਅ ਕਰ ਰਹੀ ਹੈ ਤੇ ਹੁਣ ਲੋਕਾਂ ਨੂੰ 1000 ਸਬਸਕ੍ਰਾਈਬਰ ਅਤੇ 4000 ਘੰਟੇ ਦੇ ਵਾਚ ਟਾਈਮ ਜ਼ਰੂਰਤ ਨਹੀਂ ਹੋਵੇਗੀ।
ਹੁਣ ਚਾਹੀਦੇ ਸਿਰਫ ਇੰਨੇ Subscribers
ਯੂਟਿਊਬ ਆਪਣੇ YPP ਯਾਨੀ ਯੂਟਿਊਬ ਪਾਰਟਨਰ ਪ੍ਰੋਗਰਾਮ ਤਹਿਤ Monetization ਪਾਲਿਸੀ ਵਿੱਚ ਲੋਕਾਂ ਨੂੰ ਕੁਝ ਛੋਟ ਦੇ ਰਿਹਾ ਹੈ। ਹੁਣ ਚੈਨਲ Monetization ਕਰਨ ਲਈ ਇੱਕ ਵਿਅਕਤੀ ਨੂੰ ਸਿਰਫ 500 Subscribers ਤੇ 3000 ਘੰਟੇ ਦੇ ਵਾਚ ਟਾਈਮ ਦੀ ਲੋੜ ਹੋਵੇਗੀ। ਨਾਲ ਹੀ, ਪਿਛਲੇ 90 ਦਿਨਾਂ ਵਿੱਚ ਚੈਨਲ ‘ਤੇ 3 ਪਬਲਿਕ ਕੀਤੀਆਂ ਵੀਡੀਓ ਹੋਣੀਆਂ ਚਾਹੀਦੀਆਂ ਹਨ।
ਸ਼ਾਰਟਸ ਲਈ ਇਹ ਨਿਯਮ
ਹੁਣ ਤੱਕ, ਸ਼ਾਰਟਸ ਤੋਂ ਕਮਾਈ ਕਰਨ ਲਈ ਅਕਾਊਂਟ ‘ਤੇ ਘੱਟੋ ਘੱਟ 10 ਮਿਲੀਅਨ ਵਿਊਜ਼ ਦੀ ਜ਼ਰੂਰਤ ਹੁੰਦੀ ਹੈ, ਜੋ ਪਿਛਲੇ 90 ਦਿਨਾਂ ਵਿੱਚ ਆਏ ਹੋਣ ਪਰ ਹੁਣ ਕੰਪਨੀ ਇਸ ‘ਚ ਵੀ ਬਦਲਾਅ ਕਰ ਰਹੀ ਹੈ। ਹੁਣ ਯੂਜ਼ਰਸ ਨੂੰ ਸਿਰਫ 3 ਮਿਲੀਅਨ ਵਿਊਜ਼ ਦੀ ਲੋੜ ਹੋਵੇਗੀ ਜਿਸ ਤੋਂ ਬਾਅਦ ਉਹ ਸ਼ਾਰਟਸ ਤੋਂ ਵੀ ਕਮਾਈ ਕਰ ਸਕਣਗੇ।
ਜਦੋਂ ਕੋਈ ਯੂਜਰ ਇਹਨਾਂ ਮਾਪਦੰਡਾਂ ਨੂੰ ਪਾਸ ਕਰਦਾ ਹੈ ਤਾਂ ਉਸਦਾ ਖਾਤਾ YPP ਦੇ ਤਹਿਤ Monetization ਲਈ ਤਿਆਰ ਹੋ ਜਾਵੇਗਾ ਅਤੇ ਵਿਅਕਤੀ ਕੰਪਨੀ ਦੇ ਥੈਂਕਸ , ਸੁਪਰ ਚੈਟ, ਸੁਪਰ ਸਟਿੱਕਰ ਅਤੇ ਸਬਸਕ੍ਰਿਪਸ਼ਨ ਟੂਲਸ ਦੀ ਵਰਤੋਂ ਕਰਨ ਦੇ ਯੋਗ ਹੋਵੇਗਾ। YPP ਦੇ ਤਹਿਤ ਨਵੀਂ ਨੀਤੀ ਕੰਪਨੀ ਦੁਆਰਾ ਸਿਰਫ ਅਮਰੀਕਾ, ਯੂ.ਕੇ., ਕੈਨੇਡਾ, ਤਾਈਵਾਨ ਅਤੇ ਦੱਖਣੀ ਕੋਰੀਆ ਵਿੱਚ ਲਾਂਚ ਕੀਤੀ ਗਈ ਹੈ।
ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਹੋਰ ਦੇਸ਼ਾਂ ਵਿੱਚ ਵੀ ਲਾਗੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੰਪਨੀ ਅਮਰੀਕਾ ਵਿੱਚ ਹੋਰ ਸਿਰਜਣਹਾਰਾਂ ਲਈ ਸ਼ਾਪਿੰਗ ਐਫੀਲੀਏਟ ਪਾਇਲਟ ਪ੍ਰੋਗਰਾਮ ਦਾ ਵਿਸਤਾਰ ਕਰ ਰਹੀ ਹੈ। ਉਹ ਉਪਭੋਗਤਾ ਜੋ ਪਹਿਲਾਂ ਤੋਂ ਹੀ YPP ਵਿੱਚ ਹਨ ਤੇ 20,000 ਤੋਂ ਵੱਧ Subscribers ਹਨ, ਉਹ ਵੀਡੀਓ ਅਤੇ ਸ਼ਾਰਟਸ ਵਿੱਚਪ੍ਰੋਡਕਟਸ ਨੂੰ ਟੈਗ ਕਰਕੇ ਕਮਿਸ਼ਨ ਕਮਾ ਸਕਦੇ ਹਨ।