ਜਲੰਧਰ ਦੇ  ਲੋਕਾਂ ਨੂੰ ਅਪੀਲ ,20 ਜੂਨ ਨੂੰ ਆਵਾਜਾਈ ਲਈ ਬਦਲਵੇਂ ਰਸਤਿਆਂ ਦੀ ਕੀਤੀ ਜਾਵੇ ਵਰਤੋਂ, ਸੀ.ਐਮ. ਦੀ ਯੋਗਸ਼ਾਲਾ ਸਮਾਗਮ

ਜਲੰਧਰ (ਕੁਲਪ੍ਰੀਤ ਸਿੰਘ )- ਪੀ.ਏ.ਪੀ. ਗਰਾਊਂਡ ਜਲੰਧਰ ਵਿਖੇ 20 ਜੂਨ 2023 ਨੂੰ ਕਰਵਾਏ ਜਾ ਰਹੇ ਸੀ.ਐਮ. ਦੀ ਯੋਗਸ਼ਾਲਾ ਸਮਾਗਮ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਾ ਰਹੀ ਹੈ। ਜਿਸ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਡਾਇਵਰਸ਼ਨ/ਪਾਰਕਿੰਗ ਦਾ ਵੇਰਵਾ ਜਾਰੀ ਕੀਤਾ ਗਿਆ ਹੈ।

 

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਟ੍ਰੈਫਿਕ ਜਲੰਧਰ ਕੰਵਲਪ੍ਰੀਤ ਸਿੰਘ ਚਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਗਰਾਮ ਵਿੱਚ ਪਹੁੰਚ ਰਹੇ ਮਹਿਮਾਨਾਂ, ਵਲੰਟੀਅਰਾਂ, ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਦੀਆਂ ਕਾਰਾਂ, ਬੱਸਾਂ ਅਤੇ ਦੋ-ਪਹੀਆ ਵਾਹਨਾਂ ਦੀ ਢੁੱਕਵੀਂ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀ.ਐਸ.ਐਫ. ਚੌਕ ਤੋਂ ਲਾਡੋਵਾਲੀ ਰੋਡ ਤੱਕ ਦੋਵੇਂ ਪਾਸੇ ਆਯੂਸ਼ ਤੇ ਨਰਸਿੰਗ ਸਟਾਫ਼ ਲਈ, ਗੁਰੂ ਨਾਨਕਪੁਰਾ ਰੋਡ ਤੋਂ ਚਾਲੀ ਕੁਆਰਟਰ ਸਟੇਸ਼ਨ ਸਾਈਡ ਵਲੰਟੀਅਰਾਂ ਲਈ, ਗੁਰੂ ਨਾਨਕਪੁਰਾ ਰੋਡ ਤੋਂ ਚਾਲੀ ਕੁਆਰਟਰ ਸਟੇਸ਼ਨ ਸਾਈਡ ਅੰਦਰਲੇ ਪਾਸੇ ਜਨਰਲ ਪਾਰਕਿੰਗ ਦੋ ਪਹੀਆ, ਕ੍ਰਿਸ਼ਨਾ ਫੈਕਟਰੀ ਲਾਈਟਾਂ ਤੋਂ ਕੱਟ ਚਾਲੀ ਕੁਆਰਟਰ ਸਟੇਸ਼ਨ ਸਾਈਡ ਖੱਬੇ ਪਾਸੇ ਸਟਾਫ਼ ਲਈ, ਕੱਟ ਚਾਈ ਕੁਆਰਟਰ ਤੋਂ ਫਾਟਕ ਗੁਰੂ ਨਾਨਕਪੁਰ ਵੱਲ ਖੱਬੇ ਪਾਸੇ ਸਕੂਲੀ ਬੱਸਾਂ ਲਈ, ਗੁਰੂ ਨਾਨਕਪੁਰ ਫਾਟਕ ਤੋਂ ਗੇਟ ਬੈਕ ਸਾਈਡ ਪੀ.ਏ.ਪੀ. ਗਰਾਊਂਡ ਕਾਲਜ ਬੱਸਾਂ ਲਈ ਅਤੇ ਗੇਟ ਬੈਕ ਸਾਈਡ ਪੀ.ਏ.ਪੀ. ਗਰਾਊਂਡ ਤੋਂ ਕ੍ਰਿਸ਼ਨਾ ਫੈਕਟਰੀ ਲਾਈਟਾਂ ਜਨਰਲ ਪਾਰਕਿੰਗ ਲਈ ਨਿਰਧਾਰਿਤ ਕੀਤੀਆਂ ਗਈਆਂ ਹਨ। ਫਿਕ ਦੇ ਬਦਲਵੇਂ ਰੂਟਾਂ ਬਾਰੇ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਨੇ ਦੱਸਿਆ ਕਿ ਕੋਟ ਰਾਮਦਾਸ/ਲੱਧੇਵਾਲੀ/ਬੇਅੰਤ ਨਗਰ ਸਾਈਡ ਤੋਂ ਜਲੰਧਰ ਸ਼ਹਿਰ ਆਉਣ ਵਾਲੀ ਟ੍ਰੈਫਿਕ ਵਾਇਆ ਪੀ.ਏ.ਪੀ. ਪੁਲ ਰਾਹੀਂ ਸ਼ਹਿਰ ਅੰਦਰ ਪ੍ਰਵੇਸ਼ ਕਰੇਗੀ। ਬੀ.ਐਸ.ਐਫ. ਚੌਕ ਤੋਂ ਗੁਰੂ ਨਾਨਕ ਪੁਰਾ/ਕੋਟ ਰਾਮਦਾਸ/ਲੱਧੇਵਾਲੀ/ਬੇਅੰਤ ਨਗਰ ਸਾਈਡ ਜਾਣ ਵਾਲੀ ਟ੍ਰੈਫਿਕ ਵਾਇਆ ਪੀ.ਏ.ਪੀ./ਰਾਮਾ ਮੰਡੀ ਪੁਲ ਰਾਹੀਂ ਸ਼ਹਿਰ ਤੋਂ ਬਾਹਰ ਜਾਵੇਗੀ। ਬੀ.ਐਸ.ਐਫ. ਚੌਕ ਤੋਂ ਲਾਡੋਵਾਲੀ ਰੋਡ ਨੂੰ ਜਾਣ ਵਾਲੀ ਟ੍ਰੈਫਿਕ ਵਾਇਆ ਬੱਸ ਸਟੈਂਡ ਪੁਲ ਰਾਹੀਂ ਜਾਵੇਗੀ। ਰੇਲਵੇ ਸਟੇਸ਼ਨ ਤੋਂ ਗੁਰੂ ਨਾਨਕਪੁਰਾ/ਬੀ.ਐਸ.ਐਫ. ਚੌਕ ਨੂੰ ਜਾਣ ਵਾਲੀ ਟ੍ਰੈਫਿਕ ਅਲਾਸਕਾ ਚੌਕ ਤੋਂ ਬੱਸ ਸਟੈਂਡ ਸਾਈਡ ਜਾਵੇਗੀ।

ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 20 ਜੂਨ ਨੂੰ ਸਵੇਰੇ 6 ਵਜੇ ਤੋਂ 9 ਵਜੇ ਤੱਕ ਆਉਣ-ਜਾਣ ਲਈ ਟ੍ਰੈਫਿਕ ਦੇ ਪ੍ਰਬੰਧਾਂ ਨੂੰ ਮੁੱਖ ਰੱਖਦੇ ਹੋਏ ਬਦਲਵੇਂ ਰੂਟਾਂ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪ੍ਰਬੰਧਾਂ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਹੈਲਪ ਲਾਈਨ ਨੰਬਰ 0181-2227296 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

 

 

hacklink al hack forum organik hit kayseri escort mariobet girişdeneme bonusu veren sitelerdeneme bonusu veren sitelerescortfixbetngsbahismarsbahis, marsbahis giriş,marsbahis güncel girişmersobahisimajbet,imajbet giriş,imajbet güncel girişlunabet, lunabet giriş,lunabet güncel girişcasinometropolbuy drugspubg mobile ucsuperbetphantomgrandpashabetsekabetNakitbahisTümbetbettikcetkralbetBetciomegabahisbetpasjojobetHoliganbetdeneme bonusudeneme bonusu veren sitelercasibomonwin