05/24/2024 1:11 PM

ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ਦਾ ਇਕਲੌਤਾ ਪੁੱਤ ਸੀ ਅਮਨਦੀਪ

ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਟਾਂਡਾ ਦੇ ਨੌਜਵਾਨ ਦੀ ਅਮਰੀਕਾ ਵਿਚ ਹੋਏ ਹਾਦਸੇ ਵਿਚ ਮੌਤ ਹੋ ਗਈ। ਇਸ ਦੀ ਜਾਣਕਾਰੀ ਬਲਵਿੰਦਰ ਸਿੰਘ ਬਿੱਟੂ ਧੰਨ-ਧੰਨ ਬਾਬਾ ਸ਼੍ਰੀ ਚੰਦ ਜੀ ਵੈਲਫੇਅਰ ਸੁਸਾਇਟੀ ਬੇਗੋਵਾਲ ਜ਼ਿਲ੍ਹਾ ਕਪੂਰਥਲਾ ਪੰਜਾਬ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਭੈਣ ਪਰਮਜੀਤ ਕੌਰ ਤੇ ਜੀਜਾ ਰਵਿੰਦਰਪਾਲ ਸਿੰਘ ਆਪਣੇ ਇਕਲੌਤੇ ਪੁੱਤਰ ਅਮਨਦੀਪ ਸਿੰਘ ਨਾਲ ਪਿਛਲੇ 13 ਸਾਲਾਂ ਤੋਂ ਨਿਊਯਾਰਕ ਅਮਰੀਕਾ ਵਿਚ ਰਹਿ ਰਹੇ ਸਨ। ਪਿਛਲੀ 17 ਜੂਨ ਨੂੰ ਅਮਨਦੀਪ ਆਪਣੇ ਕੰਮ ਤੋਂ ਛੁੱਟੀ ਕਰਕੇ ਸ਼ਾਮ ਨੂੰ ਘਰ ਪਰਤਿਆ। ਇਸ ਦੇ ਬਾਅਦ ਉਹ ਆਪਣੇ 3 ਦੋਸਤਾਂ ਨਾਲ ਇਕ ਹੋਰ ਦੋਸਤ ਦੀ ਜਨਮ ਦਿਨ ਪਾਰਟੀ ਵਿਚ ਸ਼ਾਮਲ ਹੋਣ ਲਈ ਨਿਕਲਿਆ।

ਕੁਝ ਦੂਰ ਜਾਣ ‘ਤੇ ਉਸ ਦੀ ਗੱਡੀ ਸੜਕ ‘ਤੇ ਬਣੇ ਇਕ ਡਿਵਾਈਡਰ ਨਾਲ ਟਕਰਾ ਗਈ। ਇਸ ਦੁਰਘਟਨਾ ਵਿਚ ਅਮਨਦੀਪ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ ਜਿਸ ਨੂੰ ਨੇੜੇ ਦੇ ਹਸਪਤਾਲ ਪਹੁੰਚਿਆ ਗਿਆ ਜਿਥੇ ਇਲਾਜ ਦੌਰਾਨ ਅਮਨਦੀਪ ਨੇ ਦਮ ਤੋੜ ਦਿੱਤਾ। ਘਰ ਦੇ ਇਕਲੌਤੇ ਪੁੱਤ ਦੇ ਦੁਨੀਆ ਤੋਂ ਚਲੇ ਜਾਣ ਨਾਲ ਮਾਪਿਆਂ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।ਅਮਨਦੀਪ ਨੂੰ ਕੁਝ ਦਿਨਾਂ ਬਾਅਦ ਗ੍ਰੀਨ ਕਾਰਡ ਦੇ ਪੇਪਰ ਮਿਲਣ ਵਾਲੇ ਸਨ ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ। ਇਸ ਤੋਂ ਬੁਰੀ ਕਿਸਮਤ ਹੋਰ ਕੀ ਹੋਵੇਗੀ ਕਿ ਗ੍ਰੀਨ ਕਾਰਡ ਮਿਲਣ ਤੇ ਦੋਸਤ ਦੇ ਜਨਮ ਦਿਨ ਦੀ ਖੁਸ਼ੀ ਵਿਚ ਸ਼ਾਮਲ ਹੋਣ ਦੀ ਬਜਾਏ ਉਹ ਦੁਨੀਆ ਤੋਂ ਚਲਾ ਗਿਆ।