21 ਲੱਖ ਰੁਪਏ ਰਿਸ਼ਵਤ ਲੈ ਕੇ ਤਸਕਰ ਨੂੰ ਛੱਡਣ ਦੇ ਦੋਸ਼ ਵਿੱਚ ਥਾਣਾ ਕੋਤਵਾਲੀ ਦੇ ਐੱਸ.ਐੱਚ.ਓ. ਅਤੇ ਬਾਦਸ਼ਾਹਪੁਰ ਚੌਂਕੀ ਦੇ ਇੰਚਾਰਜ ਨੂੰ ਜ਼ਿਲ੍ਹਾ ਪੁਲਿਸ ਨੇ ਨਾਮਜ਼ਦ ਕੀਤਾ ਹੈ। ਥਾਣਾ ਸੁਭਾਨਪੁਰ ਵਿੱਚ ਦਰਜ ਕੇਸ ਵਿੱਚ ਡੀਲ ਕਰਵਾਉਣ ਵਾਲਾ ਵਿਚੋਲੇ ਵੀ ਸ਼ਾਮਲ ਹੈ। ਇਸ ਦਾ ਖੁਲਾਸਾ ਉਸ ਵੇਲੇ ਹੋਇਆ, ਜਦੋਂ ਬੀਤੇ 12 ਜੂਨ ਨੂੰ ਸੁਭਾਨਪੁਰ ਏਰੀਆ ਤੋਂ ਜਲੰਧਰ ਦਿਹਾਤ ਦੀ ਪੁਲਿਸ ਨੇ ਛੇ ਕਿਲੋ ਹੈਰੋਇਨ ਤੇ ਤਿੰਨ ਹਜ਼ਾਰ ਰੁਪਏ ਦੀ ਡਰੱਗਮਨੀ ਸਣੇ ਨਸ਼ਾ ਸਮੱਗਲਰ ਨੂੰ ਦਬੋਚਿਆ।
ਉਸ ਨੂੰ ਕਪੂਰਥਲਾ ਪੁਲਿਸ ਨੇ ਪ੍ਰੋਡਕਸ਼ਨ ਵਾਰਟੰ ‘ਤੇ ਲਿਆ ਕੇ ਪੁੱਛਗਿੱਛ ਕੀਤੀ ਤਾਂ ਐੱਸ.ਐੱਚ.ਓ. ਅਤੇ ਚੌਂਕੀ ਇੰਚਾਰਜ ਦੀ ਰਿਸ਼ਵਤ ਲੈ ਕੇ ਛੱਡਣ ਦਾ ਮਾਮਲਾ ਸਾਹਮਣੇ ਵਿੱਚ ਆਇਆ। ਦੋਸ਼ਾਂ ਵਿੱਚ ਘਿਰਿਆ ਐੱਸ.ਐੱਚ.ਓ. ਅਜੇ ਫਰਾਰ ਚੱਲ ਰਿਹਾ ਹੈ। ਜਦਕਿ ਚੌਂਕੀ ਇੰਚਾਰਜ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੂਜੇ ਪਾਸੇ ਜ਼ਿਲ੍ਹਾ ਪੁਲਿਸ ਇਸ ਮਾਮਲੇ ਦੀ ਪ੍ਰੈੱਸ ਕਾਨਫਰੰਸ ਕਰਨ ਦੀ ਤਿਆਰੀ ਵਿੱਚ ਹੈ।
12 ਜੂਨ ਨੂੰ ਜਲੰਧਰ ਦਿਹਾਤ ਪੁਲਿਸ ਨੇ ਨਸ਼ਾ ਤਸਕਰ ਗੁਜਰਾਲ ਸਿੰਘ ਉਰਫ ਜੋਗਾ ਨਿਵਾਸੀ ਪਿੰਡ ਬੂਟ ਥਾਣਾ ਸੁਭਾਨਪੁਰ ਨੂੰ ਛੇ ਕਿਲੋ ਹੈਰੋਇਨ ਅਤੇ ਤਿੰਨ ਹਜ਼ਾਰ ਰੁਪਏ ਦੀ ਡਰੱਗ ਮਨੀ ਸਣੇ ਫੜਿਆ ਸੀ। ਇਸ ਤੋਂ ਬਾਅਦ ਅਮਨਦੀਪ ਸਿੰਘ ਉਰਫ ਅਮਨਾ ਨਿਵਾਸੀ ਠੱਠਾ ਥਾਣਾ ਸਹਾਲੀ, ਤਰਨਤਾਰਨ ਅਤੇ ਜੋਗਿੰਦਰ ਸਿੰਘ ਉਰਫ ਭਰਾ ਨਿਵਾਸੀ ਪਿੰਡ ਬੂਟ ਥਾਣਾ ਸੁਭਾਨਪੁਰ ਨੂੰ ਨਾਮਜ਼ਦ ਕਰਕੇ ਪ੍ਰੋਡਕਸ਼ਨ ਵਾਰੰਟ ‘ਤੇ ਲਿਆਕੇ ਰਿਮਾਂਡ ਹਾਸਲ ਕੀਤਾ ਗਿਆ ਸੀ। ਪੁੱਛਗਿੱਛ ਵਿੱਚ ਗੁਜਰਾਲ ਸਿੰਘ ਅਤੇ ਜੋਗਿੰਦਰ ਸਿੰਘ ਨੇ ਦੱਸਿਆ ਕਿ 12 ਮਾਰਚ 2023 ਨੂੰ ਚੌਂਕੀ ਬਾਦਸ਼ਾਹਪੁਰ (ਕਪੂਰਥਲ) ਦੀ ਪੁਲਿਸ ਨੇ ਗੁਜਰਾਲ ਸਿੰਘ ਨੂੰ ਫੜਿਆ ਸੀ। ਇਸ ਸਮਾਂ ਐੱਸ.ਆਈ. ਹਰਜੀਤ ਸਿੰਘ ਉਥੇ ਆ ਗਿਆ। ਜੋਗਾ ਨੇ ਦੱਸਿਆ ਕਿ ਉਹ 11 ਫਰਵਰੀ 2022 ਵਿੱਚ ਥਾਣਾ ਸੁਲਤਾਨਪੁਰ ਲੋਧੀ ਵਿੱਚ ਦਰਜ ਐੱਲ.ਡੀ.ਪੀ.ਐੱਸ. ਕੇਸ ਵਿੱਚ ਲੋੜੀਂਦਾ ਸੀ। ਉਸ ਦੀ ਪਤਨੀ (ਜੋਗਾ) ਜਗਜੀਤ ਕੌਰ ਮੈਂਡੀ ਗਰੇਵਾਲ ਨੇ ਗੁਜਰਾਲ ਸਿੰਘ ਉਰਫ ਜੋਗਾ ਨੂੰ ਛੁਡਵਾਉਣ ਲਈ ਚੌਂਕੀ ਬਾਦਸ਼ਾਹਪੁਰ ਦੇ ਇੰਚਾਰਜ ਅਤੇ ਥਾਣਾ ਕੋਤਵਾਲੀ ਦੇ ਐੱਸ.ਐੱਚ.ਓ. ਦੇ ਨਾਲ 21 ਲੱਖ ਰੁਪਏ ਵਿੱਚ ਸੌਦਾ ਤੈਅ ਕੀਤਾ।ਇੱਕ ਲੱਖ ਰੁਪਏ ਦੀ ਰਕਮ ਐੱਸ.ਐਚ.ਓ. ਹਰਜੀਤ ਸਿੰਘ ਨੇ ਚੌਂਕੀ ਵਿੱਚ ਲੈ ਲਈ। ਅਗਲੇ ਦਿਨ SHO ਹਰਜੀਤ ਸਿੰਘ ਅਤੇ ਚੌਂਕੀ ਇੰਚਾਰਜ ਪਰਮਜੀਤ ਸਿੰਘ ਨੇ ਜੋਗਾ ਦੇ ਪਿਤਾ ਜੋਗਿੰਦਰ ਸਿੰਘ ਅਤੇ ਸਰਪੰਚ ਰਾਜਪਾਲ ਸਿੰਘ ਦੇ ਭਰਾ ਓਂਕਾਰ ਸਿੰਘ ਉਰਫ ਕਾਰੀ ਨਿਵਾਸੀ ਪਿੰਡ ਬੂਟ ਦੀ ਮੌਜੂਦਗੀ ਵਿੱਚ ਚੌਂਕੀ ਬਾਦਸ਼ਾਹਪੁਰ ਵਿੱਚ 19 ਲੱਖ ਰੁਪਏ ਲਏ।