Gippy Grewal Hina Khan: ਪੰਜਾਬੀ ਸਿਨੇਮਾ ਦਾ ਮਿਆਰ ਦਿਨੋਂ ਦਿਨ ਉੱਚਾ ਹੁੰਦਾ ਜਾ ਰਿਹਾ ਹੈ। ਸਾਲ 2023 ‘ਚ ਪੰਜਾਬੀ ਸਿਨੇਮਾ ਨੇ ਸਭ ਤੋਂ ਜ਼ਿਆਦਾ ਹਿੱਟ ਫਿਲਮਾਂ ਮਨੋਰੰਜਨ ਜਗਤ ਨੂੰ ਦਿੱਤੀਆਂ। ‘ਕੈਰੀ ਆਨ ਜੱਟਾ 3’ ਨੇ ਤਾਂ ਬਾਕਸ ਆਫਿਸ ‘ਤੇ 100 ਕਰੋੜ ਦੀ ਕਮਾਈ ਕਰਕੇ ਇਤਿਹਾਸ ਰਚ ਦਿੱਤਾ ਹੈ।
ਇਸ ਦਰਮਿਆਨ ਇੱਕ ਵੱਡੀ ਖਬਰ ਆ ਰਹੀ ਹੈ। ਟੀਵੀ ਅਭਿਨੇਤਰੀ ਹਿਨਾ ਖਾਨ ਵੀ ਪੰਜਾਬੀ ਫਿਲਮਾਂ ‘ਚ ਐਂਟਰੀ ਕਰਨ ਜਾ ਰਹੀ ਹੈ। ਉਹ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ‘ਚ ਗਿੱਪੀ ਗਰੇਵਾਲ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਗਿੱਪੀ ਗਰੇਵਾਲ ਨੇ ਹਿਨਾ ਖਾਨ ਨਾਲ ਇੱਕ ਤਸਵੀਰ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਹਿਨਾ ਦਾ ਹੱਥ ਫੜੇ ਨਜ਼ਰ ਆ ਰਹੇ ਹਨ। ਉਨ੍ਹਾਂ ਕੈਪਸ਼ਨ ‘ਚ ਹੈਸ਼ਟੈਗ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਲਿਿਖਿਆ ਹੈ। ਇਹ ਫਿਲਮ 2024 ;ਚ ਰਿਲੀਜ਼ ਹੋਵੇਗੀ।
ਕਾਬਿਲੇਗ਼ੌਰ ਹੈ ਕਿ ਹਿਨਾ ਖਾਨ ਟੀਵੀ ਦੀ ਦੁਨੀਆ ਦੀ ਜਾਣੀ ਮਾਣੀ ਅਦਾਕਾਰਾ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਤੋਂ ਕੀਤੀ ਸੀ। ਇਸ ਸੀਰੀਅਲ ‘ਚ ਅਕਸ਼ਰਾ ਦਾ ਕਿਰਦਾਰ ਨਿਭਾ ਕੇ ਉਹ ਘਰ ਘਰ ‘ਚ ਪ੍ਰਸਿੱਧ ਹੋ ਗਈ ਸੀ। ਇਸ ਤੋਂ ਬਾਅਦ ਉਹ ਬਿੱਗ ਬੌਸ 11 ‘ਚ ਵੀ ਨਜ਼ਰ ਆਈ ਸੀ। ਦੂਜੇ ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ ‘ਚ ਬਣੇ ਹੋਏ ਹਨ। ਉਨ੍ਹਾਂ ਦੀ ਫਿਲਮ ‘ਕੈਰੀ ਆਨ ਜੱਟਾ 3’ ਬਲਾਕਬਸਟਰ ਹਿੱਟ ਸਾਬਤ ਹੋਈ ਹੈ। ਇਸ ਫਿਲਮ ਨੇ ਪੰਜਾਬੀ ਸਿਨੇਮਾ ਦਾ ਮਿਆਰ ਹੋਰ ਉੱਚਾ ਚੁੱਕ ਦਿੱਤਾ ਹੈ। ਫਿਲਮ ਦੀ ਕਮਾਈ 100 ਕਰੋੜ ਤੋਂ ਪਾਰ ਹੋ ਚੁੱਕੀ ਹੈ ਅਤੇ ਫਿਲਮ ਹਾਲੇ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ।