ਪੰਜਾਬੀ ਗਾਇਕ ਅਤੇ ਅਦਾਕਾਰ ਵੱਲੋਂ ਆਪਣੀ ਪੰਜਾਬੀ ਫਿਲਮ ਜ਼ਿੰਦਗੀ ਜ਼ਿੰਦਾਬਾਦ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕ ਨੇ ਆਪਣੀ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਫਿਲਮ ਦਾ ਪੋਸਟਰ ਦੇਖ ਇਸ ਗੱਲ ਦਾ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨਿੰਜਾ ਆਪਣੇ ਕਿਰਦਾਰ ਨਾਲ ਪਰਦੇ ਉੱਪਰ ਧਮਾਕਾ ਕਰਨਗੇ।
ਦਰਅਸਲ, ਪੰਜਾਬੀ ਗਾਇਕ ਨਿੰਜਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਫਿਲਮ ਜ਼ਿੰਦਗੀ ਜ਼ਿੰਦਾਬਾਦ ਦਾ ਪੋਸਟਰ ਸਾਂਝਾ ਕੀਤਾ ਹੈ। ਇਸ ਨੂੰ ਸ਼ੇਅਰ ਕਰ ਉਨ੍ਹਾਂ ਕਿਹਾ ਡੇਟ ਲੌਕ ਕਰਲੋ… 27.ਅਕਤੂਬਰ.2023 || ZINDAGI ZINDABAAD ||…
ਫਿਲਮ ਜ਼ਿੰਦਗੀ ਜ਼ਿੰਦਾਬਾਦ ਦਾ ਪੋਸਟਰ ਰਿਲੀਜ਼ ਹੁੰਦੇ ਹੀ ਹਰ ਪਾਸੇ ਤਹਿਲਕਾ ਮੱਚ ਗਿਆ ਹੈ। ਅਸਲ ਵਿੱਚ ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਨਿੰਜਾ ਦੀ ਪੋਸਟ ਉੱਪਰ ਕਮੈਂਟ ਕਰਦੇ ਹੋਏ ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਭਾਜੀ ਬਹੁਤ ਇੰਤਜ਼ਾਰ ਸੀ ਇਸ ਫਿਲਮ ਦਾ… ਸਵਾਦ ਆ ਗਿਆ ਫਾਈਨਲ ਡੇਟ ਦੇਖ ਕੇ… ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਕਿਹਾ ਇੰਤਜ਼ਾਰ ਖਤਮ ਫਾਇਨਲੀ ਆ ਰਹੀ ਹੁਣ…
ਜਾਣਕਾਰੀ ਲਈ ਦੱਸ ਦੇਈਏ ਕਿ ਫਿਲਮ ਜ਼ਿੰਦਗੀ ਜ਼ਿੰਦਾਬਾਦ ਤੋਂ ਇਲਾਵਾ ਨਿੰਜਾ ਫਿਲਮ FMGH ਵਿੱਚ ਵੀ ਦਿਖਾਈ ਦੇਣਗੇ। ਇਹ ਫਿਲਮ 6 ਅਕਤੂਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਦੱਸ ਦੇਈਏ ਕਿ ਇਸ ਫਿਲਮ ਵਿੱਚ ਅਦਾਕਾਰਾ Prreit Kamal ਪੰਜਾਬੀ ਕਲਾਕਾਰ ਨਿੰਜਾ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਦਿਖਾਈ ਦੇਵੇਗੀ। ਇਸ ਤੋਂ ਇਲਾਵਾ ਨਿੰਜਾ ਨੇ ਹਾਲ ਹੀ ਵਿੱਚ ਆਪਣਾ ਨਵਾਂ ਗੀਤ ਰਾਜਾ ਰਾਣੀ ਵੀ ਰਿਲੀਜ਼ ਕੀਤਾ ਹੈ। ਫਿਲਹਾਲ ਦਰਸ਼ਕ ਨਿੰਜਾ ਦੀਆਂ ਦੋਵਾਂ ਫਿਲਮਾਂ ਨੂੰ ਲੈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਦੋਵੇਂ ਫਿਲਮਾਂ ਪਰਦੇ ਉੱਪਰ ਕੀ ਕਮਾਲ ਦਿਖਾਉਣਗੀਆਂ ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।