ਜਲੰਧਰ ‘ਚ ਗੀਤਾ ਮੰਦਰ ਦੇ ਪੁਜਾਰੀ ਤੋਂ ਲੁੱਟ,ਨਕਦੀ ਤੇ ਸੋਨੇ ਦੀ ਮੁੰਦਰੀ ਲੁੱਟੀ

ਜਲੰਧਰ ਦੇ ਮਸ਼ਹੂਰ ਗੀਤਾ ਮੰਦਰ ਦੇ ਪੁਜਾਰੀ ਕੋਲੋਂ ਦੇਰ ਰਾਤ ਲੁਟੇਰਿਆਂ ਨੇ 15 ਹਜ਼ਾਰ ਦੀ ਨਕਦੀ ਅਤੇ ਹੱਥ ‘ਚ ਪਾਈ ਸੋਨੇ ਦੀ ਮੁੰਦਰੀ ਲੁੱਟ ਲਈ। ਪੰਡਿਤ ਸੋਮਨਾਥ ਆਪਣੀ ਨੂੰਹ ਦੇ ਜਨਮ ਦਿਨ ਦੀ ਪਾਰਟੀ ਤੋਂ ਬਾਅਦ ਸਕੂਟੀ ‘ਤੇ ਵਾਪਸ ਆ ਰਿਹਾ ਸੀ। ਇਸ ਦੌਰਾਨ ਕਾਰ ‘ਚ ਸਵਾਰ ਇਕ ਔਰਤ ਨੇ ਉਸ ਦਾ ਟਿਕਾਣਾ ਪੁੱਛਣ ਦੇ ਬਹਾਨੇ ਉਸ ਨੂੰ ਰੋਕ ਲਿਆ। ਇਸ ਤੋਂ ਬਾਅਦ ਕਾਰ ਵਿੱਚ ਬੈਠੇ ਦੋ ਨੌਜਵਾਨਾਂ ਨੇ ਡਰਾ ਧਮਕਾ ਕੇ ਲੁੱਟਮਾਰ ਕੀਤੀ।ਮੌਕੇ ‘ਤੇ ਪਹੁੰਚੇ ਪੰਡਿਤ ਸੋਮਨਾਥ ਦੀ ਨੂੰਹ ਅਤੇ ਪੁੱਤਰ ਨੇ ਦੱਸਿਆ ਕਿ ਚੀਮਾ ਚੌਕ ਤੋਂ ਇੱਕ ਕਾਰ ਨੇ ਉਨ੍ਹਾਂ ਦਾ ਪਿੱਛਾ ਕੀਤਾ। ਕਾਰ ‘ਚ ਇਕ ਔਰਤ ਸਮੇਤ ਤਿੰਨ ਲੋਕ ਸਵਾਰ ਸਨ। ਜਦੋਂ ਮਹਿਲਾ ਨੇ ਲੋਕੇਸ਼ਨ ਦੇ ਬਹਾਨੇ ਪੰਡਿਤ ਸੋਮਨਾਥ ਨੂੰ ਰੋਕਿਆ ਤਾਂ ਕਾਰ ਚਲਾ ਰਹੇ ਨੌਜਵਾਨ ਨੇ ਪਿੱਛੇ ਬੈਠੇ ਨੌਜਵਾਨ ਨੂੰ ਪੰਡਿਤ ਦੇ ਸਿਰ ‘ਤੇ ਤਲਵਾਰ ਨਾਲ ਵਾਰ ਕਰਨ ਲਈ ਕਿਹਾ। ਨਾਲ ਹੀ ਕਿਹਾ ਕਿ ਜੋ ਵੀ ਜੇਬ ‘ਚ ਹੈ, ਕੱਢ ਦਿਓ।

ਪੰਡਿਤ ਸੋਮਨਾਥ ਨੇ ਦੱਸਿਆ ਕਿ ਲੁਟੇਰੇ ਨਸ਼ੇ ਵਿਚ ਸਨ ਅਤੇ ਉਨ੍ਹਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ। ਪੰਡਿਤ ਨੇ ਕਿਹਾ ਕਿ ਉਹ ਡਰ ਗਿਆ। ਉਸ ਨੇ ਆਪਣੀ ਜੇਬ ਵਿੱਚ ਪਏ ਕਰੀਬ 15 ਹਜ਼ਾਰ ਰੁਪਏ ਦੇ ਦਿੱਤੇ। ਇਸ ਤੋਂ ਬਾਅਦ ਉਸ ਨੇ ਕਿਹਾ ਕਿ ਜੋ ਅੰਗੂਠੀ ਤੁਸੀਂ ਆਪਣੇ ਹੱਥ ‘ਚ ਪਾਈ ਹੋਈ ਹੈ, ਉਸ ਨੂੰ ਵੀ ਕੱਢੋ। ਉਸ ਨੇ ਅੰਗੂਠੀ ਵੀ ਕੱਢ ਲਈ। ਲੁਟੇਰੇ ਮਹਿਲਾ ਦੇ ਕੰਨਾਂ ਵਿਚ ਪਈਆਂ ਸੋਨੇ ਦੀਆਂ ਵਾਲੀਆਂ ਵੀ ਖੋਹਣ ਵਾਲਾ ਸੀ ਕਿ ਇਸੇ ਦੌਰਾਨ ਪਿੱਛੇ ਤੋਂ ਆ ਰਹੀ ਉਸ ਦੇ ਪਰਿਵਾਰ ਦੀ ਕਾਰ ਦੀ ਲਾਈਟ ਆ ਗਈ।

ਲੁਟੇਰੇ ਤੁਰੰਤ ਆਪਣੀ ਕਾਰ ਵਿੱਚ ਬੈਠ ਕੇ ਮੌਕੇ ਤੋਂ ਫਰਾਰ ਹੋ ਗਏ। ਪੰਡਿਤ ਸੋਮਨਾਥ ਨੇ ਦੱਸਿਆ ਕਿ ਜੇਕਰ ਪਿੱਛੇ ਆ ਰਹੀ ਪਰਿਵਾਰ ਦੀ ਕਾਰ ਦੀਆਂ ਲਾਈਟਾਂ ਨਾ ਜਗਦੀਆਂ ਤਾਂ ਉਹ ਤਲਵਾਰ ਨਾਲ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦਾ ਸੀ। ਉਨ੍ਹਾਂ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ‘ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।

 

 

hacklink al hack forum organik hit kayseri escort deneme bonusu veren sitelerSnaptikgrandpashabetescort1xbet girişjojobet 1023 com girissahabetbets10betgarantiselçuksportscasibomporn sexhttps://github.com/Exzeus8/denemebonusuhttps://padisah.ai