ਸਮੇਂ ਤੋਂ ਪਹਿਲਾਂ ਭਰ ਦਿੱਤੀ ਆਰਟੀਆਈ, ਫਿਰ ਵੀ ਲੱਗ ਸਕਦੈ 5000 ਦਾ ਜੁਰਮਾਨਾ, ਜਾਣੋ ਕਿਉਂ?

ਮੌਜੂਦਾ ਮੁਲਾਂਕਣ ਸਾਲ (current assessment year) ਲਈ ਇਨਕਮ ਟੈਕਸ ਰਿਟਰਨ ਭਰਨ ਦੀ ਅੰਤਿਮ ਮਿਤੀ ਲੰਘ ਗਈ ਹੈ। ਇਸ ਵਾਰ ਟੈਕਸਦਾਤਾਵਾਂ ਨੇ ITR ਫਾਈਲ ਕਰਨ ਦੇ ਮਾਮਲੇ ‘ਚ ਰਿਕਾਰਡ ਬਣਾਇਆ ਹੈ। 31 ਜੁਲਾਈ 2023 ਦੀ ਅੰਤਮ ਤਰੀਕ ਦੇ ਅੰਤ ਤੱਕ, 6.77 ਕਰੋੜ ਆਈਟੀਆਰ ਫਾਈਲ ਕੀਤੇ ਗਏ ਸਨ, ਜੋ ਪਿਛਲੇ ਸਾਲ ਨਾਲੋਂ ਲਗਭਗ 1 ਕਰੋੜ ਵੱਧ ਹਨ। ਹੁਣ ਜਿਹੜੇ ਲੋਕ ਇਨਕਮ ਟੈਕਸ ਰਿਟਰਨ ਭਰਨ ਤੋਂ ਰਹਿ ਗਏ ਹਨ, ਉਨ੍ਹਾਂ ਨੂੰ ITR ਫਾਈਲ ਕਰਨ ਲਈ ਜੁਰਮਾਨਾ ਭਰਨਾ ਪਵੇਗਾ।

ਹੁਣ ਆਈਟੀਆਰ ਭਰਨ ਉੱਤੇ ਇੰਨੀ Penalty

ਜੇ ਤੁਸੀਂ ਵੀ ਆਪਣੀ ਇਨਕਮ ਟੈਕਸ ਰਿਟਰਨ ਨਹੀਂ ਭਰੀ ਹੈ, ਤਾਂ ਹੁਣ ਤੁਸੀਂ 1000 ਰੁਪਏ ਦੀ ਪੈਨਲਟੀ ਦੇ ਕੇ ਆਪਣਾ ITR ਫਾਈਲ ਕਰ ਸਕਦੇ ਹੋ। ਦੂਜੇ ਪਾਸੇ, ਜਿਨ੍ਹਾਂ ਨੇ ਆਖਰੀ ਮਿਤੀ ਤੋਂ ਪਹਿਲਾਂ ਭਾਵ 31 ਜੁਲਾਈ 2023 ਤੱਕ ਰਿਟਰਨ ਭਰੀ ਹੈ, ਉਨ੍ਹਾਂ ਵਿੱਚੋਂ ਕਈ ਅਜੇ ਵੀ ਜੁਰਮਾਨੇ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ। ਜੁਰਮਾਨਾ ਵੀ ਹਲਕਾ-ਫੁਲਕਾ ਨਹੀਂ ਹੈ, ਪਰ ਲਾਪਰਵਾਹੀ ਲਈ ਉਨ੍ਹਾਂ ਲੋਕਾਂ ਨੂੰ 5000 ਰੁਪਏ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ।

ਇਨ੍ਹਾਂ ਦੋ ਕੰਮਾਂ ਤੋਂ ਬਿਨਾਂ ਨਹੀਂ ਹੋਵੇਗਾ ਪੂਰਾ

ਦਰਅਸਲ ਇਨਕਮ ਟੈਕਸ ਰਿਟਰਨ ਭਰਨ ਦੀ ਪ੍ਰਕਿਰਿਆ ਵਿੱਚ ਕੁੱਝ ਹੋਰ ਅਹਿਮ ਸਟੇਮ ਵੀ ਸ਼ਾਮਲ ਹੁੰਦੇ ਹਨ, ਜਿਹਨਾਂ ਨੂੰ ਲੋਕਾਂ ਨੇ ਹਲਕੇ ਵਿੱਚ ਲਿਆ ਹੈ ਜਿਵੇਂ ਇਨਕਮ ਟੈਕਸ ਭਰਨ ਦੇ ਨਾਲ-ਨਾਲ ਵੈਲੀਡੈਸ਼ਨ ਤੇ ਵੈਰੀਫਿਕੈਸ਼ਨ ਦੀ ਪ੍ਰਕਿਰਿਆ ਵੀ ਮਹੱਤਵਪੂਰਨ ਹੈ। ਜੇ ਤੁਸੀਂ ਇਨ੍ਹਾਂ ਵਿੱਚੋਂ ਕੋਈ ਵੀ ਕੰਮ ਅਧੂਰਾ ਛੱਡਦੇ ਹੋ ਤਾਂ ਤੁਹਾਡੀ ਇਨਕਮ ਟੈਕਸ ਰਿਟਰਨ ਫਾਈਲਿੰਗ ਪੂਰੀ ਨਹੀਂ ਹੋਵੇਗੀ।

ਹੁਣ ਮਿਲਦਾ ਹੈ 30 ਦਿਨਾਂ ਦਾ ਸਮਾਂ 

ਆਈਟੀਆਰ ਭਰਨ ਤੋਂ ਬਾਅਦ ਟੈਕਸਪੇਅਰਸ ਨੂੰ ਵੈਰੀਫਾਈ ਕਰਨ ਲਈ ਕੁੱਝ ਸਮਾਂ ਮਿਲਦਾ ਹੈ। ਪਹਿਲਾਂ ਇਸ ਦੀ ਸਮਾਂ ਹੱਦ 120 ਦਿਨਾਂ ਦੀ ਸੀ, ਜਿਸ ਨੂੰ ਹੁਣ ਘਟਾ ਕੇ ਇੱਕ ਮਹੀਨਾ ਭਾਵ 30 ਦਿਨ ਕਰ ਦਿੱਤਾ ਗਿਆ ਹੈ। ਇਸ ਦਾ ਮਤਲਬ ਹੋਇਆ ਕਿ ਜੇ ਤੁਸੀਂ 31 ਜੁਲਾਈ 2023 ਨੂੰ ਇਨਕਮ ਟੈਕਸ ਰਿਟਰਨ ਫਾਈਨ ਕੀਤੀ ਹੈ ਤਾਂ ਤੁਸੀਂ  30 ਅਗਸਤ 2023 ਤੱਕ ਉਸ ਨੂੰ ਵੈਰੀਫਾਈ ਕਰ ਸਕਦੇ ਹੋ।

ਭਾਰੀ ਪੈ ਸਕਦੀ ਹੈ ਲਾਪਰਵਾਹੀ 

ਜ਼ਿਆਦਾਤਰ ਟੈਕਸਦਾਤਾ ITR ਭਰਨ ਦੇ ਨਾਲ-ਨਾਲ ਰਿਟਰਨ ਦੀ ਪੁਸ਼ਟੀ ਕਰਦੇ ਹਨ। ਇਸ ਨਾਲ ਹੀ ਕਈ ਲੋਕ ਵੈਰੀਫਿਕੇਸ਼ਨ ਦਾ ਕੰਮ ਬਾਅਦ ਵਿੱਚ ਛੱਡ ਦਿੰਦੇ ਹਨ। ਜੇ ਤੁਸੀਂ ਵੀ ਵੈਰੀਫਿਕੇਸ਼ਨ ਦਾ ਕੰਮ ਮੁਲਤਵੀ ਕਰ ਦਿੱਤਾ ਹੈ, ਤਾਂ ਰਿਟਰਨ ਭਰਨ ਦੇ 30 ਦਿਨ ਪੂਰੇ ਹੋਣ ਤੋਂ ਪਹਿਲਾਂ ਤਸਦੀਕ ਜ਼ਰੂਰ ਕਰਵਾ ਲਓ। ਜੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਸਮਾਂ ਬੀਤ ਜਾਣ ਤੋਂ ਬਾਅਦ ਤੁਹਾਨੂੰ 5000 ਰੁਪਏ ਜੁਰਮਾਨਾ ਭਰਨਾ ਪਵੇਗਾ।

ਇੰਝ ਕਰੋ ਵੈਰੀਫਾਈ 

ਇਨਕਮ ਟੈਕਸ ਰਿਟਰਨ ਦੀ ਪੁਸ਼ਟੀ ਕਰਨਾ ਹੁਣ ਬਹੁਤ ਆਸਾਨ ਹੋ ਗਿਆ ਹੈ। ਤੁਸੀਂ ਆਧਾਰ, ਬੈਂਕ ਖਾਤਾ, ਡੀਮੈਟ ਖਾਤਾ, ਨੈੱਟ ਬੈਂਕਿੰਗ ਵਰਗੇ ਕਈ ਵਿਕਲਪਾਂ ਦੀ ਵਰਤੋਂ ਕਰਕੇ ਮਿੰਟਾਂ ਵਿੱਚ ਆਪਣੇ ਆਈਟੀਆਰ ਨੂੰ ਔਨਲਾਈਨ ਪ੍ਰਮਾਣਿਤ ਕਰ ਸਕਦੇ ਹੋ। ਇਹਨਾਂ ਪ੍ਰਕਿਰਿਆਵਾਂ ਵਿੱਚ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ‘ਤੇ OTP ਆਉਂਦਾ ਹੈ। ਜਿਵੇਂ ਹੀ ਇਹ ਦਰਜ ਕੀਤਾ ਜਾਂਦਾ ਹੈ ਅਤੇ ਜਮ੍ਹਾਂ ਕੀਤਾ ਜਾਂਦਾ ਹੈ, ਤਸਦੀਕ ਪੂਰੀ ਹੋ ਜਾਂਦੀ ਹੈ। ਜੇ ਤੁਹਾਡਾ ਰਿਫੰਡ ਕੀਤਾ ਜਾ ਰਿਹਾ ਹੈ, ਤਾਂ ਬਿਨਾਂ ਵੈਰੀਫਿਕੇਸ਼ਨ ਦੇ ਤੁਹਾਨੂੰ ਉਹ ਵੀ ਨਹੀਂ ਮਿਲੇਗਾ।

hacklink al dizi film izle film izle yabancı dizi izle fethiye escort bayan escort - vip elit escort erotik film izle hack forum türk ifşa the prepared organik hit bahiscasinomatadorbetdeneme bonusu veren siteleronwinbetebetmarsbahisdeneme bonusu veren sitelercasibomjojobet giriş günceljojobetsahabet girişmilanobetmatbet güncel girişcasibom güncel girisjojobetjojobet girişcasibomjojobetmatadorbetmatbet tvsahabet girişmatbetcasibom girişhiltonbetcasibomstarzbetBetturkey Mostbetmatbet giriştaraftarium24sahabet güncel girişonwinmatbetjojobetjojobetExtrabet girişjojobet tumblrjojobet girişloyalbahis güncel girişbetcioBetboo girişdeneme bonusu veren sitelerLedger livemarsbahismarsbahispalacebetcasibom güncel girişMATADORBET GİRİŞMATADORBET GÜNCELjojobetlunabet girişmarsbahisMeritkingMeritkingjojobet