ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਦੀ ਬਦਲੇਗੀ ਨੁਹਾਰ, PM ਮੋਦੀ ਕਰਨਗੇ ਯੋਜਨਾ ਦਾ ਉਦਘਾਟਨ

6 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਭਰ ਦੇ 500 ਰੇਲਵੇ ਸਟੇਸ਼ਨਾਂ ਦੇ ਵਿਕਾਸ ਲਈ ਬਣਾਈ ਗਈ ‘ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਦਾ ਉਦਘਾਟਨ ਕਰਨਗੇ। ਇਸ ਯੋਜਨਾ ਤਹਿਤ ਚੰਡੀਗੜ੍ਹ ਰੇਲਵੇ ਸਟੇਸ਼ਨ ਅਤੇ ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਨੂੰ ਵੀ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਦੀ ਇਸ ਯੋਜਨਾ ਦਾ ਸਵਾਗਤ ਕਰਦਿਆਂ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਇਸ ਸਕੀਮ ਤਹਿਤ ਪੰਜਾਬ ਅਤੇ ਚੰਡੀਗੜ੍ਹ ਦੇ ਰੇਲਵੇ ਸਟੇਸ਼ਨਾਂ ਲਈ 5000 ਕਰੋੜ ਰੁਪਏ ਤੋਂ ਵੱਧ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ। ਪੰਜਾਬ ਭਾਜਪਾ ਨੇ ਵੀ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਹੈ।

ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਰਾਜਪਾਲ ਪੁਰੋਹਿਤ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ਅਤੇ ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਦੇ ਵਿਆਪਕ ਪੁਨਰ ਵਿਕਾਸ ਦੇ ਫੈਸਲੇ ‘ਤੇ ਕਿਹਾ ਕਿ ਇਸ ਨਾਲ ਪੰਜਾਬ ਅਤੇ ਚੰਡੀਗੜ੍ਹ ਵਿੱਚ ਰੇਲਵੇ ਦੇ ਬੁਨਿਆਦੀ ਢਾਂਚੇ ਵਿੱਚ ਅਹਿਮ ਤਬਦੀਲੀ ਆਵੇਗੀ, ਜਿਸ ਨਾਲ ਯਾਤਰੀਆਂ ਨੂੰ ਬਿਹਤਰ ਸੁਵਿਧਾਵਾਂ ਮਿਲਣਗੀਆਂ। ਇਹ ਸਟੇਸ਼ਨ ਹੋਣਗੇ

ਉਨ੍ਹਾਂ ਪੱਤਰ ਵਿੱਚ ਲਿਖਿਆ ਕਿ ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਲਈ 4762 ਕਰੋੜ ਰੁਪਏ ਅਤੇ ਚੰਡੀਗੜ੍ਹ ਰੇਲਵੇ ਸਟੇਸ਼ਨ ਲਈ 436 ਕਰੋੜ ਰੁਪਏ ਦੀ ਵੰਡ ਨਾਲ ਉੱਤਰੀ ਖੇਤਰ ਵਿੱਚ ਵਿਕਾਸ ਪ੍ਰਕਿਰਿਆ ਨੂੰ ਹੁਲਾਰਾ ਮਿਲੇਗਾ। ਰਾਜਪਾਲ ਨੇ ਲਿਖਿਆ ਕਿ ਚੰਡੀਗੜ੍ਹ ਪਹਿਲਾਂ ਹੀ ਇਸ ਖੇਤਰ ਵਿੱਚ ਇੱਕ ਮਹੱਤਵਪੂਰਨ ਆਰਥਿਕ ਕੇਂਦਰ ਹੈ ਅਤੇ ਇਸ ਦੇ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਨਾਲ ਆਰਥਿਕ ਗਤੀਵਿਧੀਆਂ ਅਤੇ ਯਾਤਰੀਆਂ ਦੀ ਆਵਾਜਾਈ ਦੀ ਸਮੁੱਚੀ ਕੁਸ਼ਲਤਾ ਵਿੱਚ ਵੱਡੇ ਪੱਧਰ ‘ਤੇ ਸੁਧਾਰ ਹੋਵੇਗਾ।

ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਪੰਜਾਬ ਦੇ ਲੋਕਾਂ ਵੱਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਹ ਯੋਜਨਾ ਰੇਲਵੇ ਸਟੇਸ਼ਨਾਂ ਦੇ ਲੰਬੇ ਸਮੇਂ ਦੇ ਵਿਕਾਸ ਦੇ ਵਿਜ਼ਨ ‘ਤੇ ਆਧਾਰਿਤ ਹੈ।

ਇਸ ਦੇ ਲਈ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਲਈ 436 ਕਰੋੜ ਰੁਪਏ, ਕੋਟਕਪੂਰਾ ਲਈ 23.7 ਕਰੋੜ, ਸਰਹਿੰਦ ਲਈ 25.1 ਕਰੋੜ, ਫਿਰੋਜ਼ਪੁਰ ਕੈਂਟ 27.6 ਕਰੋੜ, ਅਬੋਹਰ ਲਈ 21.1 ਕਰੋੜ, ਫਾਜ਼ਿਲਕਾ ਲਈ 19.5 ਕਰੋੜ, ਪਠਾਨਕੋਟ ਸਿਟੀ ਲਈ 21.3 ਕਰੋੜ, ਗੁਰਦਾਸਪੁਰ ਲਈ 16.5 ਕਰੋੜ, ਜਲੰਧਰ ਕੈਂਟ ਲਈ 99.0 ਕਰੋੜ, ਫਿੱਲੌਰ ਲਈ 24.4 ਕਰੋੜ, ਕਪੂਰਥਲਾ ਲਈ 26.6 ਕਰੋੜ, ਲੁਧਿਆਣਾ ਲਈ 260.0 ਕਰੋੜ, ਢੰਡਾਰੀ ਕਲਾਂ ਲਈ 17.6 ਕਰੋੜ, ਮਾਨਸਾ ਲਈ 26 ਕਰੋੜ, ਪਟਿਆਲਾ ਲਈ 27.5 ਕਰੋੜ, ਆਨੰਦਪੁਰ ਸਾਹਿਬ ਲਈ 24.2 ਕਰੋੜ, ਰੂਪਨਗਰ ਲਈ 24 ਕਰੋੜ, ਨੰਗਲ ਡੈਮ ਲਈ 23.3 ਕਰੋੜ, ਧੂਰੀ ਲਈ 37.6 ਕਰੋੜ, ਸੰਗਰੂਰ ਲਈ 25.5 ਕਰੋੜ, ਮਾਲੇਰਕੋਟਲਾ ਲਈ 22.9 ਕਰੋੜ ਤੇ ਮੁਕਤਸਰ ਰੇਲਵੇ ਸਟੇਸ਼ਨ ਲਈ 21.2 ਕਰੋੜ ਰੁਪਏ ਖਰਚੇ ਜਾਣਗੇ।

ਭਾਜਪਾ ਆਗੂ ਜੀਵਨ ਗੁਪਤਾ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਸਟੇਸ਼ਨਾਂ ਤੱਕ ਯਾਤਰੀਆਂ ਦੀ ਪਹੁੰਚ, ਸਰਕੂਲੇਟਿੰਗ ਏਰੀਆ, ਵੇਟਿੰਗ ਹਾਲ, ਪਖਾਨੇ, ਲਿਫਟ/ਐਸਕੇਲੇਟਰ, ਲੋੜ ਮੁਤਾਬਕ ਸਫ਼ਾਈ, ਮੁਫ਼ਤ ਵਾਈ-ਫਾਈ, ਸਥਾਨਕ ਉਤਪਾਦਾਂ ਕਿਊਸਕ ਵਰਗੀਆਂ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਇੱਕ ਮਾਸਟਰ ਪਲਾਨ ਤਿਆਰ ਕੀਤਾ ਗਿਆ ਹੈ। ਹਰੇਕ ਸਟੇਸ਼ਨ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ‘ਵਨ ਸਟੇਸ਼ਨ ਵਨ ਪ੍ਰਾਡਕਟ’, ਬਿਹਤਰ ਯਾਤਰੀ ਸੂਚਨਾ ਪ੍ਰਣਾਲੀ, ਕਾਰਜਕਾਰੀ ਲੌਂਜ, ਵਪਾਰਕ ਮੀਟਿੰਗਾਂ ਲਈ ਨਿਰਧਾਰਤ ਜਗ੍ਹਾ, ਲੈਂਡਸਕੇਪਿੰਗ ਆਦਿ ਨੂੰ ਵੀ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ।

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort7slots1xbet giriştipobetfixbetjojobetmatbet,matbet giriş,matbet güncel girişpadişahbet