ਕਈ ਲੋਕਾਂ ਦੀਆਂ ਕਈ ਤਰ੍ਹਾਂ ਦੀਆਂ ਆਦਤਾਂ ਹੁੰਦੀਆਂ ਹਨ। ਇਨ੍ਹਾਂ ‘ਚੋਂ ਕਈ ਆਦਤਾਂ ਅਜਿਹੀਆਂ ਹੁੰਦੀਆਂ ਹਨ ਜੋ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਨ੍ਹਾਂ ਬੁਰੀਆਂ ਆਦਤਾਂ ਵਿੱਚੋਂ ਇੱਕ ਨਹੁੰ ਚੁਬਾਉਣਾ ਹੈ। ਕਈ ਬੱਚਿਆਂ ਨੂੰ ਨਹੁੰ ਚੁਬਾਉਣ ਦੀ ਆਦਤ ਹੁੰਦੀ ਹੈ। ਕਈ ਵੱਡੇ ਲੋਕ ਵੀ ਆਪਣੇ ਨਹੁੰ ਚੁਬਾਉਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਨਹੁੰ ਚੁਬਾਉਣ ਨਾਲ ਕਈ ਬੀਮਾਰੀਆਂ ਹੋ ਸਕਦੀਆਂ ਹਨ। ਇੱਕ ਖੋਜ ਮੁਤਾਬਕ ਦੁਨੀਆ ਭਰ ‘ਚ 30 ਫੀਸਦੀ ਆਬਾਦੀ ਨਹੁੰ ਚੁਬਾਉਣ ਦੀ ਆਦਤ ਤੋਂ ਪੀੜਤ ਹੈ। ਜਾਣੋ ਨਹੁੰ ਚੁਬਾਉਣ ਦੇ ਗੰਭੀਰ ਨੁਕਸਾਨ।
1. ਚਮੜੀ ਦੀ ਲਾਗ
ਰਿਪੋਰਟਾਂ ਮੁਤਾਬਕ ਨਹੁੰ ਚੁਬਾਉਣ ਦੀ ਆਦਤ ਨਾਲ ਬੈਕਟੀਰੀਆ ਦੀ ਲਾਗ ਹੋ ਸਕਦੀ ਹੈ। ਇਸ ਨਾਲ ਚਿਹਰੇ ‘ਤੇ ਲਾਲੀ, ਸੋਜ ਆਦਿ ਹੋ ਸਕਦੇ ਹਨ। ਇੰਨਾ ਹੀ ਨਹੀਂ, ਕਈ ਵਾਰ ਨਹੁੰ ਚੁਬਾਉਣ ਦੀ ਆਦਤ ਕਾਰਨ ਨਹੁੰਆਂ ਦੇ ਹੇਠਾਂ ਬੈਕਟੀਰੀਆ ਦੀ ਇਨਫੈਕਸ਼ਨ ਵੀ ਹੋ ਜਾਂਦੀ ਹੈ ਤੇ ਇਸ ਕਾਰਨ ਉੱਥੇ ਪਸ ਬਣ ਜਾਂਦੀ ਹੈ। ਇਸ ਨਾਲ ਅਸਹਿ ਦਰਦ ਹੋ ਸਕਦਾ ਹੈ। ਇਸ ਕਾਰਨ ਨਹੁੰ ਚੁਬਾਉਣੇ ਬੰਦ ਕਰ ਦੇਣੇ ਚਾਹੀਦੇ ਹਨ।
2. ਗਠੀਏ ਜਾਂ ਸਥਾਈ ਅਪੰਗਤਾ
ਜਦੋਂ ਅਸੀਂ ਲਗਾਤਾਰ ਮੂੰਹ ਵਿੱਚ ਉਂਗਲਾਂ ਪਾ ਕੇ ਨਹੁੰ ਚੁਬਾਉਂਦੇ ਹਾਂ ਤਾਂ ਪੈਰੋਨੀਚੀਆ ਵਰਗੇ ਬਹੁਤ ਸਾਰੇ ਬੈਕਟੀਰੀਆ ਸਰੀਰ ਵਿੱਚ ਕਾਬੂ ਤੋਂ ਬਾਹਰ ਹੋ ਸਕਦੇ ਹਨ। ਇਹ ਤੁਹਾਡੇ ਹੱਥਾਂ ਤੇ ਪੈਰਾਂ ਦੇ ਜੋੜਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਨੂੰ ਮੈਡੀਕਲ ਭਾਸ਼ਾ ਵਿੱਚ ਸੈਪਟਿਕ ਆਰਥਰਾਈਟਿਸ ਵੀ ਕਿਹਾ ਜਾਂਦਾ ਹੈ। ਇਸ ਦਾ ਗੰਭੀਰ ਨਤੀਜਾ ਇਹ ਹੋ ਸਕਦਾ ਹੈ ਕਿ ਇਹ ਸਥਾਈ ਅਪੰਗਤਾ ਦਾ ਕਾਰਨ ਵੀ ਬਣ ਸਕਦਾ ਹੈ।
3. ਦੰਦਾਂ ਤੇ ਮਸੂੜਿਆਂ ਨੂੰ ਨੁਕਸਾਨ ਪਹੁੰਚਾ ਸਕਦਾ
ਨਹੁੰ ਚੁਬਾਉਣ ਦੀ ਆਦਤ ਤੁਹਾਡੇ ਦੰਦਾਂ ਤੇ ਮਸੂੜਿਆਂ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਨਹੁੰ ਚੁਬਾਉਣ ਨਾਲ ਦੰਦਾਂ ਦਾ ਨੁਕਸਾਨ ਹੋ ਸਕਦਾ ਹੈ। ਇਸ ਦੇ ਨਾਲ ਹੀ, ਦੰਦਾਂ ਵਿੱਚ ਤਰੇੜਾਂ ਆ ਸਕਦੀਆਂ ਹਨ ਤੇ ਦੰਦਾਂ ‘ਤੇ ਧੱਬੇ ਵੀ ਜੰਮ ਸਕਦੇ ਹਨ। ਇਸ ਦੇ ਨਾਲ ਹੀ ਦੰਦਾਂ ਦੇ ਢਿੱਲੇ ਹੋਣ ਤੇ ਡਿੱਗਣ ਦਾ ਵੀ ਖਤਰਾ ਰਹਿੰਦਾ ਹੈ। ਨਹੁੰ ਚੁਬਾਉਣ ਦੀ ਆਦਤ ਤੁਹਾਡੇ ਮਸੂੜਿਆਂ ਨੂੰ ਵੀ ਕਮਜ਼ੋਰ ਕਰ ਸਕਦੀ ਹੈ।
4. ਨਹੁੰ ਦੇ ਟਿਸ਼ੂ ਹੋ ਸਕਦੇ ਖਰਾਬ
ਨਹੁੰ ਚੁਬਾਉਣ ਦੀ ਆਦਤ ਤੁਹਾਡੇ ਨਹੁੰਆਂ ਦੇ ਅੰਦਰਲੇ ਟਿਸ਼ੂ ਨੂੰ ਨੁਕਸਾਨ ਪਹੁੰਚਾਉਣ ਦੇ ਜੋਖਮ ਵਿੱਚ ਪਾਉਂਦੀ ਹੈ। ਜੇਕਰ ਤੁਸੀਂ ਲਗਾਤਾਰ ਨਹੁੰ ਚੁਬਾਉਂਦੇ ਹੋ ਤਾਂ ਇਸ ਨਾਲ ਟਿਸ਼ੂ ਨੂੰ ਸਥਾਈ ਨੁਕਸਾਨ ਹੋ ਸਕਦਾ ਹੈ। ਕਈ ਵਾਰ ਇਸ ਆਦਤ ਕਾਰਨ ਨਹੁੰ ਵਧਣੇ ਬੰਦ ਹੋ ਜਾਂਦੇ ਹਨ। ਇੱਕ ਵਾਰ ਜਦੋਂ ਇਹ ਸਮੱਸਿਆ ਆਉਂਦੀ ਹੈ, ਤਾਂ ਇਸ ਨੂੰ ਠੀਕ ਕਰਨਾ ਮੁਸ਼ਕਲ ਹੋ ਜਾਂਦਾ ਹੈ।
5. ਦੰਦ ਟੇਢੇ ਹੋ ਜਾਂਦੇ
ਜੇਕਰ ਬਚਪਨ ਵਿੱਚ ਨਹੁੰ ਚੁਬਾਉਣ ਦੀ ਆਦਤ ਨਾ ਛੱਡੀ ਜਾਵੇ ਤਾਂ ਦੰਦ ਵੀ ਟੇਢੇ ਹੋ ਸਕਦੇ ਹਨ। ਦਰਅਸਲ, ਜਦੋਂ ਅਸੀਂ ਨਹੁੰਆਂ ਨੂੰ ਦੰਦਾਂ ਨਾਲ ਚੁਬਾਉਂਦੇ ਹਾਂ, ਤਾਂ ਅਸੀਂ ਇਸ ਲਈ ਸਿਰਫ ਇੱਕ ਜਾਂ ਦੋ ਦੰਦਾਂ ਦੀ ਵਰਤੋਂ ਕਰਦੇ ਹਾਂ। ਇਨ੍ਹਾਂ ਦੰਦਾਂ ਨਾਲ ਲਗਾਤਾਰ ਚੁਬਾਉਣ ਨਾਲ ਦੰਦਾਂ ਦੀ ਪਕੜ ਢਿੱਲੀ ਹੋ ਜਾਂਦੀ ਹੈ ਤੇ ਇਹ ਆਪਣੀ ਸ਼ਕਲ ਬਦਲਣ ਲੱਗ ਪੈਂਦੇ ਹਨ।