ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਮਗਰ ਪੈ ਗਈ ED

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਓਮ ਪ੍ਰਕਾਸ਼ ਸੋਨੀ ਖਿਲਾਫ਼ ਇੱਕ ਤੋਂ ਬਾਅਦ ਇੱਕ ਕਾਰਵਾਈਆਂ ਹੋ ਰਹੀਆਂ ਹਨ। ਸਭ ਤੋਂ ਪਹਿਲਾਂ ਵਿਜੀਲੈਂਸ ਨੇ ਜਾਂਚ ਕੀਤੀ ਸੀ ਤਾਂ ਹੁਣ ਓਪੀ ਸੋਨੀ ਖਿਲਾਫ਼ ਐਨਫੋਰਸਮੈਂਟ ਡਾਇਰੈਕਟੋਰੇਟ ਵੀ ਜਾਂਚ ਕਰਨ ਲਈ ਤਿਆਰ ਹੈ। ਈਡੀ  ਨੇ ਪੰਜਾਬ ਵਿਜੀਲੈਂਸ ਬਿਊਰੋ ਨੂੰ ਪੱਤਰ ਲਿਖ ਕੇ ਇਸ ਕਾਂਗਰਸ ਆਗੂ ਦੀ ਚੱਲ ਅਚੱਲ ਸੰਪਤੀ ਦਾ ਸਮੁੱਚਾ ਵੇਰਵਾ, ਬੈਂਕ ਖਾਤਿਆਂ ਬਾਰੇ ਮੁਕੰਮਲ ਜਾਣਕਾਰੀ ਮੰਗੀ ਹੈ।

ਈਡੀ ਨੇ ਸਰਤਾਂ ਤੋਂ ਵੱਧ ਆਮਦਨ ਦੇ ਮਾਮਲੇ ਵਿੱਚ, ਜੋ ਐੱਫਆਈਆਰ ਦਰਜ ਕੀਤੀ ਗਈ ਹੈ, ਉਸ ਦੀ ਕਾਪੀ ਵਿਜੀਲੈਂਸ ਵੱਲੋਂ ਦਰਜ ਕੀਤੇ ਬਿਆਨਾਂ ਦੀਆਂ ਕਾਪੀਆਂ ਅਤੇ ਹੋਰ ਦਸਤਾਵੇਜ ਤੁਰੰਤ ਭੇਜੇ ਜਾਣ ਲਈ ਵੀ ਕਿਹਾ ਹੈ। ਕੇਂਦਰੀ ਏਜੰਸੀ ਵੱਲੋਂ ਇਸ ਤੋਂ ਪਹਿਲਾਂ ਪੰਜਾਬ ਦੇ ਕਈ ਕਾਂਗਰਸੀ ਆਗੂਆਂ ਅਤੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਵੀ ਜਾਂਚ ਵਿੱਢੀ ਗਈ ਹੈ।

ਓਪੀ ਸੋਨੀ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਮੰਤਰੀ ਅਤੇ ਫਿਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਉਪ ਮੁੱਖ ਮੰਤਰੀ ਰਹਿ ਚੁੱਕੇ ਹਨ। ਵਿਜੀਲੈਂਸ ਨੇ ਕਿਹਾ ਕਿ ਜਦੋਂ ਓਪੀ ਸੋਨੀ ਸੱਤਾ ਵਿੱਚ ਸੀ ਤਾਂ ਇਹਨਾਂ ਵੱਲੋਂ ਆਮਦਨ ਤੋਂ ਵੱਧ ਜਾਇਦਾਦਾਂ ਬਣਾਈਆਂ ਗਈਆਂ ਸਨ। ਜੋ ਸਾਲ 2017 ਤੋਂ ਲੈ ਕੇ 2022 ਤੱਕ ਹਨ। ਵਿਜੀਲੈਂਸ ਬਿਊਰੋ ਨੇ ਜੁਲਾਈ ਮਹੀਨੇ ਓਪੀ ਸੋਨੀ ਸੋਨੀ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਸੀ। ਵਿਜੀਲੈਂਸ ਨੇ ਮੁੱਢਲੀ ਤਫਤੀਸ਼ ਕਰਦਿਆਂ ਦਾਅਵਾ ਕੀਤਾ ਸੀ ਕਿ ਸਾਲ 2017 ਤੋਂ ਸੋਨੀ ਵੱਲੋਂ 9 ਜਾਇਦਾਦਾਂ ਬਣਾਈਆਂ ਗਈਆਂ ਹਨ।

ਵਿਜੀਲੈਂਸ ਦੇ ਖੁਲਾਸੇ 

  • 27 ਦਸੰਬਰ 2017 ਨੂੰ ਮੁਹਾਲੀ ਵਿੱਚ ਇੱਕ ਮਕਾਨ ਸਵਾ ਕਰੋੜ ਰੁਪਏ ਵਿੱਚ ਖ਼ਰੀਦਿਆ
  • 12 ਜੂਨ 2019 ਨੂੰ  11 ਕਨਾਲ 11 ਮਰਲ ਦਾ ਪਲਾਟ ਸੋਨੀ ਨੇ ਆਪਣੇ ਅਤੇ ਪਤਨੀ ਦੇ ਨਾਮ ‘ਤੇ ਖ਼ਰੀਦਿਆ
  • 11 ਕਨਾਲ 11 ਮਰਲ ਦੇ ਪਲਾਟ ‘ਤੇ ਸਵਾ ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ
  • ਸੋਨੀ ਨੇ ਆਪਣੇ ਪੁੱਤਰ ਰਾਘਵ ਸੋਨੀ ਦੇ ਨਾਮ ‘ਤੇ  4 ਕਰੋੜ 29 ਲੱਖ ਰੁਪਏ ਦਾ ਬੰਗਲਾ ਬਣਾਇਆ
  • ਸੋਨੀ ਨੇ ਅਲਾਇੰਸ ਪ੍ਰਾਈਵੇਟ ਲਿਮਟਿਡ ਅੰਮ੍ਰਿਤਸਰ ‘ਚ ਲੜਕੇ ਦੇ ਨਾਮ ਤੇ 1 ਕਰੋੜ 29 ਲੱਖ ਰੁਪਏ ਦੀ ਜਾਇਦਾਦ ਖ਼ਰੀਦੀ
  • ਗਰੀਨ ਐਵਨਿਊ ਅੰਮ੍ਰਿਤਸਰ ‘ਚ ਕੋਠੀ ਨੰਬਰ 369 ਏ 42 ਲੱਖ 82 ਹਜ਼ਾਰ ਰੁਪਏ ‘ਚ ਖ਼ਰੀਦੀ
  • 51 ਲੱਖ ਰੁਪਏ ਦਾ ਨਿਵੇਸ਼ ਇੱਕ ਫਰਮ ਅਤੇ ਇੱਕ ਕਰੋੜ 22 ਲੱਖ ਰੁਪਏ ਦਾ ਨਿਵੇਸ਼ ਸਾਈ ਲੱਜਿਸਟੀਕਲ ਪਾਰਟਸ ਕੰਪਨੀ ਵਿੱਚ ਕੀਤਾ ਗਿਆ।
hacklink al hack forum organik hit kayseri escort mariobet girişslot sitelerideneme bonusu veren sitelertiktok downloadergrandpashabetdeneme bonusu veren sitelerescort1xbet girişgrandpashabetgrandpashabetpadişahbetpadişahbet girişmatbettekirdağ acil çilingirmatadorbetÇeşme escort