04/07/2025 7:37 AM

ਸੱਪ ਦੀ ਦਹਿਸ਼ਤ ਨਾਲ ਹੀ ਹੋ ਸਕਦੀ ਮੌਤ !

Snake Bites: ਬਰਸਾਤ ਦੇ ਮੌਸਮ ਦੌਰਾਨ ਸੱਪ ਦੇ ਡੰਗਣ ਨਾਲ ਮੌਤ ਦੀਆਂ ਘਟਨਾਵਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ। ਅਜਿਹੇ ‘ਚ ਕਈ ਵਾਰ ਬੱਚੇ ਖੇਡਣ ਲਈ ਬਾਹਰ ਜਾਂਦੇ ਹਨ ਤੇ ਮਨ ‘ਚ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਸੱਪ ਬੱਚੇ ਨੂੰ ਡੰਗ ਨਾ ਜਾਵੇ। ਖੇਤਾਂ ਵਿੱਚ ਕੰਮ ਕਰਦੇ ਵੇਲੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਵੀ ਡਰ ਲੱਗਾ ਰਹਿੰਦਾ ਹੈ ਕਿ ਕਿਤੇ ਕੋਈ ਸੱਪ ਡੰਗ ਨਾ ਮਾਰ ਜਾਵੇ।

ਇਸ ਦਹਿਸ਼ਤ ਤੋਂ ਬਚਣ ਲਈ, ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਸੱਪ ਦੇ ਡੰਗਣ ਦੇ ਲੱਛਣ ਕੀ ਹਨ। ਇਸ ਤੋਂ ਇਲਾਵਾ ਤੁਸੀਂ ਸੱਪ ਦੇ ਡੰਗਣ ਦੇ ਨਿਸ਼ਾਨ ਦੀ ਪਛਾਣ ਕਿਵੇਂ ਕਰ ਸਕਦੇ ਹੋ। ਪਛਾਣ ਤੋਂ ਬਾਅਦ ਡਾਕਟਰ ਕੋਲ ਜਾਣ ਤੋਂ ਪਹਿਲਾਂ ਤੁਹਾਨੂੰ ਮੁੱਢਲਾ ਇਲਾਜ ਕਿਵੇਂ ਕਰਨਾ ਚਾਹੀਦਾ ਹੈ। ਅਸੀਂ ਇੱਥੇ ਇਹ ਸਾਰੀ ਜਾਣਕਾਰੀ ਸਾਂਝੀ ਕਰ ਰਹੇ ਹਾਂ, ਜਿਸ ਨੂੰ ਜਾਣ ਕੇ ਤੁਸੀਂ ਆਪਣੇ ਆਪ ਨੂੰ ਜਾਂ ਆਪਣੇ ਜਾਣਕਾਰਾਂ ਨੂੰ ਸੱਪ ਦੇ ਡੰਗਣ ਤੋਂ ਬਚਾ ਸਕਦੇ ਹੋ।

ਸੱਪ ਦੇ ਡੰਗਣ ਦੀ ਪਛਾਣ ਕਿਵੇਂ ਕਰੀਏ?

ਸ਼ੋਸ਼ਲ ਮੀਡੀਆ ‘ਤੇ ਸੱਪ ਦੇ ਡੰਗਣ ਸਬੰਧੀ ਕਈ ਜਾਣਕਾਰੀਆਂ ਸਾਂਝੀਆਂ ਕਰਦਿਆਂ ਡਾ. ਵਿਕਾਸ ਕੁਮਾਰ (ਨਿਊਰੋ ਐਂਡ ਸਪਾਈਨ ਸਰਜਨ, ਨੈਸ਼ਨਲ ਚੀਫ਼ ਐਡਵਾਈਜ਼ਰ) ਨੇ ਦੱਸਿਆ ਕਿ ਆਮ ਤੌਰ ‘ਤੇ ਜ਼ਹਿਰੀਲੇ ਸੱਪ ਦੇ ਡੰਗਣ ‘ਤੇ ਦੋ ਨਿਸ਼ਾਨ ਬਣਦੇ ਹਨ। ਜੇਕਰ ਬਹੁਤ ਸਾਰੇ ਛੋਟੇ-ਛੋਟੇ ਨਿਸ਼ਾਨ ਹਨ ਤਾਂ ਇਹ ਗੈਰ ਜ਼ਹਿਰੀਲਾ ਸੱਪ ਹੈ। ਸੱਪ ਦੇ ਕੱਟਣ ਦੇ ਨਿਸ਼ਾਨ ਹੋ ਸਕਦੇ ਹਨ। ਜਦਕਿ ਜ਼ਹਿਰੀਲੇ ਸੱਪ ਦੇ ਡੰਗਣ ਦੇ ਦੋ ਨਿਸ਼ਾਨ ਹੀ ਬਣਦੇ ਹਨ।

ਇਹ ਵੀ ਦੱਸ ਦੇਈਏ ਕਿ ਭਾਰਤ ਵਿੱਚ ਸੱਪਾਂ ਦੀਆਂ 250 ਕਿਸਮਾਂ ਹਨ, ਜਿਨ੍ਹਾਂ ਵਿੱਚੋਂ ਚਾਰ ਸਭ ਤੋਂ ਘਾਤਕ ਹਨ। ਇਹ ਕਾਮਨ ਕੋਬਰਾ (ਨਾਗ), ਸਾ-ਸਕੇਲਡ ਵਾਈਪਰ, ਕਾਮਨ ਕ੍ਰੇਟ ਤੇ ਰਸਲਜ਼ ਵਾਈਪਰ ਹਨ। ਜ਼ਹਿਰੀਲੇ ਸੱਪ ਦਾ ਸਿਖਰ ਤਿਕੋਣਾ ਹੁੰਦਾ ਹੈ ਜਦੋਂਕਿ ਗੈਰ-ਜ਼ਹਿਰੀਲੇ ਸੱਪ ਦਾ ਸਿਖਰ ਆਮ ਹੁੰਦਾ ਹੈ।

ਸੱਪ ਦੇ ਡੰਗਣ ‘ਤੇ ਕੀ ਕਰਨਾ ਚਾਹੀਦਾ

1. ਜੇਕਰ ਕੋਈ ਸੱਪ ਡੱਸਦਾ ਹੈ ਤਾਂ ਤੁਰੰਤ ਐਂਬੂਲੈਂਸ ਬੁਲਾਓ ਤੇ ਵਿਅਕਤੀ ਨੂੰ ਸੱਪ ਤੋਂ ਦੂਰ ਲੈ ਜਾਓ।

2. ਜੇਕਰ ਕਿਸੇ ਵਿਅਕਤੀ ਦੇ ਦਿਲ ਦੇ ਹੇਠਲੇ ਹਿੱਸੇ ਵਿੱਚ ਸੱਪ ਨੇ ਡੰਗ ਲਿਆ ਹੈ, ਤਾਂ ਉਸ ਨੂੰ ਲਿਟਾ ਦਿਓ।

3. ਜ਼ਹਿਰ ਨੂੰ ਫੈਲਣ ਤੋਂ ਰੋਕਣ ਲਈ, ਉਸ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ।

4. ਹੁਣ ਜ਼ਖ਼ਮ ਨੂੰ ਢਿੱਲੀ ਤੇ ਸਾਫ਼ ਪੱਟੀ ਨਾਲ ਢੱਕ ਦਿਓ ਤੇ ਇਸ ਦੇ ਆਲੇ-ਦੁਆਲੇ ਬੰਨ੍ਹੇ ਧਾਗੇ ਜਾਂ ਗਹਿਣੇ ਨੂੰ ਹਟਾ ਦਿਓ।

5. ਜੇਕਰ ਤੁਹਾਡੀ ਲੱਤ ਨੂੰ ਸੱਪ ਨੇ ਡੰਗ ਲਿਆ ਹੈ, ਤਾਂ ਆਪਣੇ ਜੁੱਤੇ ਉਤਾਰ ਦਿਓ ਤੇ ਐਂਬੂਲੈਂਸ ਦੀ ਉਡੀਕ ਕਰੋ।

ਸੱਪ ਦੇ ਡੰਗਣ ‘ਤੇ ਕੀ ਨਹੀਂ ਕਰਨਾ ਚਾਹੀਦਾ

1. ਜਦੋਂ ਤੱਕ ਡਾਕਟਰ ਕੋਈ ਦਵਾਈ ਦੇਣ ਲਈ ਨਹੀਂ ਕਹਿੰਦਾ, ਉਦੋਂ ਤੱਕ ਮਰੀਜ਼ ਨੂੰ ਆਪਣੇ ਆਪ ਕੋਈ ਦਵਾਈ ਨਾ ਦਿਓ।

2. ਜੇਕਰ ਜ਼ਖ਼ਮ ਦਿਲ ਦੇ ਉੱਪਰਲੇ ਹਿੱਸੇ ਵਿੱਚ ਹੈ, ਤਾਂ ਇਸ ਨੂੰ ਕੱਟਣ ਦੀ ਕੋਸ਼ਿਸ਼ ਨਾ ਕਰੋ।

3. ਜ਼ਹਿਰ ਨੂੰ ਚੂਸਣ ਦੀ ਕੋਸ਼ਿਸ਼ ਵੀ ਨਾ ਕਰੋ।

4. ਜ਼ਖ਼ਮ ‘ਤੇ ਬਰਫ਼ ਆਦਿ ਨਾ ਰੱਖੋ।

5. ਵਿਅਕਤੀ ਨੂੰ ਕੈਫੀਨ ਜਾਂ ਅਲਕੋਹਲ ਵਾਲੀਆਂ ਚੀਜ਼ਾਂ ਖਾਣ ਜਾਂ ਪੀਣ ਨਾ ਦਿਓ।

6. ਪੀੜਤ ਨੂੰ ਤੁਰਨ ਨਾ ਦਿਓ ਤੇ ਉਸ ਨੂੰ ਗੱਡੀ ਵਿੱਚ ਹਸਪਤਾਲ ਲੈ ਕੇ ਜਾਓ।

ਸੱਪ ਦੇ ਕੱਟਣ ਦੇ ਲੱਛਣ
ਸੱਪ ਦੇ ਡੱਸਣ ‘ਤੇ ਜੇਕਰ ਇਸ ਦਾ ਜ਼ਹਿਰ ਸਰੀਰ ‘ਚ ਫੈਲ ਜਾਵੇ ਤਾਂ ਉਲਟੀ ਆਉਣਾ, ਅਕੜਾਅ ਜਾਂ ਕੰਬਣੀ, ਐਲਰਜੀ, ਪਲਕਾਂ ਦਾ ਡਿੱਗਣਾ, ਜ਼ਖ਼ਮ ਦੇ ਆਲੇ-ਦੁਆਲੇ ਸੋਜ, ਜਲਨ ਤੇ ਲਾਲੀ, ਚਮੜੀ ਦਾ ਰੰਗ ਬਦਲਣਾ, ਦਸਤ, ਬੁਖਾਰ, ਪੇਟ ਦਰਦ, ਸਿਰ ਦਰਦ ਵਰਗੇ ਲੱਛਣ ਦਿਖਾਈ ਦਿੰਦੇ ਹਨ। ਇਸ ਤੋਂ ਇਲਾਵਾ ਅਧਰੰਗ, ਤੇਜ਼ ਨਬਜ਼, ਥਕਾਵਟ, ਮਾਸਪੇਸ਼ੀਆਂ ਦੀ ਕਮਜ਼ੋਰੀ, ਪਿਆਸ, ਘੱਟ ਬਲੱਡ ਪ੍ਰੈਸ਼ਰ ਦੀਆਂ ਸ਼ਿਕਾਇਤਾਂ ਵੀ ਸ਼ੁਰੂ ਹੋ ਜਾਂਦੀਆਂ ਹਨ।

hacklink al hack forum organik hit kayseri escort deneme bonusu veren siteler deneme bonusu veren siteler canlı casino siteleri grandpashabet grandpashabet Mostbetdeneme bonusu veren sitelertiktok downloadergrandpashabetgrandpashabetbets10Paribahisbahsegel yeni girişjojobetcasibom güncel girişcasibombahiscasino girişsahabetgamdom girişmobil ödeme bozdurmakocaeli escortvaycasino girişjojobet1xbetgrandpashabet Mostbetdeneme bonusu veren sitelertiktok downloadergrandpashabetgrandpashabetbets10Paribahisbahsegel yeni girişjojobetcasibom güncel girişcasibombahiscasino girişsahabetgamdom girişmobil ödeme bozdurmakocaeli escortvaycasino girişjojobet1xbetgrandpashabetHacklinkerotik film izleduşakabinhack forum