ਪਰਵਿੰਦਰ ਸਿੰਘ ਝੋਟਾ ਦੀ ਰਿਹਾਈ ਲਈ ਵੱਡਾ ਐਲਾਨ

ਨਸ਼ਿਆਂ ਖਿਲਾਫ ਡਟਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਰਿਹਾਈ ਲਈ ਸਰਗਰਮੀਆਂ ਵਧ ਗਈਆਂ ਹਨ। ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਨੇ ਐਲਾਨ ਕੀਤਾ ਹੈ ਕਿ ਜੇਕਰ ਸਾਰੇ ਪਰਚੇ ਰੱਦ ਕਰਕੇ ਪਰਵਿੰਦਰ ਸਿੰਘ ਝੋਟਾ ਦੀ ਬਿਨਾਂ ਸ਼ਰਤ ਰਿਹਾਈ ਨਹੀਂ ਕੀਤੀ ਜਾਂਦੀ ਤਾਂ 14 ਅਗਸਤ ਨੂੰ ਮਹਾ ਰੈਲੀ ਦੌਰਾਨ ਮਾਨਸਾ ਦਾ ਪ੍ਰਬੰਧਕੀ ਕੰਪਲੈਕਸ, ਕਚਹਿਰੀਆਂ ਤੇ ਕੋਰਟ ਕੰਪਲੈਕਸ ਪੂਰਨ ਰੂਪ ਵਿੱਚ ਜਾਮ ਰੱਖੇ ਜਾਣਗੇ।

ਐਕਸ਼ਨ ਕਮੇਟੀ ਨੇ ਮੰਚ ਤੋਂ ਐਲਾਨ ਕੀਤਾ ਕਿ ਜੇਕਰ ਸਥਾਨਕ ਪ੍ਰਸਾਸ਼ਨ ਜਲਦੀ ਕਿਸੇ ਸਿੱਟੇ ’ਤੇ ਨਹੀਂ ਪੁੱਜਿਆ ਤਾਂ ਆਜ਼ਾਦੀ ਦਿਹਾੜੇ ਮੌਕੇ ਪ੍ਰਸ਼ਾਸਨ ਵੱਲੋਂ ਕਰਵਾਏ ਜਾਣ ਵਾਲੇ ਸਮਾਗਮ ਮੌਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮਗਰੋਂ ਪ੍ਰਸਾਸ਼ਨ ਵੀ ਅਲਰਟ ਹੋ ਗਿਆ ਹੈ ਕਿਉਂਕਿ ਸੋਸ਼ਲ ਮੀਡੀਆਂ ਉਪਰ ਪਰਵਿੰਦਰ ਸਿੰਘ ਝੋਟਾ ਦੇ ਹੱਕ ਵਿੱਚ ਲਹਿਰ ਖੜ੍ਹੀ ਹੋ ਰਹੀ ਹੈ।

ਇਸ ਦੇ ਨਾਲ ਹੀ ਮਾਨਸਾ ਵਿੱਚ ਨਸ਼ਿਆਂ ਖਿਲਾਫ਼ ਜਾਰੀ ਪੱਕੇ ਮੋਰਚੇ ਵਿੱਚ ਸ਼ਾਮਲ ਅਮਰਜੀਤ ਕੌਰ ਦੀ ਮੌਤ ਮਗਰੋਂ ਪ੍ਰਸ਼ਾਸਨ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ 5 ਲੱਖ ਰੁਪਏ ਮੁਆਵਜ਼ਾ ਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਮੋਰਚੇ ਦੇ ਮੰਚ ਤੋਂ ਡੀਐਸਪੀ ਪ੍ਰਿਤਪਾਲ ਸਿੰਘ ਵੱਲੋਂ ਕੀਤੇ ਗਏ ਇਸ ਐਲਾਨ ਮਗਰੋਂ ਪਿੰਡ ਖਿਆਲਾ ਕਲਾਂ ਵਿੱਚ ਅਮਰਜੀਤ ਕੌਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਡੀਐਸਪੀ ਨੇ ਕਿਹਾ ਕਿ ਮਾਨਸਾ ਦੇ ਡਿਪਟੀ ਕਮਿਸ਼ਨਰ ਰਿਸੀਪਾਲ ਸਿੰਘ ਦਾ ਅਚਾਨਕ ਤਬਾਦਲਾ ਹੋ ਜਾਣ ਕਾਰਨ ਮੁਆਵਜ਼ਾ ਰਾਸ਼ੀ ਦਾ ਚੈੱਕ ਨਹੀਂ ਕੱਟਿਆ ਜਾ ਸਕਿਆ ਤੇ ਨਵੇਂ ਡਿਪਟੀ ਕਮਿਸ਼ਨਰ ਆਪਣਾ ਅਹੁਦਾ ਸੰਭਾਲਣਗੇ, ਜਿਸ ਮਗਰੋਂ ਜਥੇਬੰਦਕ ਆਗੂਆਂ ਦੀ ਮੌਜੂਦਗੀ ਵਿੱਚ ਪਰਿਵਾਰਕ ਮੈਂਬਰਾਂ ਨੂੰ ਚੈੱਕ ਸਮੇਤ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਤੇ ਕਰਜ਼ੇ ’ਤੇ ਲੀਕ ਫੇਰਨ ਸਬੰਧੀ ਦਸਤਾਵੇਜ਼ ਸੌਂਪੇ ਜਾਣਗੇ।

ਦੱਸ ਦਈਏ ਕਿ ਬੀਤੇ ਦਿਨ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ 10 ਲੱਖ ਰੁਪਏ ਮੁਆਵਜ਼ਾ ਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਸਮੇਤ ਕਰਜ਼ੇ ’ਤੇ ਲੀਕ ਮਾਰਨ ਤੱਕ ਅੰਤਿਮ ਸਸਕਾਰ ਨਾ ਕਰਨ ਦਾ ਐਲਾਨ ਕੀਤਾ ਸੀ। ਭਾਰਤੀ ਕਿਸਾਨ ਯੂਨੀਅਨ (ਏਕਤਾ) ਡੌਂਕਦਾ ਦੇ ਆਗੂ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਇਸ ਮਾਮਲੇ ਬਾਰੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਐਕਸ਼ਨ ਕਮੇਟੀ ਦੇ ਆਗੂਆਂ ਨਾਲ ਮੀਟਿੰਗ ਕੀਤੀ ਤੇ ਮੋਰਚੇ ਵੱਲੋਂ ਰੱਖੀਆਂ ਮੰਗਾਂ ਨੂੰ ਵਿਚਾਰਿਆ। ਇਸ ਮਗਰੋਂ ਮੰਗਾਂ ਸਬੰਧੀ ਹੋਏ ਫ਼ੈਸਲੇ ਬਾਰੇ ਮੰਚ ਤੋਂ ਜਾਣੂ ਕਰਵਾਉਣ ਮਗਰੋਂ ਸਿਵਲ ਹਸਪਤਾਲ ਵਿੱਚ ਰੱਖੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਗਿਆ।

hacklink al hack forum organik hit kayseri escort deneme bonusu veren sitelerMostbetdeneme bonusu veren sitelerMostbetGrandpashabetGrandpashabetSnaptikgrandpashabetGrandpashabetelizabet girişcasibomaydın eskortaydın escortmanisa escortmarsbahiscasibom güncel girişonwin girişimajbetdinimi porn virin sex sitiliriojedeyneytmey boynuystu veyreyn siyteyleyrjojobetjojobetonwin girişCasibomgrandpashabet güncel girişcasibom 891 com giriscasibom girişdeyneytmey boynuystu veyreyn siyteyleyrbahis sitelerijojobetgrandpashabetesenyurt escortCasibom 891jojobetholiganbetsekabetonwinsahabetgrandpashabetmatadorbetmeritkingbets10mobilbahiscasinomaxibetturkeymavibet güncel girişizmit escortholiganbetsahabetzbahisbahisbubahisbupornosexdizi izlefilm izlebettilt giriş güncelmarsbahisjojobetstarzbet twitterjojobetholiganbetsekabetcasibomcasibomcasibom girişcasibomsekabetgalabettempobetbetticket