ਗੁਰਦਾਸਪੁਰ ,24 ਅਗਸਤ (ਏਕਮ) ਥਾਣਾ ਘੁਮਾਣ ਅਧੀਨ ਆਓਦੇ ਪਿੰਡ ਖੁਜਾਲਾ ਦੇ ਕੁਝ ਵਿਅਕਤੀ ਜੋ ਪਹਿਲਾਂ ਵੀ ਕਤਲ ਕੇਸ ਚ ਨਾਮਜਦ ਰਹਿ ਚੁੱਕਾ ਤੇ ਕਤਲ ਕਰਕੇ ਰਾਜੀਨਾਮਾ ਕਰਨ ਵਾਲੇ ਵਿਅਕਤੀ ਨੇ ਹੋਰ ਕੁੱਝ ਪਿੰਡ ਖੁਜਾਲਾ ਦੇ ਵਿਅਕਤੀਆਂ ਨਾਲ ਮਿਲ ਕੇ ਜਰਨਲਿਸਟ/ਮੁੱਖ ਸੰਪਾਦਕ ਮਾਝਾ ਪਲੱਸ ਅਖ਼ਬਾਰ ਦੇ ਅਰਵਿੰਦਰ ਸਿੰਘ ਮਠਾਰੂ ਤੇ ਜਾਨਲੇਵਾ ਹਮਲਾ ਕਰਕੇ ਜਾਨੋ ਮਾਰਨ ਦੀ ਨੀਅਤ ਨਾਲ ਕੁਟਮਾਰ ਨਾਲ ਜਖ਼ਮੀ ਕਰਨ ਤੇ ਪਰਿਵਾਰ ਸਮੇਤ ਜਾਨੋ ਮਾਰਨ ਧਮਕਾਓੁਣ ਦੇ ਨਾਲ ਨਾਲ ਅਸ਼ਲੀਲ ਗਾਲੀ ਗਲੋਚ ਕਰਨ ਦੀ ਸਖ਼ਤ ਸਬਦਾ ਵਿੱਚ ਪੰਜਾਬ ਭਰ ਦੇ ਪੱਤਰਕਾਰ ਭਾਈਚਾਰੇ ਵਲੋਂ ਨਿੰਦਾ ਕੀਤੀ ਗਈ। ਇਸ ਸਬੰਧੀ ਇਨਸਾਫ ਜਰਨਲਿਸਟ ਐਸੋਸੀਏਸ਼ਨ ਰਜਿ.ਇੰਡੀਆ ਦੇ ਸਮੂਹ ਮੈਂਬਰਾਂ ਅਤੇ ਰਾਸਟਰੀ ਕ੍ਰਾਂਤੀਕਾਰੀ ਪ੍ਰੈੱਸ ਐਸੋਸੀਏਸ਼ਨ ਪੰਜਾਬ ਦੇ ਸਮੂਹ ਮੈਂਬਰਾਂ ਵਲੋਂ ਸਾਝੇ ਤੌਰ ਕਿਹਾ ਬੀਤੇ ਬੁੱਧਵਾਰ ਨੂੰ ਜਰਨਲਿਸਟ ਅਰਵਿੰਦਰ ਸਿੰਘ ਮਠਾਰੂ ਓੁਪਰ ਹੋਏ ਹਮਲੇ ਦੌਰਾਨ ਓੁਹਨਾ ਦੇ ਮਾਤਾ ਪਿਤਾ ਸਮੇਤ ਭਰਾ ਦੇ ਓੁਪਰ ਪਿੰਡ ਦੇ ਹੀ ਕੁੱਝ ਵਿਅਕਤੀਆਂ ਵਲੋਂ ਕੀਤੇ ਗਏ ਹਮਲੇ ਨੂੰ ਗਭੀਰਤਾ ਨਾਲ ਲਿਆ ਗਿਆ ਹੈ। ਜਿਸ ਸਬੰਧੀ ਐਸ.ਐਸ.ਪੀ. ਬਟਾਲਾ ਨੂੰ ਲ਼ਿਖਤੀ ਸਿਕਾਇਤ ਕੀਤੀ ਗਈ ਹੈ ।ਜੇਕਰ ਜਰਨਲਿਸਟ ਏ.ਐਸ.ਮਠਾਰੂ ਸਮੇਤ ਓਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਹਮਲਾ ਕਰਨ ਵਾਲਿਆਂ ਵਿਅਕਤੀਆਂ ਦੇ ਖਿਲਾਫ਼ ਬਣਦੀਆਂ ਧਾਰਾਵਾਂ ਅਨੁਸਾਰ ਪੁਲਿਸ ਵਲੋਂ ਮੁਕਦਮਾ ਦਰਜ ਕਰਨ ਚ ਆਨਾਕਾਨੀ ਕਰੇਗੀ ਜਾਂ ਆਪਣੀ ਢਿਲ਼ੀ ਕਾਰਗੁਜ਼ਾਰੀ ਵਰਤੇਗੀ ਤਾਂ ਪੰਜਾਬ ਭਰ ਦੇ ਸਮੂਹ ਪੱਤਰਕਾਰ ਭਾਈਚਾਰੇ ਵਲੋਂ ਮਿਤੀ 27/08/2023 ਨੂੰ ਐਸ.ਐਸ.ਪੀ. ਬਟਾਲਾ ਦਾ ਘਿਰਾਓ ਕੀਤਾ ਜਾਵੇਗਾ। ਜਿਸ ਦੀ ਸਾਰੀ ਜਿਮੇਵਾਰੀ ਪੁਲਿਸ ਤੇ ਜਿਲਾ ਪ੍ਰਸਾਸਨ ਦੀ ਹੋਵੇਗੀ। ਓੁਕਤ ਐਸੋਸੀਏਸ਼ਨ ਦੇ ਆਗੂਆਂ ਨੇ ਸਾਝੇ ਤੌਰ ਤੇ ਕਿਹਾ ਕਿ ਫ਼ੀਲਡ ਵਿੱਚ ਕੰਮ ਕਰਦੇ ਪੱਤਰਕਾਰ ਤਾਂ ਪਹਿਲਾਂ ਹੀ ਬਹੁਤ ਖਤਰਨਾਕ ਖਤਰਿਆਂ ਭਰੀਆਂ ਸੇਵਾਵਾਂ ਨਿਭਾ ਰਹੇ ਹਨ। ਪੱਤਰਕਾਰਾ ਨੂੰ ਜਿਵੇਂ ਜਾਨ ਲੇਵਾ ਹਮਲੇ ਕਰਕੇ ਡਰਾਇਆ ਧਮਕਾਇਆ ਜਾ ਰਿਹਾ ਓੁਹ ਅਤਿ ਨਿਦਣਯੋਗ ਹੈ। ਓੁਕਤ ਐਸੋਸੀਏਸ਼ਨਾ ਦੇ ਆਗੂਆਂ ਨੇ ਐਸ.ਐਸ.ਪੀ.ਬਟਾਲਾ,ਆਈ.ਜੀ.ਅਮਿ੍ਤਸਰ ,ਡੀ.ਜੀ.ਪੀ.ਪੰਜਾਬ ਪੁਲਿਸ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਮੰਗ ਕੀਤੀ ਕਿ ਇਸ ਮਾਮਲੇ ਚ ਸਮੂਹ ਆਰੋਪੀਆ ਖ਼ਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਤੇ ਪੰਜਾਬ ਭਰ ਦੇ ਪੱਤਰਕਾਰਾ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਜਦੋਂ ਕਿਧਰੇ ਵੀ ਕਿਸੇ ਵੀ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਜਾਂ ਪੰਜਾਬ ਸਰਕਾਰ ਅਧੀਨ ਸਮੂਹ ਵਿਭਾਗਾਂ ਦੇ ਕਰਮਚਾਰੀ /ਅਧਿਕਾਰੀ ਦਬੇ ਕੁਚਲੇ ਪੀੜ੍ਤ ਲੋਕਾਂ ਦੀ ਆਵਾਜ ਨਹੀਂ ਸੁਣਦੇ ਤੇ ਜਦ ਪੀੜ੍ਤ ਲੋਕ ਆਪਣੀ ਆਵਾਜ਼ ਪੱਤਰਕਾਰ ਰਾਹੀ ਸਰਕਾਰਾਂ ਜਾਂ ਪੰਜਾਬ ਸਰਕਾਰ ਦੇ ਸਮੂਹ ਵਿਭਾਗਾਂ ਤੱਕ ਕਿਸੇ ਵੀ ਪੱਤਰਕਾਰ ਰਾਹੀ ਖਬਰਾਂ ਲਗਾ ਕੇ ਸਚਾਈ ਪਹੁੰਚਾਈ ਜਾਂਦੀ ਹੈ ਤਾਂ ਵਿਰੋਧੀ ਵਿਅਕਤੀਆਂ ਵਲੋਂ ਪੱਤਰਕਾਰ ਤੇ ਓੁਹਨਾ ਦੇ ਪਰਿਵਾਰਕ ਮੈਂਬਰਾਂ ਨੂੰ ਆਪਣਾ ਸਿਕਾਰ ਬਣਾਇਆ ਜਾਂਦਾ ਹੈ।ਲੋਕਤੰਤਰ ਪ੍ਰਣਾਲੀ ਚ ਮੀਡੀਆ ਨੂੰ ਚੌਥਾ ਥਮ ਜਾਂਦਾ ਹੈ ਲੇਕਿਨ ਸਤਾਧਾਰੀ ਲੋਕ ਤੇ ਸਤਾਧਾਰੀ ਧਿਰਾਂ ਸਚੀਆ ਘਟਨਾਵਾਂ ਧਕੇਸਾਹੀਆ ਘਪਲੇਬਾਜੀਆ ਨੂੰ ਪਤਰਕਾਰ ਭਾਈਚਾਰਾ ਓਜਾਗਰ ਕਰਕੇ ਲੋਕਾਂ ਸਾਹਮਣੇ ਲਿਆਓਣ ਵਾਲੇ ਪਤਰਕਾਰ ਤੇ ਕਿਸੇ ਨਾ ਕਿਸੇ ਪਰਕਾਰ ਦੇ ਜਾਨਲੇਵਾ ਹਮਲੇ ਕਰਕੇ ਪਤਰਕਾਰਾ ਨੂੰ ਖਬਰਾਂ ਪਬਲਿਸ ਤੋ ਰੋਕਣਾ ਚਾਹੁੰਦੇ ਹਨ।ਆਖੀਰ ਓੁਹਨਾ ਕਿਹਾ ਕਿ ਪੱਤਰਕਾਰ ਭਾਈਚਾਰੇ ਓੁਪਰ ਹੋਏ ਇਸ ਹਮਲੇ ਦੌਰਾਨ ਸਬੰਧਿਤ ਹਮਲਾਵਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪਤਰਕਾਰ ਨੂੰ ਤੇ ਓਸਦੇ ਪਰਿਵਾਰ ਨੂੰ ਇਨਸਾਫ਼ ਦੁਆਇਆ ਜਾਵੇ। ਜੇਕਰ ਸਮਾਂ ਰਹਿੰਦਿਆਂ ਪੁਲਿਸ ਪ੍ਰਸਾਸਨ ਨੇ ਇਸ ਮਾਮਲੇ ਨੂੰ ਗਭੀਰਤਾ ਨਾਲ ਨਾ ਲਿਆ ਤਾਂ ਮਿਤੀ 27/08/2023 ਤੋਂ ਪੰਜਾਬ ਭਰ ਦੀਆਂ ਸਮੂਹ ਪਤਰਕਾਰ ਯੂਨੀਅਨਾ ਤੇ ਪ੍ਰੈੱਸ ਕਲੱਬਾਂ,ਵਲੋਂ ਵਡੇ ਪੱਧਰ ਤੇ ਸਘਰਸ ਕੀਤਾ ਜਾਵੇਗਾ।