ਗੌਤਮ ਅਡਾਨੀ ਦੇ ਨਾਂਅ ਫਿਰ ਨਵਾਂ ਰਿਕਾਰਡ, ਬਣੇ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਧਨਕੁਬੇਰ

ਅਡਾਨੀ ਗਰੁੱਪ (Adani Group) ਦੇ ਚੇਅਰਮੈਨ ਗੌਤਮ ਅਡਾਨੀ  (Gautam Adani) ਭਾਰਤ ਦੇ ਨਾਲ-ਨਾਲ ਏਸ਼ੀਆ ਦੇ ਸਭ ਤੋਂ ਅਮੀਰ ਸ਼ਖ਼ਸ (Asia’s Richest Person) ਹਨ। ਅੱਜ ਤੋਂ ਕੁਝ ਸਾਲ ਪਹਿਲਾਂ ਭਾਵੇਂ ਦੁਨੀਆ ਦੇ ਬਹੁਤ ਸਾਰੇ ਲੋਕ ਉਸ ਦਾ ਨਾਂਅ ਨਹੀਂ ਜਾਣਦੇ ਸਨ, ਪਰ ਹੁਣ ਪੂਰੀ ਦੁਨੀਆ ਉਨ੍ਹਾਂ ਨੂੰ ਜਾਣ ਚੁੱਕੀ ਹੈ। ਹੁਣ ਗੌਤਮ ਅਡਾਨੀ ਨੇ ਜਾਇਦਾਦ ਦੇ ਮਾਮਲੇ ‘ਚ ਨਵਾਂ ਰਿਕਾਰਡ ਬਣਾ ਲਿਆ ਹੈ। ਬਲੂਮਬਰਗ ਬਿਲੀਅਨੇਅਰਜ਼ ਇੰਡੈਕਸ  (Bloomberg Billionaires Index) ਦੇ ਅਨੁਸਾਰ ਗੌਤਮ ਅਡਾਨੀ ਹੁਣ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਅਡਾਨੀ ਅਜਿਹਾ ਕਰਨ ਵਾਲੇ ਪਹਿਲੇ ਏਸ਼ੀਆਈ ਕਾਰੋਬਾਰੀ ਹਨ।

ਅਡਾਨੀ ਤੋਂ ਅੱਗੇ ਸਿਰਫ਼ ਮਸਕ ਅਤੇ ਬੇਜੋਸ

ਬਲੂਮਬਰਗ ਬਿਲੀਨੇਅਰਜ਼ ਇੰਡੈਕਸ  (Bloomberg Billionaires Index) ਦੇ ਅਨੁਸਾਰ ਅਡਾਨੀ ਨੇ ਹੁਣ Louis Vuitton ਦੇ ਸੀਈਓ ਅਤੇ ਚੇਅਰਮੈਨ ਬਰਨਾਰਡ ਅਰਨੌਲਟ (Bernard Arnault) ਨੂੰ ਪਛਾੜ ਦਿੱਤਾ ਹੈ। ਇੰਡੈਕਸ ਦੇ ਅਨੁਸਾਰ ਅਡਾਨੀ ਦੀ ਕੁੱਲ ਜਾਇਦਾਦ ਮੌਜੂਦਾ ਸਮੇਂ ‘ਚ 137.4 ਬਿਲੀਅਨ ਡਾਲਰ ਹੋ ਚੁੱਕੀ ਹੈ। ਹੁਣ ਅਡਾਨੀ ਗਰੁੱਪ ਦੇ ਚੇਅਰਮੈਨ ਤੋਂ ਅੱਗੇ ਸਿਰਫ਼ ਟੇਸਲਾ ਦੇ ਸੀਈਓ ਐਲੋਨ ਮਸਕ (Tesla CEO Elon Musk) ਅਤੇ ਐਮਾਜ਼ੋਨ ਦੇ ਸੰਸਥਾਪਕ ਜੈਫ ਬੇਜੋਸ (Amazon Founder Jeff Bezos) ਹੀ ਅੱਗੇ ਹਨ। ਮਸਕ ਦੀ ਕੁੱਲ ਜਾਇਦਾਦ ਮੌਜੂਦਾ ਸਮੇਂ ‘ਚ 251 ਬਿਲੀਅਨ ਡਾਲਰ ਹੈ, ਜਦਕਿ ਬੇਜੋਸ ਦੀ ਇਸ ਸਮੇਂ ਕੁੱਲ ਜਾਇਦਾਦ 153 ਬਿਲੀਅਨ ਡਾਲਰ ਹੈ।

ਅਡਾਨੀ ਲਈ ਲੱਕੀ ਹੈ ਸਾਲ 2022

ਪਿਛਲੇ ਮਹੀਨੇ ਬਿਲ ਗੇਟਸ ਨੂੰ ਪਿੱਛੇ ਛੱਡਿਆ

ਗੌਤਮ ਅਡਾਨੀ ਨੇ ਬਰਨਾਰਡ ਅਰਨੌਲਟ ਨੂੰ ਪਿੱਛੇ ਛੱਡਣ ਤੋਂ ਪਹਿਲਾਂ ਪਿਛਲੇ ਮਹੀਨੇ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੂੰ ਪਛਾੜ ਕੇ ਚੌਥਾ ਸਥਾਨ ਹਾਸਲ ਕੀਤਾ ਸੀ। ਗੇਟਸ ਨੇ ਪਿਛਲੇ ਮਹੀਨੇ ਆਪਣੀ ਦੌਲਤ ਦਾ ਵੱਡਾ ਹਿੱਸਾ ਸਮਾਜ ਸੇਵਾ ਲਈ ਦਾਨ ਕਰ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਦੀ ਜਾਇਦਾਦ ਇਕ ਪਲ ‘ਚ ਬਹੁਤ ਘੱਟ ਗਈ ਸੀ। ਦੂਜੇ ਪਾਸੇ ਅਡਾਨੀ ਦੀਆਂ ਕੰਪਨੀਆਂ ਨੇ ਸ਼ੇਅਰ ਬਾਜ਼ਾਰ ਨੂੰ ਮਾਤ ਦਿੰਦੇ ਹੋਏ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ, ਜਿਸ ਨਾਲ ਉਨ੍ਹਾਂ ਦੀ ਨੈੱਟਵਰਥ ਵਧੀ ਹੈ। ਹੁਣ ਗੇਟਸ ਦੀ ਕੁੱਲ ਜਾਇਦਾਦ 117 ਬਿਲੀਅਨ ਡਾਲਰ ‘ਤੇ ਆ ਗਈ ਹੈ।

ਅਪ੍ਰੈਲ ‘ਚ ਪਹਿਲੀ ਵਾਰ ਦੌਲਤ ਇਸ ਪੱਧਰ ਤੋਂ ਪਾਰ

ਸਾਲ 2022 ਅਡਾਨੀ ਲਈ ਬਹੁਤ ਵਧੀਆ ਸਾਬਤ ਹੋਇਆ ਹੈ। ਇਸ ਸਾਲ ਅਡਾਨੀ ਦੀ ਦੌਲਤ ਜਿਸ ਰਫ਼ਤਾਰ ਨਾਲ ਵਧੀ ਹੈ, ਕੋਈ ਹੋਰ ਅਰਬਪਤੀ ਉਨ੍ਹਾਂ ਦੇ ਨੇੜੇ ਵੀ ਨਹੀਂ ਖੜ੍ਹਾ ਹੋ ਸਕਿਆ। ਇਸ ਸਾਲ ਉਨ੍ਹਾਂ ਦੀ ਜਾਇਦਾਦ ‘ਚ 60 ਬਿਲੀਅਨ ਡਾਲਰ ਤੋਂ ਵੱਧ ਦਾ ਵਾਧਾ ਹੋਇਆ ਹੈ, ਜੋ ਬਾਕੀਆਂ ਨਾਲੋਂ ਘੱਟੋ-ਘੱਟ 5 ਗੁਣਾ ਵੱਧ ਹੈ। ਇਸ ਸਾਲ ਫਰਵਰੀ ‘ਚ ਅਡਾਨੀ ਨੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਭਾਰਤ ਦੇ ਨਾਲ-ਨਾਲ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਸਨ। ਅਡਾਨੀ ਦੀ ਜਾਇਦਾਦ ਇਸ ਸਾਲ ਅਪ੍ਰੈਲ ‘ਚ ਪਹਿਲੀ ਵਾਰ 100 ਅਰਬ ਡਾਲਰ ਨੂੰ ਪਾਰ ਕਰ ਗਈ ਸੀ।

ਬਿਜਨੈਸ ਦੇ ਮੋਰਚੇ ‘ਤੇ ਵੀ ਗੱਡ ਰਹੇ ਝੰਡੇ

ਗੌਤਮ ਅਡਾਨੀ ਲਈ ਬਿਜਨੈਸ ਦੇ ਮੋਰਚੇ ‘ਤੇ ਵੀ ਪਿਛਲੇ ਕੁਝ ਮਹੀਨੇ ਬਹੁਤ ਵਧੀਆ ਸਾਬਤ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਕਈ ਅਹਿਮ ਸੌਦੇ ਕੀਤੇ। ਹਾਲ ਹੀ ‘ਚ ਅਡਾਨੀ ਦਾ ਨਾਂਅ ਮੀਡੀਆ ਕੰਪਨੀ NDTV ‘ਚ ਹਿੱਸੇਦਾਰੀ ਖਰੀਦਣ ਦੀ ਕੋਸ਼ਿਸ਼ ਲਈ ਸੁਰਖੀਆਂ ‘ਚ ਸੀ। ਅਡਾਨੀ ਗਰੁੱਪ ਦੀ ਕੰਪਨੀ ਏਐਮਜੀ ਮੀਡੀਆ ਨੈੱਟਵਰਕ ਲਿਮਟਿਡ ਨੇ ਆਪਣੀ ਸਹਾਇਕ ਕੰਪਨੀ ਵਿਸ਼ਵਪ੍ਰਧਾਨ ਕਮਰਸ਼ੀਅਲ ਪ੍ਰਾਈਵੇਟ ਲਿਮਟਿਡ ਰਾਹੀਂ NDTV ਦੀ ਪ੍ਰਮੋਟਰ ਕੰਪਨੀ RRPR ਹੋਲਡਿੰਗ ਪ੍ਰਾਈਵੇਟ ਲਿਮਟਿਡ ਦੇ 99.99 ਫ਼ੀਸਦੀ ਸ਼ੇਅਰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਕੁਝ ਕਾਨੂੰਨੀ ਕਾਰਨਾਂ ਕਰਕੇ ਮਾਮਲਾ ਅਜੇ ਲਟਕਿਆ ਹੋਇਆ ਹੈ।

hacklink al dizi film izle film izle yabancı dizi izle fethiye escort bayan escort - vip elit escort erotik film izle hack forum türk ifşa the prepared organik hit extrabethgs bakiye yüklemedeneme bonusu veren sitelerbetciobetebetmarsbahisdeneme bonusu veren sitelercasibomjojobetjojobet girişsahabet girişcasibom giriscasibom güncelcasibom günceljojobetjojobet girişcasibom adresBetistsahabetcasibom girissahabet girişmatbetjojobetmatbetJojobetAsyabahisRomabetMostbetCratosroyalbettumbetultrabet girişbaywin girişbettilt girişcasibomtürkçe alt yazılı pornomeritkingjojobetvaycasinoJojobetjojobettümbetultrabet girişsahabetbetciocasibomcasibom girişSETRABET GİRİŞ GÜNCELSETRABET GİRİŞSüperbetcasibomMeritkingjojobetcasibommatadorbetpalacebet girişilbet girişilbet girişmeritking