ਵਾਇਰਸ ਨਾਲ 2 ਮੌ.ਤਾਂ, ਲਾਗ ਨਾਲ ਬ੍ਰੇਨ ਇਨਫੈਕਸ਼ਨ ਦਾ ਖ਼ਤਰਾ, ਜਾਣੋ ਲੱਛਣ ਤੇ ਬਚਾਅ ਦੇ ਤਰੀਕੇ

ਕੇਰਲ ਰਾਜ ਅੱਜਕਲ੍ਹ ਗੰਭੀਰ ਛੂਤ ਦੀ ਬਿਮਾਰੀ ਦੀ ਲਪੇਟ ਵਿੱਚ ਹੈ, ਕੋਝੀਕੋਡ ਜ਼ਿਲ੍ਹੇ ਵਿੱਚ ਦੋ ਲੋਕਾਂ ਦੀ ਮੌਤ ਤੋਂ ਬਾਅਦ ਕੇਰਲ ਸਿਹਤ ਵਿਭਾਗ ਚੌਕਸ ਹੋ ਗਿਆ ਹੈ। ਰਿਪੋਰਟ ਦੇ ਮੁਤਾਬਕ ਨਿਪਾਹ ਵਾਇਰਸ ਇਨਫੈਕਸ਼ਨ ਨੂੰ ਦੋਵਾਂ ਦੀ ਮੌਤ ਦਾ ਕਾਰਨ ਮੰਨਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੋਵਾਂ ਮਰੀਜ਼ਾਂ ਨੂੰ ਇੰਟੈਂਸਿਵ ਕੇਅਰ ਯੂਨਿਟ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਮੰਗਲਵਾਰ ਨੂੰ ਕਿਹਾ ਕਿ ਕੇਰਲ ਦੇਕੋਝੀਕੋਡ ਜ਼ਿਲ੍ਹੇ ਵਿੱਚ ਦੋਲੋਕਾਂ ਦੀ ਮੌਤ ਨਿਪਾਹ ਵਾਇਰਸ ਨਾਲ ਹੋਈ। ਸਥਿਤੀ ਦਾ ਜਾਇਜ਼ਾ ਲੈਣ ਲਈ ਤੇ ਇਸ ਵਾਇਰਲਸ ਨਾਲ ਨਜਿੱਠਣ ਵਿੱਚ ਸੂਬਾ ਸਰਕਾਰ ਦੀ ਮਦਦ ਲਈ ਮਾਹਰਾਂ ਦੀ ਇੱਕ ਕੇਂਦਰੀ ਟੀਮ ਕੇਰਲ ਭੇਜੀ ਗਈ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕਾਂ ਅਤੇ ਨਿਪਾਹ ਵਾਇਰਸ ਦੀ ਲਾਗ ਵਰਗੇ ਲੱਛਣਾਂ ਵਾਲੇ ਮਰੀਜ਼ਾਂ ਦੇ ਨਮੂਨੇ ਪੁਣੇ ਦੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨਆਈਵੀ) ਨੂੰ ਜਾਂਚ ਲਈ ਭੇਜੇ ਗਏ ਹਨ। ਸਿਹਤ ਮਾਹਿਰਾਂ ਨੇ ਸਾਰੇ ਲੋਕਾਂ ਨੂੰ ਇਸ ਗੰਭੀਰ ਇਨਫੈਕਸ਼ਨ ਨੂੰ ਰੋਕਣ ਲਈ ਉਪਰਾਲੇ ਕਰਦੇ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਦੂਜੇ ਸੂਬਿਆਂ ਨੂੰ ਵੀ ਨਿਪਾਹ ਦੇ ਖਤਰੇ ਬਾਰੇ ਸੁਚੇਤ ਕੀਤਾ ਗਿਆ ਹੈ।

ਆਓ ਜਾਣਦੇ ਹਾਂ ਨਿਪਾਹ ਵਾਇਰਸ
ਨਿਪਾਹ ਵਾਇਰਸ ਜਾਨਵਰਾਂ ਅਤੇ ਮਨੁੱਖਾਂ ਵਿਚਕਾਰ ਫੈਲਦਾ ਹੈ, ਇਹ ਮੁੱਖ ਤੌਰ ‘ਤੇ ਚਮਗਿੱਦੜਾਂ ਰਾਹੀਂ ਫੈਲਦਾ ਹੈ, ਹਾਲਾਂਕਿ ਕੁਝ ਮਾਮਲਿਆਂ ਵਿੱਚ ਇਹ ਸੂਰ, ਬੱਕਰੀਆਂ, ਘੋੜਿਆਂ ਵਰਗੇ ਹੋਰ ਜਾਨਵਰਾਂ ਰਾਹੀਂ ਵੀ ਸੰਕਰਮਿਤ ਹੋ ਸਕਦਾ ਹੈ। ਸੰਕਰਮਿਤ ਜਾਨਵਰਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਵਿੱਚ ਇਸ ਸੰਕਰਮਣ ਦਾ ਖ਼ਤਰਾ ਜ਼ਿਆਦਾ ਦੇਖਿਆ ਜਾਂਦਾ ਹੈ। ਇਹ ਕਿਸੇ ਲਾਗ ਵਾਲੇ ਜਾਨਵਰ ਦੇ ਸਰੀਰਿਕ ਤਰਲ ਪਦਾਰਥਾਂ (ਖੂਨ, ਮਲ, ਪਿਸ਼ਾਬ ਜਾਂ ਲਾਰ) ਰਾਹੀਂ ਮਨੁੱਖਾਂ ਵਿੱਚ ਸੰਚਾਰਿਤ ਹੋ ਸਕਦਾ ਹੈ।

ਤੁਸੀਂ ਕਿਸੇ ਸੰਕਰਮਿਤ ਵਿਅਕਤੀ ਦੇ ਨਜ਼ਦੀਕੀ ਸੰਪਰਕ ਵਿੱਚ ਆਉਣ ਨਾਲ ਵੀ ਵਾਇਰਸ ਦਾ ਲਾਗ ਦੀ ਲਪੇਟ ਵਿੱਚ ਆ ਸਕਦੇ ਹੋ। ਸਾਰੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਲਾਗ ਨੂੰ ਰੋਕਣ ਲਈ ਯਤਨ ਕਰਦੇ ਰਹਿਣ।

ਖੋਜੀਆਂ ਨੇ ਕਿਹਾ ਕਿ ਵਾਇਰਸ ਦੇ ਸੰਪਰਕ ਵਿੱਚ ਆਉਣ ਦੇ 14 ਦਿਨਾਂ ਦੇ ਅੰਦਰ ਇਸ ਦੇ ਲੱਛਣ ਦਿਖਾਈ ਦੇਣ ਲੱਗ ਪੈਂਦੇ ਹਨ। ਸ਼ੁਰੂਆਤੀ ਦਿਨਾਂ ਵਿੱਚ, ਬੁਖਾਰ ਅਤੇ ਸਿਰ ਦਰਦ ਦੇ ਨਾਲ ਆਮ ਫਲੂ ਵਰਗੇ ਲੱਛਣ ਦਿਖਾਈ ਦਿੰਦੇ ਹਨ, ਸਮੇਂ ਦੇ ਨਾਲ ਇਸ ਦੇ ਲੱਛਣਾਂ ਦਾ ਖ਼ਤਰਾ ਗੰਭੀਰ ਰੂਪ ਵਿੱਚ ਵਧਦਾ ਜਾਂਦਾ ਹੈ। ਇਸ ਦੇ ਲੱਛਣ ਬੁਖਾਰ, ਸਿਰਦਰਦ, ਸਾਹ ਲੈਣ ਵਿੱਚ ਤਕਲੀਫ ਸਮੇਤ ਗੰਭੀਰ ਹੋ ਸਕਦੇ ਹਨ ਜਿਸ ਨਾਲ ਬ੍ਰੇਨ ਇਨਫੈਕਸ਼ਨ (ਇਨਸੇਫਲਾਈਟਿਸ) ਹੋ ਸਕਦੀ ਹੈ।

ਕੁਝ ਲੋਕਾਂ ਨੂੰ ਸੰਕ੍ਰਮਣ ਦੇ ਨਾਲ-ਨਾਲ ਦੌਰੇ, ਬੇਹੋਸ਼ੀ, ਅਤੇ ਸਾਹ ਦੀਆਂ ਸਮੱਸਿਆਵਾਂ ਦੇ ਕਾਰਨ ਉਲਝਣ ਅਤੇ ਭਟਕਣ ਦਾ ਖ਼ਤਰਾ ਵੀ ਹੋ ਸਕਦਾ ਹੈ।

ਨਿਪਾਹ ਦੀ ਲਾਗ ਦਾ ਕੋਈ ਖਾਸ ਇਲਾਜ ਨਹੀਂ ਹੈ; ਸਹਾਇਕ ਇਲਾਜ ਰਾਹੀਂ ਲੱਛਣਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮਰੀਜ਼ਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੁਝ ਉਪਾਅ ਕਰਕੇ ਆਪਣੀ ਸਿਹਤ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਰਹਿਣ। ਖੂਬ ਪਾਣੀ ਪੀਣਾ ਅਤੇ ਭਰਪੂਰ ਆਰਾਮ ਕਰਨਾ ਲੱਛਣਾਂ ਨੂੰ ਸੁਧਾਰਨ ਵਿੱਚ ਲਾਭਦਾਇਕ ਮੰਨਿਆ ਜਾਂਦਾ ਹੈ।

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਸਥਾਨਾਂ ਦੀ ਯਾਤਰਾ ਕਰਨ ਤੋਂ ਬਚਣਾ ਚਾਹੀਦਾ ਹੈ ਜਿੱਥੇ ਨਿਪਾਹ ਦੀ ਲਾਗ ਤੇਜ਼ੀ ਨਾਲ ਵੱਧ ਰਹੀ ਹੈ। ਇਸ ਤੋਂ ਇਲਾਵਾ, ਰੋਕਥਾਮ ਲਈ, ਸਮੇਂ-ਸਮੇਂ ‘ਤੇ ਹੱਥ ਧੋਣ, ਸੰਕਰਮਿਤ ਜਾਨਵਰਾਂ ਦੇ ਨਜ਼ਦੀਕੀ ਸੰਪਰਕ ਤੋਂ ਬਚਣ ਅਤੇ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਜੇ ਕੋਈ ਵਿਅਕਤੀ ਨਿਪਾਹ ਨਾਲ ਸੰਕਰਮਿਤ ਹੈ ਤਾਂ ਉਸ ਨਾਲ ਨਜ਼ਦੀਕੀ ਸੰਪਰਕ ਤੋਂ ਬਚਣਾ ਚਾਹੀਦਾ ਹੈ।

hacklink al hack forum organik hit deneme bonusu veren sitelerMostbetMostbetistanbul escortsacehgroundsnaptikacehgrounddeneme bonusu veren sitelerbetturkeybetturkeybetturkeygrandbettingGrandpashabetGrandpashabetGüvenilir Bahis Sitelerideneme pornosu veren sex siteleriGeri Getirme BüyüsüAlsancak escortÇeşme escortGaziemir escortbetturkeyxslotzbahismarsbahis mobile girişbahiscom mobil girişbahsegelngsbahis resmi girişfixbetbetturkeycasibomcasibomjojobetcasibomjojobetcasibom15 Ocak, casibom giriş, yeni.casibom girişcasibomrestbet mobil girişbetturkey bahiscom mobil girişcasibomcasibomcasibom giriş7slotscratosbetvaycasinoalevcasinobetandyoucasibom girişelizabet girişdeneme pornosu veren sex sitelericasibom güncelganobetpadişahbet girişpadişahbetcasibom girişjojobetjojobet