ਭਾਰਤ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਪੜ੍ਹਾਈ ਲਈ ਬ੍ਰਿਟੇਨ ਜਾਂਦੇ ਹਨ। ਇਸੇ ਵਿਚਾਲੇ ਯੂਕੇ ਜਾਣ ਵਾਲਿਆਂ ਨੂੰ ਵੱਡਾ ਝਟਕਾ ਲੱਗਿਆ ਹੈ । ਬਰਤਾਨੀਆ ਸਰਕਾਰ ਨੇ ਵਿਜ਼ਟਰ ਤੇ ਸਟੂਡੈਂਟ ਵੀਜ਼ਾ ਲਈ ਫੀਸ ਵਧਾ ਦਿੱਤੀ ਹੈ । ਸਰਕਾਰ ਨੇ ਵਿਜ਼ਿਟਰ ਤੇ ਵਿਦਿਆਰਥੀ ਵੀਜ਼ਾ ਫੀਸ ਵਿੱਚ ਪ੍ਰਸਤਾਵਿਤ ਵਾਧਾ 4 ਅਕਤੂਬਰ ਤੋਂ ਲਾਗੂ ਕਰਨ ਦਾ ਐਲਾਨ ਕੀਤਾ ਹੈ। ਛੇ ਮਹੀਨੇ ਦੇ ਵੀਜ਼ੇ ਲਈ 15 ਪੌਂਡ ਤੇ ਸਟੂਡੈਂਟ ਵੀਜ਼ੇ ਲਈ 127 ਪੌਂਡ (13 ਹਜ਼ਾਰ ਤੋਂ ਵੱਧ) ਵਧਣ ਵਾਲੀ ਹੈ।
ਦਰਅਸਲ, ਬ੍ਰਿਟੇਨ ਦੇ ਹੋਮ ਮਿਨਿਸਟ੍ਰੀ ਨੇ ਕਿਹਾ ਕਿ ਦੇਸ਼ ਦੇ ਬਾਹਰੋਂ ਵੀਜ਼ਾ ਦੇ ਲਈ ਫੀਸ 127 ਪੌਂਡ ਵਧਾ ਕੇ 490 ਪੌਂਡ ਕਰ ਦਿੱਤਾ ਜਾਵੇਗਾ, ਜੋ ਦੇਸ਼ ਵਿੱਚ ਅਰਜ਼ੀ ਦੇ ਲਈ ਲਈ ਜਾਣ ਵਾਲੀ ਰਾਸ਼ੀ ਦੇ ਬਰਾਬਰ ਹੋਵੇਗਾ। ਛੇ ਮਹੀਨੇ ਤੋਂ ਘੱਟ ਸਮੇਂ ਦੇ ਲਈ ਵਿਜ਼ਿਟਰ ਵੀਜ਼ਾ ਦੀ ਫੀਸ ਵਿੱਚ ਵੀ ਬਦਲਾਅ ਕੀਤਾ ਗਿਆ ਹੈ, ਜੋ 15 ਤੋਂ ਵਧ ਕੇ 115 ਪੌਂਡ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਅੰਕੜਿਆਂ ਅਨੁਸਾਰ 2021-22 ਵਿੱਚ 1,20,000 ਤੋਂ ਵੱਧ ਭਾਰਤੀ ਵਿਦਿਆਰਥੀ ਬ੍ਰਿਟੇਨ ਵਿੱਚ ਪੜ੍ਹ ਰਹੇ ਹਨ। ਭਾਰਤੀ ਵਿਦਿਆਰਥੀ ਦੇਸ਼ ਦੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਵਿਦਿਆਰਥੀ ਭਾਈਚਾਰੇ ਵਿੱਚੋਂ ਇੱਕ ਹੈ। ਸਰਕਾਰ ਨੇ ਕਿਹਾ ਕਿ ਰਾਸ਼ਟਰੀ ਫੀਸ ਵਿੱਚ ਬਦਲਾਅ ਮਹੱਤਵਪੂਰਨ ਸੇਵਾਵਾਂ ਦੇ ਲਈ ਭੁਗਤਾਨ ਕਰਨ ਤੇ ਜਨਤਕ ਖੇਤਰ ਦੇ ਆਮਦਨ ਵਾਧੇ ਦੇ ਰੂਪ ਜ਼ਿਆਦਾ ਧਨ ਨੂੰ ਪਹਿਲ ਦੇਣ ਦੀ ਆਗਿਆ ਦੇਣ ਲਈ ਕੀਤੇ ਗਏ ਹਨ।