ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਦੀ ਵਾਇਰਲ ਵੀਡੀਓ ਮਾਮਲੇ ਵਿੱਚ ਇੱਕ ਇੱਕ ਨਵਾਂ ਮੋੜ ਆਇਆ ਹੈ। ਦਰਅਸਲ, ਸਹਿਜ ਅਰੋੜਾ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਸਨੇ ਲੋਕਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਦੇ ਸਾਥ ਦੀ ਮੰਗ ਕੀਤੀ ਹੈ। ਉਸਨੇ ਲਿਖਿਆ ਕਿ ਬਹੁਤ ਹੋ ਗਿਆ। ਉਨ੍ਹਾਂ ਨੂੰ ਬਦਨਾਮ ਕਰਨ ਲਈ ਬਿਆਨਬਾਜ਼ੀ ਕਰਵਾਈ ਜਾ ਰਹੀ ਹੈ ਉਨ੍ਹਾਂ ਦੇ ਗਲਤ ਇਲਜ਼ਾਮ ਲਗਾਏ ਜਾ ਰਹੇ ਹਨ।
ਸਹਿਜ ਨੇ ਆਪਣੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਉਨ੍ਹਾਂ ਦੀ ਪਤਨੀ ਦੀ ਹਾਲਤ ਬਹੁਤ ਖਰਾਬ ਹੈ। ਉਹ ਡਿਪ੍ਰੈਸ਼ਨ ਵਿੱਚ ਹੈ। ਰਬ ਦੇ ਲਈ ਸਾਨੂੰ ਬਖਸ਼ ਦਿਓ, ਸਮਾਜ ਵਿੱਚ ਦੁਬਾਰਾ ਆਉਣ ਦਿਓ ਤੇ ਇਹ ਸਭ ਤੁਹਾਡੇ ਸਾਥ ਦੇ ਨਾਲ ਹੀ ਹੋ ਸਕਦਾ ਹੈ। ਇਸ ਲਈ ਸਾਰੇ ਸਾਡੇ ਬਾਰੇ ਪਾਜ਼ਿਟਿਵਿਟੀ ਫੈਲਾਓ। ਉਨ੍ਹਾਂ ਨੇ ਮੀਡੀਆ ਤੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਿੰਮਤ ਨਹੀਂ ਹੋ ਰਹੀ ਹੈ ਕਿ ਉਹ ਵਾਰ-ਵਾਰ ਇੰਟਰਵਿਊ ਦੇਣ ਜਾਂ ਫਿਰ ਵੀਡੀਓ ਬਣਾ ਕੇ ਪਾਉਣ।
ਇਸ ਤੋਂ ਇਲਾਵਾ ਉਸਨੇ ਬਿਆਨਬਾਜ਼ੀ ਕਰਨ ਵਾਲਿਆਂ ਨੂੰ ਕਿਹਾ ਕਿ ਬਿਨ੍ਹਾਂ ਕਿਸੇ ਸਬੂਤ ਦੇ ਉਹ ਕੋਈ ਝੂਠੀ ਬਿਆਨਬਾਜ਼ੀ ਨਾ ਕਰਨ। ਪੁਲਿਸ ਆਪਣਾ ਕੰਮ ਕਰ ਰਹੀ ਹੈ। ਉਸਨੇ ਕਿਹਾ ਕਿ ਵੀਡੀਓ ਵਾਇਰਲ ਨੂੰ ਲੈ ਕੇ ਉਸਦੇ ਕੋਲ ਸਾਰੇ ਸਬੂਤ ਹਨ। ਸਾਨੂ ਰਾਜ਼ੀਨਾਮੇ ਲਈ ਕਿਹਾ ਜਾ ਰਿਹਾ ਹੈ। ਇੰਟਰਨੈੱਟ ਤੋਂ ਵੀਡੀਓ ਹਟਾਉਣ ਤੇ ਇਨਸਾਫ ਦੀ ਇਸ ਲੜਾਈ ਵਿੱਚ ਸਾਨੂੰ ਤੁਹਾਡੇ ਸਭ ਦੇ ਸਾਥ ਦੀ ਲੋੜ ਹੈ।