05/20/2024 5:50 PM

ਪਰਮਾਣੂ ਪ੍ਰੀਖਣ ਲਈ ਗੰਢੇ ਕਿਉਂ ਜ਼ਰੂਰੀ? ਪੋਖਰਣ ‘ਚ ਵੀ ਕੀਤੀ ਸੀ ਵਰਤੋਂ, ਜਾਣ ਕੇ ਹੋ ਜਾਓਗੇ ਹੈਰਾਨ!

ਅਸੀਂ ਪਿਆਜ਼ ਦੀ ਵਰਤੋਂ ਭੋਜਨ ਵਿੱਚ ਕਰਦੇ ਹਾਂ। ਇਸ ਦੀ ਵਰਤੋਂ ਹੀਟ ਸਟ੍ਰੋਕ ਜਾਂ ਬੁਖਾਰ ਦੇ ਇਲਾਜ ਲਈ ਵੀ ਕੀਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਪਰਮਾਣੂ ਪ੍ਰੀਖਣ ਲਈ ਵੀ ਪਿਆਜ਼ ਬਹੁਤ ਜ਼ਰੂਰੀ ਹੈ। ਕਿਹਾ ਜਾਂਦਾ ਹੈ ਕਿ ਜਦੋਂ 11 ਮਈ 1998 ਨੂੰ ਅਟਲ ਬਿਹਾਰੀ ਵਾਜਪਾਈ ਸਰਕਾਰ ਨੇ ਪੋਖਰਣ ਵਿੱਚ ਪਰਮਾਣੂ ਬੰਬ ਦਾ ਪ੍ਰੀਖਣ ਕੀਤਾ ਸੀ ਤਾਂ ਉੱਥੇ ਕਈ ਟਨ ਪਿਆਜ਼ ਦਬਾਇਆ ਗਿਆ ਸੀ। ਆਖਰ ਪਰਮਾਣੂ ਪ੍ਰੀਖਣ ਲਈ ਪਿਆਜ਼ ਇੰਨਾ ਜ਼ਰੂਰੀ ਕਿਉਂ ਹੈ? ਆਓ ਜਾਣਦੇ ਹਾਂ।

ਜਦੋਂ ਭਾਰਤ ਨੇ ਪੋਖਰਨ ਵਿੱਚ ਪਰਮਾਣੂ ਪ੍ਰੀਖਣ ਕੀਤਾ ਸੀ ਤਾਂ ਕਿਸੇ ਵੀ ਦੇਸ਼ ਨੂੰ ਕੋਈ ਸੁਰਾਗ ਨਹੀਂ ਸੀ। ਇਹ ਬਹੁਤ ਹੀ ਗੁਪਤ ਤਰੀਕੇ ਨਾਲ ਕੀਤਾ ਗਿਆ ਸੀ। ਵਿਗਿਆਨੀਆਂ ਨੇ ਇਸ ਦਾ ਕੋਡਨੇਮ ‘ਵਾਈਟ ਹਾਊਸ’ ਰੱਖਿਆ ਸੀ। ਕੁਝ ਹੀ ਮਿੰਟਾਂ ‘ਚ ਉਨ੍ਹਾਂ ਨੇ 58 ਕਿੱਲੋ ਟਨ ਦੀ ਸਮਰੱਥਾ ਵਾਲੇ ਪ੍ਰਮਾਣੂ ਬੰਬ ਦਾ ਪ੍ਰੀਖਣ ਕਰਕੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਮੁਹਿੰਮ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਿਗਿਆਨੀ ਅਨਿਲ ਕਾਕੋਡਕਰ ਨੇ ਮੰਨਿਆ ਸੀ ਕਿ ਪ੍ਰੀਖਣ ਦੌਰਾਨ ਪਿਆਜ਼ ਦੀ ਵਰਤੋਂ ਕੀਤੀ ਗਈ ਸੀ। ਉਸ ਨੇ ਇਸ ਦਾ ਕਾਰਨ ਵੀ ਦੱਸਿਆ।

ਗਾਮਾ ਕਿਰਨਾਂ ਨੂੰ ਬਹੁਤ ਖਤਰਨਾਕ ਮੰਨਿਆ ਜਾਂਦਾ
ਅਨਿਲ ਕਾਕੋਡਕਰ ਨੇ ਦੱਸਿਆ ਸੀ ਕਿ ਪਰਮਾਣੂ ਧਮਾਕੇ ਦੌਰਾਨ ਅਲਫ਼ਾ, ਬੀਟਾ ਤੇ ਗਾਮਾ ਕਿਰਨਾਂ ਨਿਕਲਦੀਆਂ ਹਨ। ਇਨ੍ਹਾਂ ਵਿੱਚੋਂ ਗਾਮਾ ਕਿਰਨਾਂ ਕਾਫ਼ੀ ਘਾਤਕ ਮੰਨੀਆਂ ਜਾਂਦੀਆਂ ਹਨ। ਜੇਕਰ ਇਹ ਕਿਸੇ ਦੇ ਸਰੀਰ ‘ਚ ਪਹੁੰਚ ਜਾਣ ਤਾਂ ਸਰੀਰ ਦੇ ਖੂਨ ਦੇ ਟਿਸ਼ੂ ਨੂੰ ਨਸ਼ਟ ਕਰ ਦਿੰਦੀਆਂ ਹਨ। ਇਸ ਕਾਰਨ ਭਾਰੀ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ।

ਜੇਕਰ ਟੈਸਟ ਫੇਲ੍ਹ ਹੋ ਜਾਂਦਾ ਤਾਂ ਰੇਡੀਓਐਕਟਿਵ ਰੇਡੀਏਸ਼ਨ ਪਾਕਿਸਤਾਨ ਤੇ ਜੈਸਲਮੇਰ ਤੱਕ ਫੈਲ ਸਕਦੀ ਸੀ। ਕਈ ਲੋਕਾਂ ਦੀ ਜਾਨ ਵੀ ਜਾ ਸਕਦੀ ਸੀ। ਇੱਥੋਂ ਤੱਕ ਕਿ ਮਨੁੱਖਾਂ ਦੀਆਂ ਕਈ ਪੀੜ੍ਹੀਆਂ ਤਬਾਹ ਹੋ ਸਕਦੀਆਂ ਸੀ, ਜਿਵੇਂ ਜਾਪਾਨ ਵਿੱਚ ਹੀਰੋਸ਼ੀਮਾ ਤੇ ਨਾਗਾਸਾਕੀ ਉੱਤੇ ਪ੍ਰਮਾਣੂ ਹਮਲਿਆਂ ਤੋਂ ਬਾਅਦ ਹੋਇਆ ਸੀ। ਉੱਥੇ ਫੈਲਿਆ ਪਿਆਜ਼ ਕਿਸੇ ਵੀ ਰੇਡੀਏਸ਼ਨ ਨੂੰ ਜਜ਼ਬ ਕਰਨ ਦੀ ਸਮਰੱਥਾ ਰੱਖਦਾ ਸੀ। ਹਾਲਾਂਕਿ, ਪੋਖਰਣ ਵਿੱਚ ਪ੍ਰਮਾਣੂ ਪ੍ਰੀਖਣ ਸਥਾਨਾਂ ‘ਤੇ ਹਜ਼ਾਰਾਂ ਟਨ ਪਿਆਜ਼ ਦੱਬੇ ਜਾਣ ਦੇ ਸਬੂਤ ਅਜੇ ਸਾਹਮਣੇ ਨਹੀਂ ਆਏ।