ਹੈਲਦੀ ਭੋਜਨ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। ਸਰੀਰ ਨੂੰ ਤਾਕਤ ਲਈ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ। ਇਸ ਲਈ ਸਲਾਹ ਦਿੱਤੀ ਜਾਂਦੀ ਹੈ ਕਿ ਜ਼ਿਆਦਾ ਪਕਾਉਣ ਦੀ ਬਜਾਏ ਕੁਝ ਚੀਜ਼ਾਂ ਕੱਚੀਆਂ ਖਾਣੀਆਂ ਚਾਹੀਦੀਆਂ ਹਨ। ਅਜਿਹੇ ‘ਚ ਕਈ ਲੋਕ ਬਿਨਾਂ ਜਾਣੇ ਕੁਝ ਵੀ ਖਾ ਲੈਂਦੇ ਹਨ।
ਦਰਅਸਲ ਕਈ ਲੋਕ ਮਹਿਸੂਸ ਕਰਦੇ ਹਨ ਕਿ ਅੱਧਾ ਪਕਾਇਆ ਭੋਜਨ, ਖਾਸ ਕਰਕੇ ਸਬਜ਼ੀਆਂ, ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ ਪਰ ਕਈ ਅਜਿਹੇ ਭੋਜਨ ਹਨ ਜਿਨ੍ਹਾਂ ਨੂੰ ਕੱਚਾ ਖਾਣ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਆਓ ਜਾਣਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਕੱਚਾ ਖਾਣ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ।
1. ਬ੍ਰੋਕਲੀ
ਬ੍ਰੋਕਲੀ ਇੱਕ ਕਰੂਸੀਫ੍ਰੈਸ ਸਬਜ਼ੀ ਹੈ। ਇਹ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੈ। ਕਈ ਲੋਕ ਆਪਣੀ ਫਿਟਨੈੱਸ ਨੂੰ ਠੀਕ ਰੱਖਣ ਲਈ ਇਸ ਦਾ ਸੇਵਨ ਕਰਦੇ ਹਨ। ਬਹੁਤ ਸਾਰੇ ਲੋਕ ਇਸ ਨੂੰ ਅੱਧਾ ਪਕਾਇਆ ਖਾਂਦੇ ਹਨ ਪਰ ਇਸ ਨੂੰ ਅੱਧਾ ਪਕਾਇਆ ਖਾਣ ਦੀ ਸਲਾਹ ਨਹੀਂ ਦਿੱਤੀ ਜਾਂਦੀ। ਇਸ ਨੂੰ ਪੂਰੀ ਤਰ੍ਹਾਂ ਪਕਾ ਕੇ ਖਾਣਾ ਚਾਹੀਦਾ ਹੈ।
2. ਆਂਡੇ
ਕਿਹਾ ਜਾਂਦਾ ਹੈ ਕਿ ਕੱਚਾ ਆਂਡਾ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਆਂਡੇ ‘ਚ ਸਾਲਮੋਨੇਲਾ ਨਾਂ ਦਾ ਬੈਕਟੀਰੀਆ ਹੁੰਦਾ ਹੈ, ਜੋ ਪਕਾਉਣ ਨਾਲ ਖਤਮ ਹੋ ਜਾਂਦਾ ਹੈ ਪਰ ਜੇਕਰ ਅੰਡੇ ਨੂੰ ਕੱਚਾ ਖਾਧਾ ਜਾਵੇ ਤਾਂ ਇਸ ਨਾਲ ਦਸਤ, ਪੇਟ ਦਰਦ, ਬੁਖਾਰ ਤੇ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਆਂਡੇ ਪਕਾਏ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
3. ਟਮਾਟਰ
ਟਮਾਟਰ ਦੀ ਵਰਤੋਂ ਅਕਸਰ ਸਲਾਦ ਵਿੱਚ ਕੀਤੀ ਜਾਂਦੀ ਹੈ। ਕਈ ਲੋਕਾਂ ਨੂੰ ਟਮਾਟਰਾਂ ਨੂੰ ਬਿਨਾਂ ਪਕਾ ਕੇ ਖਾਣ ਦੀ ਆਦਤ ਹੁੰਦੀ ਹੈ ਪਰ ਡਾਕਟਰ ਟਮਾਟਰ ਪਕਾ ਕੇ ਖਾਣ ਦੀ ਸਲਾਹ ਦਿੰਦੇ ਹਨ। ਪਕਾਉਣ ਨਾਲ ਟਮਾਟਰ ਤੋਂ ਲਾਈਕੋਪੀਨ ਨਿਕਲਣ ਵਿੱਚ ਮਦਦ ਮਿਲ ਸਕਦੀ ਹੈ ਜੋ ਇੱਕ ਐਂਟੀਆਕਸੀਡੈਂਟ ਹੈ ਜੋ ਦਿਲ ਦੀ ਸਿਹਤ ਨੂੰ ਸੁਧਾਰਦਾ ਹੈ ਤੇ ਕੈਂਸਰ ਦੇ ਖ਼ਤਰੇ ਨੂੰ ਵੀ ਘਟਾਉਂਦਾ ਹੈ।
4. ਪਾਲਕ
ਪਾਲਕ ਆਇਰਨ, ਕੈਲਸ਼ੀਅਮ ਤੇ ਫਾਈਬਰ ਦੇ ਸਭ ਤੋਂ ਅਮੀਰ ਸਰੋਤਾਂ ਵਿੱਚੋਂ ਇੱਕ ਹੈ ਪਰ ਖਾਣ ਤੋਂ ਪਹਿਲਾਂ ਇਸ ਨੂੰ ਬਲੈਂਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹਾ ਕਰਨ ਨਾਲ ਜ਼ਰੂਰੀ ਪੌਸ਼ਟਿਕ ਤੱਤਾਂ ਦਾ ਸੋਖਣ ਆਸਾਨ ਹੋ ਜਾਂਦਾ ਹੈ।