05/17/2024 12:34 AM

Sukhpal Khaira ਦਾ ਅੱਜ ਰਿਮਾਂਡ ਖ਼ਤਮ

Sukhpal Khaira Case : ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਅੱਜ ਰਿਮਾਂਡ ਖ਼ਤਮ ਹੋਣ ਜਾ ਰਿਹਾ ਹੈ। 28 ਸਤੰਬਰ ਨੂੰ ਜਲਾਲਾਬਾਦ ਪੁਲਿਸ ਨੇ ਚੰਡੀਗੜ੍ਹ ਸਥਿਤ ਸੁਖਪਾਲ ਸਿੰਘ ਖਹਿਰਾ ਦੀ ਕੋਠੀ ਤੋਂ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਕੋਰਟ ਨੇ ਪੁਲਿਸ ਨੂੰ ਖਹਿਰਾ ਦਾ 2 ਦਿਨਾਂ ਦਾ ਰਿਮਾਂਡ ਦਿੱਤਾ ਸੀ।

ਅੱਜ ਜਲਾਲਾਬਾਦ ਪੁਲਿਸ ਮੁੜ ਅਦਾਲਤ ਵਿੱਚ ਖਹਿਰਾ ਨੂੰ ਪੇਸ਼ ਕਰੇਗੀ। ਅਤੇ ਹੋਰ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਹਲਾਂਕਿ ਦੇਖਿਆ ਜਾਵੇ ਤਾਂ ਪਿਛਲੀ ਵਾਰ ਪੁਲਿਸ ਨੇ ਸੁਖਪਾਲ ਖਹਿਰਾ ਦਾ 7 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਸਿਰਫ਼ 2 ਦਿਨਾਂ ਦਾ ਦਿੱਤਾ ਸੀ। ਹੁਣ ਉਮੀਦ ਲਗਾਈ ਜਾ ਰਹੀ ਹੈ ਕਿ ਅਦਾਤਲ ਸੁਖਪਾਲ ਖਹਿਰਾ ਨੂੰ ਰਿਮਾਂਡ ‘ਤੇ ਭੇਜਣ ਦੀ ਥਾਂ ਜੁਡੀਸ਼ੀਅਲ ਕਸਟਡੀ ਭੇਜ ਸਕਦੀ ਹੈ।

ਦਰਅਸਲ ਜਲਾਲਾਬਾਦ ਪੁਲਿਸ ਨੇ ਸਾਲ 2015 ਦੇ ਪੁਰਾਣੇ NDPS ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਗ੍ਰਿਫ਼ਤਾਰੀ ਡੀਆਈਜੀ ਦੀ ਅਗਵਾਈ ਵਿੱਚ ਬਣੀ ਐਸਆਈਟੀ ਦੀ ਰਿਪੋਰਟ ਦੇ ਆਧਾਰ ’ਤੇ ਕੀਤੀ ਗਈ ਹੈ। ਇਸ ਐਸਆਈਟੀ ਵਿੱਚ ਦੋ ਐਸਐਸਪੀਜ਼ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜਿੱਥੇ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਇਹ ਝੂਠਾ ਕੇਸ ਸੀ, ਉਥੇ ਹੀ ਸੁਪਰੀਮ ਕੋਰਟ ਨੇ ਵੀ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਰਾਹਤ ਦਿੱਤੀ ਹੈ।

ਸੁਖਪਾਲ ਸਿੰਘ ਖਹਿਰਾ ਨੂੰ ਫਾਜ਼ੀਲਕਾ ਪੁਲਿਸ ਸਟੇਸ਼ਨ ਵਿੱਚ ਰੱਖਿਆ ਗਿਆ ਹੈ। ਇਸ ਦੌਰਾਨ ਕਾਂਗਰਸੀ ਲੀਡਰਾਂ ਦਾ ਇੱਕ ਵਫ਼ਦ ਖਹਿਰਾ ਨੂੰ ਮਿਲਣ ਦੇ ਲਈ ਫਾਜ਼ੀਲਕਾ ਪਹੁੰਚਿਆ ਸੀ ਪਰ ਪੁਲਿਸ ਨੇ ਇਹਨਾ ਨੂੰ ਸੁਖਪਾਲ ਖਹਿਰਾ ਨਾਲ ਮਿਲਣ ਦਾ ਸਮਾਂ ਨਹੀਂ ਦਿੱਤਾ ਸੀ।

ਇਹ ਵਫ਼ਦ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਡ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ, ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ, ਵੀ ਸ਼ਾਮਲ ਸਨ। ਪ੍ਰਤਾਪ ਸਿੰਘ ਬਜਾਵਾ ਨੇ ਕਿਹਾ ਸੀ ਕਿ ਜਦੋਂ ਤੱਕ ਸੁਖਪਾਲ ਸਿੰਘ ਖਹਿਰਾ ਬਾਹਰ ਨਹੀਂ ਆ ਜਾਂਦੇ ਉਦੋਂ ਤੱਕ ਸਰਕਾਰ ਦੇ ਖਿਲਾਫ਼ ਸਾਡੀ ਜੰਗ ਜਾਰੀ ਰਹੇਗੀ।