05/05/2024 3:48 PM

Google Chrome ਯੂਜਰਜ਼ ਲਈ ਸਰਕਾਰ ਨੇ ਜਾਰੀ ਕੀਤੀ ਚੇਤਾਵਨੀ, ਇੰਝ ਰੱਖੋ ਖ਼ੁਦ ਨੂੰ ਸੁਰੱਖਿਅਤ

Google Chrome Users Alert: ਜੇ ਤੁਸੀਂ ਵੀ ਗੂਗਲ ਦੀ ਬ੍ਰਾਊਜ਼ਿੰਗ ਸਰਵਿਸ ਕ੍ਰੋਮ ਦੀ ਵਰਤੋਂ ਕਰਦੇ ਹੋ ਤਾਂ ਇਹ ਤੁਹਾਡੇ ਲਈ ਵੱਡੀ ਖਬਰ ਹੈ। ਜੀ ਹਾਂ, ਸਰਕਾਰ ਨੇ ਗੂਗਲ ਕ੍ਰੋਮ ਯੂਜ਼ਰਸ ( Google Chrome Users) ਲਈ ਚੇਤਾਵਨੀ ਜਾਰੀ ਕੀਤੀ ਹੈ। ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਪ੍ਰਸਿੱਧ ਇੰਟਰਨੈੱਟ ਬ੍ਰਾਊਜ਼ਰ ਗੂਗਲ ਕ੍ਰੋਮ ਦੀਆਂ ਕਈ ਖਾਮੀਆਂ ਬਾਰੇ ਜਾਣਕਾਰੀ ਦਿੱਤੀ ਹੈ, ਜੋ ਉਪਭੋਗਤਾ ਦੇ ਡੇਟਾ ਅਤੇ ਸਿਸਟਮ ਸੁਰੱਖਿਆ ਨੂੰ ਪ੍ਰਭਾਵਿਤ ਕਰ ਰਹੀ ਹੈ।

High Risk Level ‘ਤੇ ਇਹ ਖਾਮੀਆਂ 

ਇਨ੍ਹਾਂ ਖਾਮੀਆਂ ਨੂੰ ਸੀਈਆਰਟੀ-ਇਨ ਦੁਆਰਾ High Risk Level ‘ਤੇ ਰੱਖਿਆ ਗਿਆ ਹੈ ਅਤੇ ਇਸ ਨੂੰ ਜਲਦੀ ਤੋਂ ਜਲਦੀ ਕਾਰਵਾਈ ਕਰਨ ਦੀ ਸਲਾਹ ਦਿੱਤੀ ਗਈ ਹੈ। ਜਾਣਕਾਰੀ ਲਈ, ਦੱਸ ਦੇਈਏ ਕਿ CERT-In ਇੱਕ ਏਜੰਸੀ ਹੈ, ਜੋ ਸਾਈਬਰ ਸੁਰੱਖਿਆ ਨਾਲ ਜੁੜੇ ਸਾਰੇ ਖਤਰਿਆਂ ਬਾਰੇ ਜਾਣਕਾਰੀ ਦੇਣ ਅਤੇ ਉਨ੍ਹਾਂ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਲੈਂਦੀ ਹੈ।

CERT-In ਨੇ ਗੂਗਲ ਕਰੋਮ ਦੀਆਂ ਕਈ ਖਾਮੀਆਂ ਬਾਰੇ ਵਿਸਥਾਰ ਨਾਲ ਦੱਸਿਆ ਹੈ। ਏਜੰਸੀ ਦਾ ਕਹਿਣਾ ਹੈ ਕਿ ਹੈਕਰ ਆਪਣੀ ਮਰਜ਼ੀ ਮੁਤਾਬਕ ਕੋਡ ਚਲਾ ਸਕਦੇ ਹਨ, ਸੁਰੱਖਿਆ ਨੂੰ ਬਾਈਪਾਸ ਕਰ ਸਕਦੇ ਹਨ ਜਾਂ ਟਾਰਗੇਟ ਸਿਸਟਮ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਹ ਖਾਮੀਆਂ ਉਪਭੋਗਤਾਵਾਂ ਲਈ ਜ਼ਿਆਦਾ ਰਿਸਕ ਪੈਦਾ ਕਰ ਦਿੰਦੀਆਂ ਹਨ। ਇਸ ਕਾਰਨ ਤੁਹਾਡੀ ਸੰਵੇਦਨਸ਼ੀਲ ਜਾਣਕਾਰੀ ਅਤੇ ਸਿਸਟਮ ਦੇ ਵੇਰਵੇ ਵੀ ਲੀਕ ਹੋ ਸਕਦੇ ਹਨ।

 ਇੰਝ ਬਚਾਓ ਆਪਣੇ ਆਪ ਨੂੰ

CERT-In ਨੇ ਇਸ ਸਮੱਸਿਆ ਦਾ ਹੱਲ ਵੀ ਸਾਂਝਾ ਕੀਤਾ ਹੈ। ਯੂਜ਼ਰਸ ਨੂੰ ਇਨ੍ਹਾਂ ਖਾਮੀਆਂ ਤੋਂ ਸੁਰੱਖਿਅਤ ਰੱਖਣ ਲਈ ਗੂਗਲ ਕ੍ਰੋਮ ਨੇ ਇਕ ਅਪਡੇਟ ਵੀ ਜਾਰੀ ਕੀਤੀ ਹੈ, ਜਿਸ ਦਾ ਲਿੰਕ ਵੀ ਏਜੰਸੀ ਨੇ ਸ਼ੇਅਰ ਕੀਤਾ ਹੈ। ਜੇ ਤੁਸੀਂ ਵੀ ਅਜਿਹੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਜਾਂ ਸੁਰੱਖਿਅਤ ਰਹਿਣਾ ਚਾਹੁੰਦੇ ਹੋ, ਤਾਂ ਤੁਸੀਂ ਹੇਠਾਂ ਦਿੱਤੇ ਲਿੰਕ ‘ਤੇ ਟੈਪ ਕਰਕੇ ਆਪਣੇ ਬ੍ਰਾਊਜ਼ਰ ਨੂੰ ਅਪਡੇਟ ਕਰ ਸਕਦੇ ਹੋ।