03/01/2024 6:26 AM

ਨਵਾਂਸ਼ਹਿਰ ਦੇ ਪਿੰਡ ਕੁਲਥਮ ’ਚ ਭੈਣ ਭਰਾ ਨੂੰ ਸੱਪ ਨੇ ਡੰਗਿਆ; ਹੋਈ ਮੌਤ

ਨਵਾਂਸ਼ਹਿਰ ਦੇ ਤਹਿਸੀਲ ਬੰਗਾ ਦੇ ਪਿੰਡ ਕੁਲਥਮ ’ਚ ਉਸ ਸਮੇਂ ਸੋਗ ਦਾ ਮਾਹੌਲ ਬਣ ਗਿਆ ਜਦੋਂ ਦੋ ਭੈਣ ਭਰਾ ਨੂੰ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਪਰਿਵਾਰ ਦਾ ਜਿੱਥੇ ਰੋ ਰੋ ਬੂਰਾ ਹਾਲ ਹੋਇਆ ਪਿਆ ਹੈ। ਉੱਥੇ ਹੀ ਪੂਰੇ ਪਿੰਡ ’ਚ ਮਾਤਮ ਪਸਰ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਇਹ ਘਟਨਾ ਰਾਤ ਕਰੀਬ 2 ਵਜੇ ਦੀ ਹੈ ਜਿੱਥੇ ਦੋਵੇਂ ਬੱਚੇ ਆਪਣੇ ਪਿਤਾ ਦੇ ਨਾਲ ਤਿੰਨ ਬੱਚੇ ਸੁੱਤੇ ਪਏ ਸੀ ਕਿ ਇਸ ਦੌਰਾਨ ਦੋ ਬੱਚਿਆ ਨੂੰ ਸੱਪ ਨੇ ਡੰਗ ਲਿਆ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਮਾਮਲੇ ਸਬੰਧੀ ਪਿਤਾ ਸਾਦਿਕ ਮੁਹੰਮਦ ਨੇ ਦੱਸਿਆ ਕਿ ਉਹ ਆਪਣੇ ਤਿੰਨ ਬੱਚਿਆ ਦੇ ਨਾਲ ਸੁੱਤਾ ਪਿਆ ਸੀ ਅਚਾਨਕ ਉਸਦੇ ਮੁੰਡੇ ਦਿਲਬਰ ਮੁਹੰਮਦ ਜੋ ਕਿ 10 ਸਾਲਾਂ ਦਾ ਹੈ ਨੇ ਦੱਸਿਆ ਕਿ ਉਸ ਨੂੰ ਕੁਝ ਵੱਢ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਫਗਵਾੜਾ ਦੇ ਕਈ ਨਿੱਜੀ ਹਸਪਤਾਲਾਂ ’ਚ ਲੈ ਗਏ ਪਰ ਉੱਥੇ ਛਾਕਟਰਾਂ ਦੀ ਕਮੀ ਦੇ ਕਾਰਨ ਉਸ ਨੂੰ ਸਰਕਾਰੀ ਹਸਪਤਾਲ ਫਗਵਾੜਾ ਲੈ ਗਏ ਜਿੱਥੇ ਡਾਕਟਰਾਂ ਨੇ ਉਸਦੇ ਮੁੰਡੇ ਨੂੰ ਮ੍ਰਿਤ ਐਲਾਨ ਕਰ ਦਿੱਤਾ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਘਰ ’ਚ ਉਨ੍ਹਾਂ ਦੀ 6 ਸਾਲਾਂ ਦੀ ਧੀ ਨੂੰ ਉਲਟੀਆਂ ਲੱਗ ਗਈਆਂ ਹਨ। ਜਿਸ ਨੂੰ ਵੀ ਉਹ ਤੁਰੰਤ ਹਸਪਤਾਲ ਲੈ ਕੇ ਪਹੁੰਚੇ ਪਰ ਉਸ ਨੂੰ ਡਾਕਟਰਾਂ ਨੇ ਮ੍ਰਿਤ ਐਲਾਨ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਘਰ ਦੇ ਨਾਲ ਹੀ ਕਾਫੀ ਘਾਹ ਉਗਿਆ ਹੋਇਆ ਹੈ ਜਿੱਥੇ ਕੋਈ ਸਫਾਈ ਨਹੀਂ ਹੋਈ ਹੈ। ਇਸ ਤੋਂ ਪਹਿਲਾਂ ਵੀ 3 ਤੋਂ 4 ਵਾਰ ਆਪਣੇ ਘਰ ਦੇ ਵਿਹੜੇ ਤੋਂ ਸੱਪ ਨੂੰ ਪਕੜ ਕੇ ਦੂਰ ਛੱਡ ਕੇ ਆਏ ਹੋਏ ਹਨ। ਉੱਥੇ ਹੀ ਦੂਜੇ ਪਾਸੇ ਪਰਿਵਾਰ ਨੇ ਦੋਵੇਂ ਬੱਚਿਆ ਨੂੰ ਸਪੁਰਦ-ਏ-ਖਾਕ ਕਰ ਦਿੱਤਾ ਹੈ।