ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਚੰਗੇ ਵਾਧੇ ਨਾਲ ਹੋਈ ਹੈ ਅਤੇ ਬਾਜ਼ਾਰ ‘ਚ ਤਿਉਹਾਰੀ ਮੂਡ ਨਜ਼ਰ ਆ ਰਿਹਾ ਹੈ। ਸੈਂਸੈਕਸ ਨੇ ਲਗਭਗ 300 ਅੰਕਾਂ ਦੇ ਵਾਧੇ ਨਾਲ ਸ਼ੁਰੂਆਤ ਕੀਤੀ ਹੈ ਅਤੇ ਨਿਫਟੀ ਦੀ 100 ਤੋਂ ਵੱਧ ਅੰਕਾਂ ਦੇ ਵਾਧੇ ਨਾਲ ਸ਼ੁਰੂਆਤ ਹੋਈ ਹੈ। ਪ੍ਰੀ-ਓਪਨਿੰਗ ‘ਚ ਹੀ ਬਾਜ਼ਾਰ ‘ਚ ਮਜ਼ਬੂਤੀ ਦੇ ਸੰਕੇਤ ਮਿਲੇ ਸਨ ਅਤੇ ਨਿਫਟੀ ‘ਚ 100 ਅੰਕਾਂ ਦੀ ਤੇਜ਼ੀ ਦੇਖਣ ਨੂੰ ਮਿਲੀ ਸੀ।
ਕਿਵੇਂ ਰਹੀ ਬਜ਼ਾਰ ਦੀ ਸ਼ੁਰੂਆਤ?
ਅੱਜ ਦੇ ਕਾਰੋਬਾਰ ‘ਚ ਬੀਐਸਈ ਦਾ 30 ਸ਼ੇਅਰਾਂ ਵਾਲਾ ਇੰਡੈਕਸ ਸੈਂਸੈਕਸ 287 ਅੰਕਾਂ ਦੀ ਛਾਲ ਨਾਲ 58259 ਦੇ ਪੱਧਰ ‘ਤੇ ਖੁੱਲ੍ਹਣ ‘ਚ ਕਾਮਯਾਬ ਰਿਹਾ। ਦੂਜੇ ਪਾਸੇ NSE ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 101 ਅੰਕ ਚੜ੍ਹ ਕੇ 17414 ਦੇ ਪੱਧਰ ‘ਤੇ ਖੁੱਲ੍ਹਿਆ ਹੈ।
ਸਵੇਰੇ 9.28 ਵਜੇ ਬਾਜ਼ਾਰ ਦੀ ਚਾਲ
ਇਸ ਸਮੇਂ ਸੈਂਸੈਕਸ 449 ਅੰਕ ਜਾਂ 0.78 ਫ਼ੀਸਦੀ ਦੇ ਉਛਾਲ ਨਾਲ 58,422.54 ‘ਤੇ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ ਨਿਫਟੀ 140 ਅੰਕ ਯਾਨੀ 0.81 ਫ਼ੀਸਦੀ ਦੇ ਉਛਾਲ ਨਾਲ 17,453 ‘ਤੇ ਕਾਰੋਬਾਰ ਕਰ ਰਿਹਾ ਹੈ।
ਸੈਂਸੈਕਸ ਅਤੇ ਨਿਫਟੀ ਦੀ ਸਥਿਤੀ
ਅੱਜ ਦੇ ਕਾਰੋਬਾਰ ‘ਚ ਬੀਐਸਈ ਸੈਂਸੈਕਸ ਦੇ ਸਾਰੇ 30 ਵਿੱਚੋਂ 29 ਸਟਾਕ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ। ਲਾਲ ਨਿਸ਼ਾਨ ‘ਚ ਸਿਰਫ਼ ਭਾਰਤੀ ਏਅਰਟੈੱਲ ਦਾ ਸ਼ੇਅਰ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਨਿਫਟੀ ਦੇ 50 ‘ਚੋਂ 49 ਸਟਾਕ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ। ਇੱਥੇ ਵੀ ਭਾਰਤੀ ਏਅਰਟੈੱਲ ਹੇਠਾਂ ਹੈ।
ਸੈਂਸੈਕਸ ‘ਚ ਅੱਜ ਦਾ ਵਾਧਾ
ਸੈਂਸੈਕਸ ‘ਚ ਬਜਾਜ ਫਿਨਸਰਵ, ਬਜਾਜ ਫਾਈਨਾਂਸ, ਇੰਡਸਇੰਡ ਬੈਂਕ, ਟਾਟਾ ਸਟੀਲ, ਮਾਰੂਤੀ ਸੁਜ਼ੂਕੀ ਅਤੇ ਐਨ.ਟੀ.ਪੀ.ਸੀ. ਦੇ ਨਾਲ-ਨਾਲ ਐਕਸਿਸ ਬੈਂਕ, ਅਲਟਰਾਟੈੱਕ ਸੀਮੈਂਟ, ਐਸ.ਬੀ.ਆਈ., ਟੈੱਕ ਮਹਿੰਦਰਾ, ਪਾਵਰਗ੍ਰਿਡ ਸਭ ਤੋਂ ਜ਼ਿਆਦਾ ਵਧੇ। ਡਿੱਗਣ ਵਾਲੇ ਸ਼ੇਅਰਾਂ ‘ਚ ਭਾਰਤੀ ਏਅਰਟੈੱਲ ਅਤੇ ਡਾ. ਰੈੱਡੀਜ਼ ਲੈਬਾਰਟਰੀਆਂ ਦੇ ਨਾਂਅ ਹੀ ਹਨ।
ਅੱਜ ਦੇ ਸੈਕਟੋਰੀਅਲ ਇੰਡੈਕਸ ਦੀ ਤਸਵੀਰ
ਅੱਜ PSU ਬੈਂਕ ਸੂਚਕਾਂਕ 1.80 ਫ਼ੀਸਦੀ ਉੱਪਰ ਹੈ। ਮੈਟਲ ‘ਚ 1.54 ਫ਼ੀਸਦੀ ਅਤੇ ਆਟੋ ਇੰਡੈਕਸ ‘ਚ 1.43 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਮੀਡੀਆ ਸਟਾਕ 1.34 ਫ਼ੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਹਨ। ਰੀਅਲਟੀ ਸੈਕਟਰ 1.50 ਫ਼ੀਸਦੀ ਦਾ ਵਾਧਾ ਦਰਜ ਕਰ ਰਿਹਾ ਹੈ। ਤੇਲ ਅਤੇ ਗੈਸ ‘ਚ 1.24 ਫ਼ੀਸਦੀ ਅਤੇ ਵਿੱਤੀ ਸੇਵਾਵਾਂ ‘ਚ 1.22 ਫ਼ੀਸਦੀ ‘ਤੇ ਕਾਰੋਬਾਰ ਚੱਲ ਰਿਹਾ ਹੈ।
ਪ੍ਰੀ-ਓਪਨਿੰਗ ‘ਚ ਬਾਜ਼ਾਰ ਦੀ ਚੰਗੀ ਤਸਵੀਰ
SGX Nifty 17452 ਦੇ ਪੱਧਰ ‘ਤੇ ਹੈ ਅਤੇ ਇਸ ‘ਚ 71.50 ਅੰਕਾਂ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। NSE ਦਾ ਨਿਫਟੀ 102 ਅੰਕ ਚੜ੍ਹ ਕੇ 17415 ਦੇ ਪੱਧਰ ‘ਤੇ ਅਤੇ BSE ਦਾ ਸੈਂਸੈਕਸ 287 ਅੰਕ ਚੜ੍ਹ ਕੇ 58259 ਦੇ ਪੱਧਰ ‘ਤੇ ਵਿਖਾਈ ਦੇ ਰਿਹਾ ਹੈ।