ਕੀ ਤੁਸੀਂ ਵੀ ਠੰਡੀ ਚਾਹ ਨੂੰ ਵਾਰ-ਵਾਰ ਗਰਮ ਕਰਕੇ ਪੀਂਦੇ ਹੋ, ਤਾਂ ਜਾਣ ਲਓ ਇਸ ਦੇ ਨੁਕਸਾਨ

ਭਾਰਤ ਵਿੱਚ ਲੋਕਾਂ ਦੀਆਂ ਭਾਵਨਾਵਾਂ ਚਾਹ ਨਾਲ ਜੁੜੀਆਂ ਹੋਈਆਂ ਹਨ। ਜ਼ਿਆਦਾਤਰ ਲੋਕ ਅਜਿਹੇ ਹਨ ਜਿਨ੍ਹਾਂ ਦਾ ਦਿਨ ਚਾਹ ਤੋਂ ਬਿਨਾਂ ਸ਼ੁਰੂ ਹੀ ਨਹੀਂ ਹੁੰਦਾ ਹੈ। ਕੁਝ ਲੋਕ ਪੂਰੇ ਦਿਨ ਵਿੱਚ 3-4 ਵਾਰ ਜਾਂ ਇਸ ਤੋਂ ਵੱਧ ਵਾਰ ਚਾਹ ਪੀਂਦੇ ਹਨ। ਉਥੇ ਹੀ ਕਈ ਰਿਸਰਚਾਂ ਅਜਿਹੀਆਂ ਹਨ ਜੋ ਇਹ ਸਾਬਤ ਕਰਦੀਆਂ ਹਨ ਕਿ ਜ਼ਿਆਦਾ ਚਾਹ ਪੀਣ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ।

ਨਾਲ ਹੀ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਕੁਝ ਲੋਕ ਅਜਿਹੇ ਵੀ ਹਨ ਜਿਹੜ ਇੱਕ ਵਾਰ ਵਿੱਚ ਜ਼ਿਆਦਾ ਚਾਹ ਬਣਾ ਲੈਂਦੇ ਹਨ ਅਤੇ ਜਦੋਂ ਉਨ੍ਹਾਂ ਦਾ ਮਨ ਕਰਦਾ ਹੈ ਤਾਂ ਵਾਰ-ਵਾਰ ਗਰਮ ਕਰਕੇ ਪੀਂਦੇ ਰਹਿੰਦੇ ਹਨ। ਪਰ ਅੱਜ ਅਸੀਂ ਇਸ ਵਿਸ਼ੇ ‘ਤੇ ਗੱਲ ਕਰਾਂਗੇ ਕਿ ਕੀ ਚਾਹ ਵਾਰ-ਵਾਰ ਗਰਮ ਕਰਕੇ ਪੀਣੀ ਚਾਹੀਦੀ ਹੈ ਜਾਂ ਨਹੀਂ ਜਾਂ ਫਿਰ ਅਜਿਹਾ ਕਰਨ ਨਾਲ ਸਿਹਤ ‘ਤੇ ਕੀ ਅਸਰ ਪੈਂਦਾ ਹੈ।

ਕਿੰਨੀ ਦੇਰ ਪਹਿਲਾਂ ਦੀ ਠੰਡੀ ਚਾਹ ਬਣ ਸਕਦੀ ਜ਼ਹਿਰ

‘ਟਾਈਮਜ਼ ਆਫ ਇੰਡੀਆ’ ‘ਚ ਛਪੀ ਖਬਰ ਮੁਤਾਬਕ ਜੇਕਰ ਤੁਸੀਂ ਚਾਹ ਤੁਰੰਤ ਯਾਨੀ 15 ਜਾਂ 20 ਮਿੰਟ ਪਹਿਲਾਂ ਬਣਾ ਲਈ ਹੈ ਤਾਂ ਤੁਸੀਂ ਉਸ ਨੂੰ ਦੁਬਾਰਾ ਗਰਮ ਕਰ ਸਕਦੇ ਹੋ। ਇਸ ਦਾ ਕੋਈ ਨੁਕਸਾਨ ਨਹੀਂ ਹੈ। ਮਾਹਰਾਂ ਦਾ ਕਹਿਣਾ ਹੈ ਕਿ ਹਮੇਸ਼ਾ ਤਾਜ਼ੀ ਚਾਹ ਪੀਣ ਦੀ ਕੋਸ਼ਿਸ਼ ਕਰੋ। ਬਿਹਤਰ ਹੋਵੇਗਾ ਜੇਕਰ ਤੁਸੀਂ ਇਸਨੂੰ ਦੁਬਾਰਾ ਗਰਮ ਨਾ ਕਰੋ। ਜੇਕਰ ਤੁਹਾਡੀ ਚਾਹ ਤੁਰੰਤ ਠੰਡੀ ਹੋ ਗਈ ਹੈ, ਤਾਂ ਤੁਸੀਂ ਇਸ ਨੂੰ ਗਰਮ ਕਰਕੇ ਪੀ ਸਕਦੇ ਹੋ, ਪਰ ਅਜਿਹੀ ਆਦਤ ਨਾ ਪਾਓ।

ਦੁੱਧ-ਚੀਨੀ ਵਾਲੀ ਚਾਹ ਵਿੱਚ ਦਿੱਕਤ

ਜ਼ਿਆਦਾਤਰ ਲੋਕ ਦੁੱਧ ਨਾਲ ਚਾਹ ਪੀਣਾ ਪਸੰਦ ਕਰਦੇ ਹਨ। ਸ਼ੂਗਰ ਦੇ ਕਾਰਨ ਦੁੱਧ ਦੀ ਚਾਹ ਵਿੱਚ ਬੈਕਟੀਰੀਆ ਬਹੁਤ ਜ਼ਿਆਦਾ ਵਧਦੇ ਹਨ। ਜਦੋਂ ਤੁਸੀਂ ਦੁੱਧ ਅਤੇ ਚੀਨੀ ਨਾਲ ਚਾਹ ਬਣਾਉਂਦੇ ਹੋ, ਤਾਂ ਇਹ ਤੁਰੰਤ ਠੰਡੀ ਅਤੇ ਖਰਾਬ ਹੋ ਜਾਂਦੀ ਹੈ। ਗਰਮੀਆਂ ਦੇ ਮੌਸਮ ਵਿੱਚ ਤਾਪਮਾਨ ਵੱਧ ਜਾਂਦਾ ਹੈ ਅਤੇ ਚਾਹ ਬਹੁਤ ਤੇਜ਼ੀ ਨਾਲ ਖਰਾਬ ਹੋ ਜਾਂਦੀ ਹੈ। ਇਹ ਸੱਚ ਹੈ ਕਿ ਜੇਕਰ ਤੁਸੀਂ ਠੰਡੀ ਚਾਹ ਨੂੰ ਗਰਮ ਕਰਕੇ ਪੀਂਦੇ ਹੋ ਤਾਂ ਇਹ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ। ਇਸ ਲਈ, ਖਾਸ ਤੌਰ ‘ਤੇ ਗਰਮੀਆਂ ਵਿੱਚ ਅਜਿਹਾ ਨਾ ਕਰੋ। ਠੰਡੀ ਚਾਹ ਨੂੰ ਦੁਬਾਰਾ ਗਰਮ ਕਰਨ ਨਾਲ ਇਹ ਜ਼ਹਿਰ ਬਣ ਜਾਂਦੀ ਹੈ। ਇਸ ਨਾਲ ਪੇਟ ਵਿੱਚ ਕਈ ਮਾੜੇ ਪ੍ਰਭਾਵ ਹੁੰਦੇ ਹਨ। ਜਿਵੇਂ ਮਤਲੀ, ਕਬਜ਼, ਗੈਸ ਦੀ ਸਮੱਸਿਆ।

Disclaimer: ਇਸ ਲੇਖ ਵਿਚ ਦੱਸੇ ਗਏ ਢੰਗ, ਤਰੀਕਿਆਂ ਅਤੇ ਸੁਝਾਵਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਯਕੀਨੀ ਤੌਰ ‘ਤੇ ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।

hacklink al hack forum organik hit kayseri escort deneme bonusu veren siteler deneme bonusu veren siteler canlı casino siteleri grandpashabet grandpashabet Mostbetdeneme bonusu veren sitelertiktok downloadergrandpashabetgrandpashabetbetcioParibahisbahsegel yeni girişjojobetCasibom casibomMarsbahis 462sahabetgamdom girişmobil ödeme bozdurmabuca escortvaycasino girişmarsbahis1xbet giriş