ਪੰਜਾਬ ਦੇ ਹਰਿਆਣਾ ਹਾਈਕੋਰਟ ਨੇ ਇਕ NDPS ਮਾਮਲੇ ਵਿਚ ਪੰਜਾਬ ਦੇ ਡੀਜੀਪੀ, ਐੱਸਐੱਸਪੀ ਮੁਕਤਸਰ ਸਾਹਿਬ ਤੇ ਗ੍ਰਹਿ ਸਕੱਤਰ ਨੂੰ ਤਲਬ ਕੀਤਾ ਹੈ। NDPS ਦੇ ਇਕ ਮਾਮਲੇ ਵਿਚ ਪਟੀਸ਼ਨਕਰਤਾ 1 ਅਗਸਤ 2020 ਤੋਂ ਅੰਦਰ ਸੀ ਤੇ ਚਾਲਾਨ 24 ਫਰਵਰੀ 2021 ਨੂੰ ਪੇਸ਼ ਕੀਤਾ ਗਿਆ। ਹੁਣ ਤੱਕ 20 ਵਿਚੋਂ ਸਿਰਫ ਇਕ ਗਵਾਹ ਨੂੰ ਪੇਸ਼ਕੀਤਾ ਗਿਆ। ਡੀਐੱਸਪੀ ਸਬ-ਡਵੀਜ਼ਨ ਲੰਬੀ ਜ਼ਿਲ੍ਹਾ ਮੁਕਤਸਰ ਸਾਹਿਬ ਨੇ ਅੱਜ ਸਟੇਟਸ ਰਿਪੋਰਟ ਫਾਈਲ ਕੀਤੀ।
ਕੋਰਟ ਨੇ ਕਿਹਾ ਕਿ ਪੰਜਾਬ ਵਿਚ ਇਹ ਆਮ ਹੋ ਗਿਆ ਹੈ ਕਿ ਗਵਾਹ ਪੇਸ਼ ਨਹੀਂ ਹੁੰਦੇ ਤੇ ਸੁਣਵਾਈ ਲੰਬੇ ਸਮੇਂ ਤੱਕ ਚੱਲਦੀ ਰਹਿੰਦੀ ਹੈ। ਮਾਣਯੋਗ ਹਾਈਕੋਰਟ ਦੀ ਜਸਟਿਸ ਮੰਜਰੀ ਨਹਿਰੂ ਕੌਲ ਨੇ ਕਿਹਾ ਕਿ ਜਦੋਂ ਨੌਜਵਾਨ ਪੀੜ੍ਹੀ ਨਸ਼ੇ ਦੀ ਗ੍ਰਿਫਤ ਵਿਚ ਆਚੁੱਕੀ ਹੈ ਤਾਂ ਅਦਾਲਤ ਨਸ਼ੇ ਦੇ ਮਾਮਲੇ ਵਿਚ ਸਿਰਫ ਦਰਸ਼ਕ ਨਹੀਂ ਬਣ ਸਕਦੀ। ਡੀਜੀਪੀ ਪੰਜਾਬ, ਐੱਸਐੱਸਪੀ ਮੁਕਤਸਰ ਸਾਹਿਬ ਤੇ ਗ੍ਰਹਿ ਸਕੱਤਰ ਨੂੰ ਭਲਕੇ 10 ਵਜੇ ਕੋਰਟ ਵਿਚ ਪੇਸ਼ ਹੋਣ ਨੂੰ ਕਿਹਾ ਗਿਆ ਹੈ।
ਦੱਸ ਦੇਈਏ ਕਿ ਹਾਈਕੋਰਟ ਨੇ ਇਕ ਹੋਰ ਮਾਮਲੇ ਵਿਚ ਵੀ ਸਰਾਰ ਖਿਲਾਫ ਫੈਸਲਾ ਸੁਣਾਇਆ। ਅਦਾਲਤ ਨੂੰ ਲੱਗਦਾ ਹੈ ਕਿ ਅਪਰਾਧੀ ਤੇ ਪੁਲਿਸ ਅਧਿਕਾਰੀਆਂ ਦੇ ਵਿਚ ਕੁਝ ਡਰੱਗ ਨੈਕਸਸ ਨੂੰ ਲੈ ਕੇ ਗੰਢ-ਤੁਪ ਹੈ। ਅਦਾਲਤ ਨੇ ਕੱਲ੍ਹ ਸਰਕਾਰ ਨੂੰ ਇਹ ਵੀ ਕਿਹਾ ਕਿ ਆਪਣੀ ਨੀਂਦ ਤੋਂ ਜਾਗੋ ਤੇ ਨਸ਼ੇ ਨੂੰ ਖਤਮ ਕਰੋ ਕਿਉਂਕਿ ਇਹ ਜੜ੍ਹਾਂ ਪੱਕੀਆਂ ਕਰ ਚੁੱਕੀ ਹੈ ਤੇ ਨੌਜਵਾਨਾਂ ਨੂੰ ਬਰਬਾਦ ਕਰ ਰਹੀ ਹੈ।