06/23/2024 7:26 PM

Ind vs Pak: ਪਾਕਿਸਤਾਨੀ ਕ੍ਰਿਕਟਰ ਨੇ ‘ਜੈ ਸ਼੍ਰੀ ਰਾਮ’ ਕਹਿ ਕੇ ਭਾਰਤ ਦੀ ਜਿੱਤ ਦੀ ਦਿੱਤੀ ਵਧਾਈ, ਸ਼ੋਏਬ ਅਖਤਰ ਨੇ ਕੀਤਾ ਰੀਐਕਟ

India vs Pakistan: ਅਸੀਂ ਗੱਲ ਕਰ ਰਹੇ ਹਾਂ ਪਾਕਿਸਤਾਨ ਦੇ ਹਿੰਦੂ ਕ੍ਰਿਕਟਰ ਦਾਨਿਸ਼ ਕਨੇਰੀਆ ਦੀ। ਦਾਨਿਸ਼ ਕਨੇਰੀਆ ਨੇ ਖੁਦ ਜੈ ਸ਼੍ਰੀ ਰਾਮ ਲਿਖ ਕੇ ਟੀਮ ਇੰਡੀਆ ਨੂੰ ਵਧਾਈ ਦਿੱਤੀ। ਆਪਣੇ ਯੂਟਿਊਬ ਚੈਨਲ ‘ਤੇ ਗੱਲਬਾਤ ਕਰਦੇ ਹੋਏ ਦਾਨਿਸ਼ ਨੇ ਕਿਹਾ, “ਪਾਕਿਸਤਾਨ ਵਲੋਂ ਅੱਜ ਖੇਡੀ ਗਈ ਕ੍ਰਿਕਟ ਅਸਲ ‘ਚ ਚੰਗੀ ਨਹੀਂ ਸੀ।

ਵਿਸ਼ਵ ਕੱਪ 2023 ਦਾ 12ਵਾਂ ਮੈਚ ਸ਼ਨੀਵਾਰ 14 ਅਕਤੂਬਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ। ਪਾਕਿਸਤਾਨ ਦੀ ਟੀਮ ਭਾਰਤ ਖਿਲਾਫ ਪੂਰੇ 50 ਓਵਰ ਵੀ ਨਹੀਂ ਖੇਡ ਸਕੀ ਅਤੇ 191 ਦੌੜਾਂ ‘ਤੇ ਢੇਰ ਹੋ ਗਈ। ਭਾਰਤ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ। ਇਸ ਨਾਲ ਟੀਮ ਇੰਡੀਆ ਪੁਆਇੰਟ ਟੇਬਲ ‘ਚ ਸਿਖਰ ‘ਤੇ ਪਹੁੰਚ ਗਈ ਹੈ। ਪਾਕਿਸਤਾਨ ਦੀ ਹਾਰ ਤੋਂ ਬਾਅਦ ਪਾਕਿਸਤਾਨੀ ਕ੍ਰਿਕਟਰ ਨੇ ‘ਜੈ ਸ਼੍ਰੀ ਰਾਮ’ ਕਹਿ ਕੇ ਟੀਮ ਇੰਡੀਆ ਨੂੰ ਵਧਾਈ ਦਿੱਤੀ। ਕਈ ਹੋਰ ਕ੍ਰਿਕਟਰਾਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਦਰਅਸਲ, ਅਸੀਂ ਗੱਲ ਕਰ ਰਹੇ ਹਾਂ ਪਾਕਿਸਤਾਨ ਦੇ ਹਿੰਦੂ ਕ੍ਰਿਕਟਰ ਦਾਨਿਸ਼ ਕਨੇਰੀਆ ਦੀ। ਦਾਨਿਸ਼ ਕਨੇਰੀਆ ਨੇ ਖੁਦ ਜੈ ਸ਼੍ਰੀ ਰਾਮ ਲਿਖ ਕੇ ਟੀਮ ਇੰਡੀਆ ਨੂੰ ਵਧਾਈ ਦਿੱਤੀ। ਆਪਣੇ ਯੂਟਿਊਬ ਚੈਨਲ ‘ਤੇ ਗੱਲਬਾਤ ਕਰਦੇ ਹੋਏ ਦਾਨਿਸ਼ ਨੇ ਕਿਹਾ, “ਪਾਕਿਸਤਾਨ ਵਲੋਂ ਅੱਜ ਖੇਡੀ ਗਈ ਕ੍ਰਿਕਟ ਅਸਲ ‘ਚ ਚੰਗੀ ਨਹੀਂ ਸੀ। ਸਭ ਕੁਝ ਠੀਕ ਚੱਲ ਰਿਹਾ ਸੀ। ਸ਼ੁਰੂਆਤ ਵੀ ਚੰਗੀ ਸੀ। ਭਾਰਤ ਪੂਰੇ ਮੈਚ ਵਿਚ ਸਿਖਰ ‘ਤੇ ਰਿਹਾ।” ਦਾਨਿਸ਼ ਕਨੇਰੀਆ ਨੇ ਆਪਣੇ X ਅਕਾਊਂਟ ਤੇ ਜੈ ਸ਼੍ਰੀ ਰਾਮ ਲਿਖਿਆ ਹੈ।

ਇਸ ਤੋਂ ਇਲਾਵਾ ਸ਼ੋਏਬ ਅਖਤਰ ਨੇ ਯੂਟਿਊਬ ਚੈਨਲ ‘ਤੇ ਗੱਲ ਕਰਦੇ ਹੋਏ ਕਿਹਾ, ਇਮਾਮ ਉਲ ਹੱਕ, ਅਬਦੁੱਲਾ ਸ਼ਫੀਕ ਅਤੇ ਬਾਬਰ ਆਜ਼ਮ ਨੂੰ ਸ਼ਾਨਦਾਰ ਪਲੇਟਫਾਰਮ ਮਿਲਿਆ ਹੈ। ਪਰ ਉਹ ਇਸ ਦਾ ਫਾਇਦਾ ਨਹੀਂ ਉਠਾ ਸਕੇ । ਕਿਸੇ ਨੇ ਵੀ ਅਜਿਹੀ ਪਾਰੀ ਨਹੀਂ ਖੇਡੀ ਜਿਸ ਵਿਚ ਲੰਬਾ ਸਮਾਂ ਲੱਗ ਸਕੇ। ਬਹੁਤ ਬੁਰਾ ਲੱਗ ਰਿਹਾ ਹੈ। ਭਾਰਤ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ।