05/22/2024 1:23 PM

ਜੇ ਤੁਹਾਡਾ ਬੱਚਾ ਵੀ ਫ਼ੋਨ ਦਾ ਸ਼ੌਕੀਨ ਤਾਂ ਹੋ ਜਾਓ ਸਾਵਧਾਨ ਰਹੋ

ਅੱਜਕੱਲ੍ਹ, ਬੱਚਿਆਂ ਨੂੰ ਆਧੁਨਿਕ ਜੀਵਨ ਸ਼ੈਲੀ ਦੀ ਸਭ ਤੋਂ ਵੱਧ ਮਾਰ ਝੱਲਣੀ ਪੈ ਰਹੀ ਹੈ। ਸਾਲ ਭਰ ਦੇ ਬੱਚੇ ਵੀ ਫ਼ੋਨ, ਟੈਬ ਤੇ ਟੀਵੀ ਤੋਂ ਬਿਨਾਂ ਖਾਣਾ ਨਹੀਂ ਖਾਂਦੇ। ਇਸ ਤਰ੍ਹਾਂ ਅੱਜਕੱਲ੍ਹ ਬੱਚਿਆਂ ਵਿੱਚ ਫੋਨ ਦੀ ਵਰਤੋਂ ਵਧਦੀ ਜਾ ਰਹੀ ਹੈ। ਬੱਚੇ ਕਿਸੇ ਨਾ ਕਿਸੇ ਕਾਰਨ ਫੋਨ ਦੀ ਬਹੁਤ ਜ਼ਿਆਦਾ ਵਰਤੋਂ ਕਰਨ ਲੱਗੇ ਹਨ। ਫ਼ੋਨ ਤੇ ਟੈਬ ਬੱਚਿਆਂ ਦੀ ਕਮਜ਼ੋਰੀ ਬਣਦੇ ਜਾ ਰਹੇ ਹਨ। ਤਾਜ਼ਾ ਖੋਜ ਅਨੁਸਾਰ, ਜ਼ਿਆਦਾ ਸਕ੍ਰੀਨ ਟਾਈਮ ਬੱਚਿਆਂ ਦੇ ਨਿਊਰੋਲੋਜੀਕਲ ਵਿਕਾਸ ਤੇ ਸਮਾਜਿਕ ਵਿਕਾਸ ‘ਤੇ ਮਾੜਾ ਪ੍ਰਭਾਵ ਪਾਉਂਦਾ ਹੈ। ਇਸ ਕਾਰਨ ਬੱਚਿਆਂ ਨੂੰ ਨਿਊਰੋਲੋਜੀਕਲ ਡਿਸਆਰਡਰ ਦਾ ਖ਼ਤਰਾ ਵੀ ਰਹਿੰਦਾ ਹੈ।

ਬੱਚਿਆਂ ਨੂੰ ਰਹਿੰਦਾ ਸਟ੍ਰੋਕ ਦਾ ਖ਼ਤਰਾ 

ਯੂਨੀਵਰਸਿਟੀ ਆਫ ਈਸਟਰਨ ਫਿਨਲੈਂਡ ਤੇ ਯੂਰਪੀਅਨ ਸੁਸਾਇਟੀ ਆਫ ਕਾਰਡੀਓਲੌਜੀ ਕਾਂਗਰਸ 2023 ਦੁਆਰਾ ਕੀਤੀ ਗਈ ਇੱਕ ਖੋਜ ਅਨੁਸਾਰ ਜੋ ਬੱਚੇ ਫੋਨ ਦੀ ਜ਼ਿਆਦਾ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਛੋਟੀ ਉਮਰ ਵਿੱਚ ਹੀ ਦਿਲ ਦੇ ਰੋਗਾਂ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਫੋਨ ਦੇ ਚੱਕਰ ਵਿੱਚ ਉਹ ਸਰੀਰਕ ਤੌਰ ‘ਤੇ ਓਨੇ ਕਿਰਿਆਸ਼ੀਲ ਨਹੀਂ ਰਹਿੰਦੇ ਜਿੰਨੇ ਹੋਣੇ ਚਾਹੀਦੇ ਹਨ। ਜਿਹੜੇ ਬੱਚੇ ਘੱਟ ਐਕਟਿਵ ਹੁੰਦੇ ਹਨ, ਉਨ੍ਹਾਂ ਵਿੱਚ ਅਕਸਰ ਦਿਲ ਤੇ ਸਟ੍ਰੋਕ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਭਾਰ ਤੇ ਬੀਪੀ ਕੰਟਰੋਲ ‘ਚ ਹੋਣ ‘ਤੇ ਵੀ ਦਿਲ ਦੇ ਦੌਰੇ ਦਾ ਖਤਰਾ ਵਧਿਆ ਰਹਿੰਦਾ ਹੈ। ਇਹ ਖੋਜ 1990 ਤੇ 1991 ‘ਚ ਪੈਦਾ ਹੋਏ 14,500 ਬੱਚਿਆਂ ‘ਤੇ ਕੀਤੀ ਗਈ ਹੈ।

ਜ਼ਿਆਦਾ ਸਕਰੀਨ ਟਾਈਮ ਕਾਰਨ ਦਿਲ ਦੀ ਬਿਮਾਰੀ 

ਖੋਜ ਵਿੱਚ ਪਾਇਆ ਗਿਆ ਹੈ ਕਿ ਜੋ ਬੱਚੇ ਜ਼ਿਆਦਾ ਫੋਨ ਤੇ ਟੈਬ ਦੇਖਦੇ ਹਨ, ਉਨ੍ਹਾਂ ਦੀ ਸਰੀਰਕ ਗਤੀਵਿਧੀ ਘੱਟ ਹੁੰਦੀ ਹੈ। ਫ਼ੋਨ ‘ਤੇ ਜ਼ਿਆਦਾ ਸਮਾਂ ਬਿਤਾਉਣ ਕਾਰਨ ਉਹ ਗੰਭੀਰ ਈਕੋਕਾਰਡੀਓਗ੍ਰਾਫੀ ਦੀ ਬਿਮਾਰੀ ਤੋਂ ਪੀੜਤ ਹੋ ਸਕਦੇ ਹਨ। ਜੋ ਬੱਚੇ ਸਰੀਰਕ ਤੌਰ ‘ਤੇ ਐਕਟਿਵ ਨਹੀਂ ਹੁੰਦੇ, ਉਹ ਬਹੁਤ ਛੋਟੀ ਉਮਰ ਵਿੱਚ ਮੋਟਾਪਾ ਤੇ ਟਾਈਪ-2 ਸ਼ੂਗਰ ਤੋਂ ਪੀੜਤ ਹੋ ਜਾਂਦੇ ਹਨ। ਅਜਿਹੇ ਬੱਚਿਆਂ ਵਿੱਚ ਨਿਊਰੋਡੀਜਨਰੇਟਿਵ ਬਿਮਾਰੀਆਂ ਤੇ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।

ਬੱਚਿਆਂ ਦਾ ਸਕ੍ਰੀਨ ਸਮਾਂ ਕਿਵੇਂ ਘਟਾਇਆ ਜਾਵੇ?

1. ਅੱਜ-ਕੱਲ੍ਹ ਮਾਤਾ-ਪਿਤਾ ਦੋਵੇਂ ਹੀ ਕੰਮ ਵਿੱਚ ਬਿਜੀ ਰਹਿੰਦੇ ਹਨ। ਇਸ ਲਈ ਉਹ ਆਪਣੇ ਬੱਚਿਆਂ ਨੂੰ ਜ਼ਿਆਦਾ ਸਮਾਂ ਨਹੀਂ ਦਿੰਦੇ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਮਾਂ ਦੇਣਾ ਚਾਹੀਦਾ ਹੈ। ਉਨ੍ਹਾਂ ਨਾਲ ਗੱਲਬਾਤ ਕਰਨਾ ਤੇ ਖੇਡਣਾ ਚਾਹੀਦਾ ਹੈ।

2. ਬੱਚਿਆਂ ਨੂੰ ਘਰ ਤੋਂ ਬਾਹਰ ਲੈ ਜਾਓ ਜਿਵੇਂ ਕਿ ਪਾਰਕ ਜਾਂ ਕੋਈ ਗੇਮ ਖੇਡੋ।

3. ਬੱਚਿਆਂ ਨੂੰ ਘਰ ਵਿੱਚ ਰਚਨਾਤਮਕ ਸ਼ਿਲਪਕਾਰੀ, ਡਰਾਇੰਗ ਜਾਂ ਹੋਰ ਗਤੀਵਿਧੀਆਂ ਵਿੱਚ ਸ਼ਾਮਲ ਕਰੋ।

4. ਛੁੱਟੀ ਵਾਲੇ ਦਿਨ, ਬੱਚਿਆਂ ਨੂੰ ਆਪਣੇ ਕੰਮ ਜਿਵੇਂ ਬੈਗ, ਜੁੱਤੀਆਂ ਤੇ ਹੋਰ ਚੀਜ਼ਾਂ ਦੀ ਸਫਾਈ ਕਰਨਾ ਸਿਖਾਓ।

5. ਬੱਚਿਆਂ ਨੂੰ ਉਨ੍ਹਾਂ ਦੀਆਂ ਮਨਪਸੰਦ ਗਤੀਵਿਧੀਆਂ ਜਿਵੇਂ ਡਾਂਸ, ਗਾਇਨ, ਸਕੇਟਿੰਗ ਜਾਂ ਜੂਡੋ ਕਰਾਟੇ ਸਿਖਾਓ।