06/13/2024 3:32 AM

ਬਿਨ੍ਹਾਂ ਜੁਰਾਬਾਂ ਦੇ ਬੂਟ ਪਾਉਣ ਵਾਲੇ ਹੋ ਜਾਣ ਸਾਵਧਾਨ, ਝੱਲਣਾ ਪੈ ਸਕਦੈ ਵੱਡਾ ਨੁਕਸਾਨ

ਇੰਟਰਨੈੱਟ ਦੇ ਇਸ ਯੁੱਗ ਵਿੱਚ ਸਿਰਫ਼ ਟੈਕਨਾਲੋਜੀ ਹੀ ਨਹੀਂ ਬਦਲੀ ਸਗੋਂ ਸਾਡੇ ਖਾਣ-ਪੀਣ ਅਤੇ ਕੱਪੜੇ ਪਹਿਨਣ ਦੇ ਢੰਗ ਵੀ ਬਦਲ ਗਏ ਹਨ। ਸਾਡੇ ਫੈਸ਼ਨ ਰੁਝਾਨਾਂ ਵਿੱਚ ਵੀ ਬਹੁਤ ਸਾਰੇ ਬਦਲਾਅ ਆਏ ਹਨ। ਪਹਿਲੇ ਸਮਿਆਂ ਵਿੱਚ, ਜਦੋਂ ਬੈਲ ਬਾਟਮ ਪੈਂਟ ਦਾ ਰੁਝਾਨ ਸ਼ੁਰੂ ਹੋਇਆ ਸੀ, ਉਦੋਂ ਟਾਈਟ ਜਿੰਸ ਨੇ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਆਪਣੀ ਜਗ੍ਹਾਂ ਬਣਾ ਲਈ ਸੀ। ਇਸੇ ਤਰ੍ਹਾਂ ਜੁੱਤੀਆਂ ਦਾ ਫੈਸ਼ਨ ਵੀ ਆਇਆ। ਅਜੋਕੇ ਸਮੇਂ ਵਿੱਚ ਜ਼ਿਆਦਾਤਰ ਲੋਕ ਜੁਰਾਬਾਂ ਤੋਂ ਬਿਨਾਂ ਬੂਟ ਪਹਿਨਦੇ ਹਨ ਜਾਂ ਛੋਟੀਆਂ ਜੁਰਾਬਾਂ ਪਹਿਨਣ ਨੂੰ ਤਰਜੀਹ ਦਿੰਦੇ ਹਨ।

ਪਰ ਜੇ ਤੁਸੀਂ ਵੀ ਬਿਨਾਂ ਜੁਰਾਬਾਂ ਦੇ ਬੂਟ ਪਾਉਂਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਹਾਲ ਹੀ ਵਿੱਚ ਹੋਈ ਇੱਕ ਰਿਸਰਚ ਵਿੱਚ ਇਹ ਪਾਇਆ ਗਿਆ ਕਿ ਬਿਨਾਂ ਜੁਰਾਬਾਂ ਦੇ ਬੂਟ ਪਾਉਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਰਿਸਰਚ ਮੁਤਾਬਕ ਇਸ ਕਾਰਨ ਨਾ ਸਿਰਫ ਪੈਰ ਸਗੋਂ ਸਰੀਰਕ ਸਿਹਤ ਨਾਲ ਜੁੜੀਆਂ ਹੋਰ ਬਿਮਾਰੀਆਂ ਦਾ ਵੀ ਖ਼ਤਰਾ ਰਹਿੰਦਾ ਹੈ।

ਪਸੀਨਾ

ਇਸ ਨਾਲ ਜੁੜੀ ਰਿਸਰਚ ਵਿੱਚ ਪਤਾ ਲੱਗਾ ਹੈ ਕਿ ਇੱਕ ਵਿਅਕਤੀ ਦੇ ਪੈਰਾਂ ਚੋਂ ਇੱਕ ਦਿਨ ‘ਚ ਲਗਭਗ 300 ਮਿ.ਲੀ. ਪਸੀਨਾ ਨਿਕਲਦਾ ਹੈ। ਜੁਰਾਬਾਂ ਤੋਂ ਬਿਨਾਂ ਇਹ ਪਸੀਨਾ ਪੂਰੀ ਤਰ੍ਹਾਂ ਸੁੱਕਦਾ ਨਹੀਂ ਹੈ, ਜਿਸ ਕਾਰਨ ਪੈਰਾਂ ‘ਚ ਨਮੀ ਵੱਧ ਜਾਂਦੀ ਹੈ। ਇਸ ਕਾਰਨ ਕਈ ਤਰ੍ਹਾਂ ਦੇ ਬੈਕਟੀਰੀਆ ਅਤੇ ਫੰਗਲ ਇਨਫੈਕਸ਼ਨ ਦਾ ਖ਼ਤਰਾ ਵੀ ਵੱਧ ਜਾਂਦਾ ਹੈ।

ਐਲਰਜੀ

ਕੁੱਝ ਲੋਕਾਂ ਦੀ ਚਮੜੀ ਬਹੁਤ ਸੰਵੇਦਨਸ਼ੀਲ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਚਮੜੇ ਜਾਂ ਕਿਸੇ ਹੋਰ ਸਿੰਥੈਟਿਕ ਸਮੱਗਰੀ ਦੇ ਸੰਪਰਕ ਵਿੱਚ ਆਉਣ ਨਾਲ ਐਲਰਜੀ ਹੋ ਸਕਦੀ ਹੈ। ਇਸ ਲਈ, ਜੁੱਤੀਆਂ ਦੇ ਨਾਲ ਅਜਿਹੀ ਸਮੱਗਰੀ ਤੋਂ ਬਣੇ ਜੁਰਾਬਾਂ ਪਹਿਣਨੇ ਚਾਹੀਦੇ ਹਨ।

ਬਲੱਡ ਸਰਕੁਲੇਸ਼ਨ

ਤੁਹਾਨੂੰ ਇਹ ਸੁਣ ਕੇ ਵੀ ਅਜੀਬ ਲੱਗੇਗਾ ਪਰ ਬਿਨਾਂ ਜੁਰਾਬਾਂ ਦੇ ਜੁੱਤੇ ਪਾਉਣ ਨਾਲ ਨਾ ਸਿਰਫ ਪੈਰਾਂ ਨੂੰ ਨੁਕਸਾਨ ਹੁੰਦਾ ਹੈ ਸਗੋਂ ਬਲੱਡ ਸਰਕੁਲੇਸ਼ਨ ਨਾਲ ਜੁੜੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਕੀ ਹੈ ਹੱਲ 

ਕੋਈ ਵੀ ਜੁੱਤੀ ਪਹਿਨਣ ਤੋਂ ਪਹਿਲਾਂ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜਾ ਜੁੱਤਾ ਤੁਹਾਡੇ ਲਈ ਸਹੀ ਹੈ। ਬਹੁਤ ਜ਼ਿਆਦਾ ਤੰਗ ਜਾਂ ਢਿੱਲਾ ਜੁੱਤਾ ਨਾ ਪਾਓ। ਚੰਗੀ ਕੁਆਲਿਟੀ ਦੀਆਂ ਜੁਰਾਬਾਂ ਰੱਖੋ ਅਤੇ ਉਹਨਾਂ ਨੂੰ ਹਰ ਰੋਜ਼ ਬਦਲੋ। ਇੱਕ ਦਿਨ ਤੋਂ ਵੱਧ ਜੁਰਾਬਾਂ ਦੀ ਇੱਕ ਜੋੜਾ ਨਾ ਪਾਓ।

Related Posts