02/24/2024 8:23 AM

ਪੁਲਿਸ ਨਾਕਾ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਵਾਲੇ 4 ਤਸਕਰਾਂ ਨੂੰ ਪੁਲਿਸ ਨੇ ਕੀਤਾ ਕਾਬੂ

ਰਾਜਪੁਰਾ ਰੋਡ ‘ਤੇ ਬਹਾਦਰਗੜ੍ਹ ਸਥਿਤ ਟੋਲ ਪਲਾਜ਼ਾ ‘ਤੇ ਪੁਲਿਸ ਨਾਕਾ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਚਾਰ ਅਫੀਮ ਤਸਕਰਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਚਾਰੇ ਮੁਲਜ਼ਮ ਦੋਸਤ ਹਨ ਜੋ ਆਪਣੀ ਕਾਰ ਵਿੱਚ ਅੱਠ ਕਿੱਲੋ ਅਫੀਮ ਲੈ ਕੇ ਪਟਿਆਲਾ ਪੁੱਜੇ ਸਨ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਮਨਦੀਪ ਸਿੰਘ ਮੰਨਾ ਵਾਸੀ ਸਨੌਰ, ਮਨਜੀਤ ਸਿੰਘ ਉਰਫ ਗੋਲਡੀ ਵਾਸੀ ਸਨੌਰ, ਰਾਜੂ ਵਾਸੀ ਰਤਨਾ ਨਗਰ ਪਟਿਆਲਾ ਅਤੇ ਵਰਿੰਦਰ ਸਿੰਘ ਉਰਫ ਕਾਲਾ ਵਾਸੀ ਸਨੌਰ ਵਜੋਂ ਹੋਈ ਹੈ।  ਇਨ੍ਹਾਂ ਵਿਅਕਤੀਆਂ ਨੂੰ ਚੌਕੀ ਬਹਾਦਰਗੜ੍ਹ ਦੇ ਇੰਚਾਰਜ ਲਵਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਥਾਣਾ ਸਦਰ ਦੇ ਇੰਚਾਰਜ ਹਰਮਿੰਦਰ ਸਿੰਘ ਦੀ ਅਗਵਾਈ ਹੇਠ ਕਾਬੂ ਕੀਤਾ ਗਿਆ। ਐਸਐਸਪੀ ਨੇ ਦੱਸਿਆ ਕਿ ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਡੀਐਸਪੀ ਦਿਹਾਤੀ ਅਤੇ ਐਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਦੀ ਨਿਗਰਾਨੀ ਹੇਠ ਨਾਕਾਬੰਦੀ ਕੀਤੀ ਗਈ। ਪੁਲੀਸ ਦੀ ਨਾਕਾਬੰਦੀ ਦੇਖ ਕੇ ਮੁਲਜ਼ਮ ਕਾਰ ਭਜਾ ਕੇ ਲੈ ਗਏ।ਐਸਐਸਪੀ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਟੋਲ ਪਲਾਜ਼ਾ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇੱਥੇ ਜਦੋਂ ਰੇਨੋ ਟਰਾਈਬਰ ਕਾਰ ਪੁਲੀਸ ਨੂੰ ਦੇਖ ਕੇ ਮੋੜ ਲੈ ਗਈ ਤਾਂ ਪੁਲੀਸ ਨੇ ਤੁਰੰਤ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।