06/23/2024 7:35 PM

ਔਰਤ ਸਮੇਤ 4 ਦੋਸ਼ੀ ਗ੍ਰਿਫਤਾਰ, ਨਸ਼ਾ ਤਸਕਰੀ ਤੇ ਪਰਸ ਖੋਹਣ ਵਰਗੀਆਂ ਵਾਰਦਾਤਾਂ ਨੂੰ ਦਿੰਦੇ ਸੀ ਅੰਜਾਮ

ਟਾਂਡਾ ਪੁਲਿਸ ਨੇ ਦੋ ਨਸ਼ਾ ਤਸਕਰ ਅਤੇ ਇੱਕ ਵਿਅਕਤੀ ਨੂੰ ਪੈਸੇ ਖੋਹਣ ਅਤੇ ਕੁੱਟਮਾਰ ਕਰਨ ਵਾਲੇ ਇੱਕ ਨੂੰ ਕਾਬੂ ਕੀਤਾ ਹੈ। ਐਸ.ਐਚ.ਓ ਓਮਕਾਰ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਅਤੇ ਡੀ.ਐਸ.ਪੀ ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਏ.ਐਸ.ਆਈ ਮਨਿੰਦਰ ਕੌਰ ਨੇ ਆਪਣੀ ਟੀਮ ਸਮੇਤ ਪਿੰਡ ਨੰਗਲ ਖੁੰਗਾ ਨੇੜੇ ਇੱਕ ਵਿਅਕਤੀ ਨੂੰ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਹੈ।

ਫੜੇ ਗਏ ਮੁਲਜ਼ਮ ਦੀ ਪਛਾਣ ਬਿੱਕਰ ਸਿੰਘ ਗੜੀ ਪੁੱਤਰ ਸਰਬਜੀਤ ਸਿੰਘ ਵਾਸੀ ਹਰਸੀਪਿੰਡ ਵਜੋਂ ਹੋਈ ਹੈ। ਪੁਲਸ ਟੀਮ ਨੇ ਉਸ ਦੇ ਕਬਜ਼ੇ ‘ਚੋਂ 210 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਉਸ ਨੂੰ ਨਸ਼ੇ ਦੀ ਸਪਲਾਈ ਕਰਨ ਵਾਲੀ ਜੋਤੀ ਪਤਨੀ ਰਾਜਨ ਵਾਸੀ ਅਹੀਆਪੁਰ  ਨੂੰ ਵੀ ਕਾਬੂ ਕਰ ਲਿਆ ਗਿਆ।