ਜਦੋਂ ਫ਼ਿਲਮ ਦੇ ਸੈੱਟ ਤੇ ਨਸ਼ੇ `ਚ ਟੱਲੀ ਹੋ ਕੇ ਪਹੁੰਚੇ ਸੰਜੇ ਦੱਤ, ਸ਼੍ਰੀਦੇਵੀ ਨੇ ਐਕਟਰ ਖਿਲਾਫ਼ ਚੁੱਕਿਆ ਸੀ ਇਹ ਕਦਮ

ਅਭਿਨੇਤਰੀ ਸ਼੍ਰੀਦੇਵੀ ਅੱਜ ਸਾਡੇ ਵਿੱਚ ਨਹੀਂ ਹੈ ਪਰ ਉਨ੍ਹਾਂ ਨਾਲ ਜੁੜੀਆਂ ਕਈ ਕਹਾਣੀਆਂ ਅੱਜ ਵੀ ਸੁਣੀਆਂ ਅਤੇ ਸੁਣਾਈਆਂ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਸ਼੍ਰੀਦੇਵੀ ਨਾਲ ਜੁੜਿਆ ਇੱਕ ਅਜਿਹਾ ਹੀ ਕਿੱਸਾ ਦੱਸਣ ਜਾ ਰਹੇ ਹਾਂ। ਦਰਅਸਲ, ਸ਼੍ਰੀਦੇਵੀ ਦੇ ਪ੍ਰਸ਼ੰਸਕ ਨਾ ਸਿਰਫ ਇੰਡਸਟਰੀ ਦੇ ਬਾਹਰ ਮੌਜੂਦ ਹਨ ਬਲਕਿ ਅੰਦਰ ਵੀ ਮੌਜੂਦ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸੰਜੇ ਦੱਤ ਵੀ ਸ਼੍ਰੀਦੇਵੀ ਦੇ ਬਹੁਤ ਵੱਡੇ ਫੈਨ ਹਨ। ਕਿੱਸਾ ਅਜਿਹਾ ਹੈ ਕਿ ਸ਼੍ਰੀਦੇਵੀ ਅਤੇ ਸੰਜੇ ਦੱਤ ਵਿਚਕਾਰ ਅਜਿਹੀ ਘਟਨਾ ਵਾਪਰੀ ਸੀ, ਜਿਸ ਕਾਰਨ ਅਦਾਕਾਰਾ ਨੇ ਫੈਸਲਾ ਕਰ ਲਿਆ ਸੀ ਕਿ ਉਹ ਸੰਜੇ ਦੱਤ ਨਾਲ ਕਦੇ ਕੰਮ ਨਹੀਂ ਕਰੇਗੀ।

ਦਰਅਸਲ ਇਹ ਮਾਮਲਾ ਫਿਲਮ ‘ਹਿੰਮਤਵਾਲਾ’ ਦੀ ਸ਼ੂਟਿੰਗ ਨਾਲ ਜੁੜਿਆ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਮੁੰਬਈ ‘ਚ ਹੀ ਫਿਲਮ ‘ਹਿੰਮਤਵਾਲਾ’ ਦੀ ਸ਼ੂਟਿੰਗ ਚੱਲ ਰਹੀ ਸੀ। ਜਦੋਂ ਸੰਜੇ ਦੱਤ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਵੀ ਸ਼੍ਰੀਦੇਵੀ ਨੂੰ ਮਿਲਣ ਗਏ।

ਖਬਰਾਂ ਮੁਤਾਬਕ ਸੰਜੇ ਦੱਤ ਜਦੋਂ ਸ਼੍ਰੀਦੇਵੀ ਨੂੰ ਮਿਲਣ ਆਏ ਤਾਂ ਉਹ ਨਸ਼ੇ ‘ਚ ਪੂਰੀ ਤਰ੍ਹਾਂ ਟੱਲੀ ਸਨ, ਇਸ ਦੌਰਾਨ ਉਨ੍ਹਾਂ ਨੂੰ ਸੈੱਟ ‘ਤੇ ਕੋਈ ਅਭਿਨੇਤਰੀ ਨਹੀਂ ਮਿਲੀ। ਉਸੇ ਸਮੇਂ ਯੂਨਿਟ ਦੇ ਕਿਸੇ ਵਿਅਕਤੀ ਨੇ ਸੰਜੇ ਦੱਤ ਨੂੰ ਦੱਸਿਆ ਕਿ ਸ਼੍ਰੀਦੇਵੀ ਆਪਣੇ ਕਮਰੇ ਵਿੱਚ ਹੈ। ਇਹ ਸੁਣ ਕੇ ਸੰਜੇ ਦੱਤ ਅਭਿਨੇਤਰੀ ਦੇ ਕਮਰੇ ‘ਚ ਪਹੁੰਚੇ। ਕਿਹਾ ਜਾਂਦਾ ਹੈ ਕਿ ਸੰਜੇ ਦੱਤ ਨੂੰ ਨਸ਼ੇ ‘ਚ ਦੇਖ ਕੇ ਸ਼੍ਰੀਦੇਵੀ ਘਬਰਾ ਗਈ ਅਤੇ ਉੱਚੀ-ਉੱਚੀ ਚੀਕਣ ਲੱਗ ਪਈ।

ਇਸ ਘਟਨਾ ਨੂੰ ਲੈ ਕੇ ਕਾਫੀ ਚਰਚਾ ਹੋਈ। ਇਹੀ ਨਹੀਂ ਇਹ ਮਾਮਲਾ ਲੰਬੇ ਸਮੇਂ ਤੱਕ ਸੁਰਖੀਆਂ `ਚ ਰਿਹਾ ਸੀ। ਤੁਹਾਨੂੰ ਦੱਸ ਦੇਈਏ ਕਿ ਇਹ ਉਦੋਂ ਦੀ ਗੱਲ ਹੈ ਜਦੋਂ ਸੰਜੇ ਦੱਤ ਫਿਲਮਾਂ ਵਿੱਚ ਆਪਣਾ ਮੁਕਾਮ ਹਾਸਲ ਕਰਨ ਲਈ ਸੰਘਰਸ਼ ਕਰ ਰਹੇ ਸਨ। ਦੱਸ ਦੇਈਏ ਕਿ ਜਦੋਂ ਸੰਜੇ ਦੱਤ ਮਸ਼ਹੂਰ ਹੋਏ ਤਾਂ ਉਨ੍ਹਾਂ ਨੇ ਸ਼੍ਰੀਦੇਵੀ ਨਾਲ ਫਿਲਮ ‘ਗੁਮਰਾਹ’ ‘ਚ ਕੰਮ ਕੀਤਾ ਸੀ। ਹਾਲਾਂਕਿ ਕਿਹਾ ਜਾਂਦਾ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਦੋਵਾਂ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ।

ਕਾਬਿਲੇਗ਼ੌਰ ਹੈ ਕਿ ਸ਼੍ਰੀਦੇਵੀ ਆਪਣੇ ਸਮੇਂ ਦੀ ਸੁਪਰਸਟਾਰ ਸੀ। ਉਹ ਬਾਲੀਵੁੱਡ ਦੀ ਪਹਿਲੀ ਮਹਿਲਾ ਸੁਪਰਸਟਾਰ ਸੀ। ਉਨ੍ਹਾਂ ਦੇ ਨਾਲ ਕੰਮ ਕਰਨ ਤੋਂ ਬਾਲੀਵੁੱਡ ਦੇ ਦਿੱਗਜ ਐਕਟਰ ਵੀ ਡਰਦੇ ਸੀ।

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet girişstarzbetbahiscom giriş güncelparibahis giriş güncelextrabet giriş güncelsahabetYalova escortjojobetporno sexpadişahbet