ਜਲੰਧਰ – ਮਹਾਨਗਰ ’ਚ ਚੋਰੀ ਦੀਆਂ ਵਾਰਦਾਤਾਂ ਘੱਟਣ ਦਾ ਨਾਮ ਨਹੀਂ ਰਹੀਆਂ ਹਨ | ਤਾਜਾ ਮਾਮਲਾ ਮਾਡਲ ਟਾਉਨ ਦੇ ਮਹਿਤਾ ਆਈਸਕਰੀਮ ਦਾ ਹੈ ਜਿੱਥੇ ਹਾਈਟੈਕ ਨਾਕਾ ਵੀ ਲਗਦਾ ਹੈ | ਚੋਰਾਂ ਵਲੋਂ ਲਗਾਤਾਰ ਰੈਡਬੁਲ ਦੀਆਂ ਪੇਟੀਆਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਅਨੁਸਾਰ ਦੁਕਾਨ ਤੋਂ ਕੁੱਝ ਹੀ ਦੂਰੀ ਤੇ 6 ਨੰਬਰ ਥਾਣਾ ਹੈ ਪਰ ਚੋਰਾਂ ਨੂੰ ਪੁਲਸ ਦਾ ਕੋਈ ਡਰ ਨਹੀਂ ਹੈ ਉਨ੍ਹਾਂ ਵਲੋਂ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ | ਦੁਕਾਨਦਾਰ ਦਾ ਕਹਿਣਾ ਹੈ ਕਿ ਚੋਰਾਂ ਨੂੰ ਰੈਡਬੁਲ ਇੰਨੀ ਪਸੰਦ ਹੈ ਕਿ ਸਿਰਫ਼ ਰੈਡ ਬੁਲ ਦੀ ਹੀ ਪੇਟੀ ਚੋਰੀ ਹੁੰਦੀ ਹੈ ਇਹੋ ਜੇਹਾ ਮਾਮਲਾ ਕੁੱਝ ਦਿਨ ਪਹਿਲਾ ਵੀ ਸਾਹਮਣੇ ਆਇਆ ਸੀ | ਦੁਕਾਨਦਾਰਾਂ ਨੇ ਪੁਲਸ ਨੂੰ ਇਨ੍ਹਾਂ ਚੋਰਾਂ ਤੇ ਠੱਲ ਪਾਉਣ ਦੀ ਅਪੀਲ ਕੀਤੀ ਹੈ |