06/23/2024 8:33 PM

ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸਲਾਨਾ ਸ਼ਹੀਦੀ ਜੋੜ ਮੇਲਾ:- ਮਨਜੀਤ ਸਿੰਘ

ਅੰਮ੍ਰਿਤਸਰ (ਬੱਬਲੂ) ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸਲਾਨਾ ਜੋੜ ਮੇਲਾ 22 ਅਤੇ 23 ਦਸੰਬਰ ਸ਼ੁਕਰਵਾਰ ਅਤੇ ਸ਼ਨੀਵਾਰ ਨੂੰ ਪਿੰਡ ਗੁਰੂ ਕੀ ਵਡਾਲੀ ,ਗੁਰੂ ਨਾਨਕਪੁਰਾ, ਛੇਹਾਰਟਾ ਅੰਮ੍ਰਿਤਸਰ ਵਿਖੇ ਬੜੀ ਸ਼ਰਧਾ ਅਤੇ ਧੂਮਧਾਮ ਮਨਾਇਆ ਜਾ ਰਿਹਾ ਹੈ ।ਇਸ ਮੌਕੇ ਸ਼੍ਰੀ ਅਖੰਡ ਪਾਠ 21 ਦਸੰਬਰ ਦਿਨ ਵੀਰਵਾਰ ਨੂੰ ਆਰੰਭ ਹੋਣਗੇ ,23 ਦਸੰਬਰ ਨੂੰ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ। ਉਸ ਤੋਂ ਉਪਰੰਤ ਬੜਾ ਭਾਰੀ ਦੀਵਾਨ ਸਜੇਗਾ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਰਾਗੀ ਢਾਡੀ ਅਤੇ ਕਵੀਸ਼ਰੀ ਜਥੇ ਸਮੂਹ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ। ਇਸ ਮੌਕੇ ਬਾਬਾ ਸੁੱਚਾ ਸਿੰਘ ਜੀ ਕਾਰ ਸੇਵਾ ਅਨੰਦ ਸਾਹਿਬ ਵਾਲੇ ,ਬਾਬਾ ਗੁਰਦੇਵ ਸਿੰਘ ਜੀ ਕੁੱਲੀ ਵਾਲੇ, ਬਾਬਾ ਜਸਪਾਲ ਸਿੰਘ ਜੀ ਬਦੋਵਾਲ ਲੁਧਿਆਣਾ, ਬਾਬਾ ਚਤਰ ਸਿੰਘ ਜੀ ਢਾਬਸਰ ਪੱਧਰੀ ਵਾਲੇ ਅਤੇ ਬਾਬਾ ਦਲੇਰ ਸਿੰਘ ਜੀ ਭੁਲੱਥ ਵਾਲੇ ਪਹੁੰਚ ਰਹੇ ਹਨ। ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸਲਾਨਾ ਸ਼ਹੀਦੀ ਜੋੜ ਮੇਲੇ ਤੇ ਅੱਜ ਪ੍ਰਸਿੱਧ ਸੋਸ਼ਲ ਵਰਕਰ ਮੈਡਮ ਪਰਵਿੰਦਰ ਕੌਰ ਜੀ ਨੂੰ ਨਤਮਸਤਕ ਹੋਣ ਅਤੇ ਅਸ਼ੀਰਵਾਦ ਲੈਣ ਸਬੰਧੀ ਸਲਾਨਾ ਸ਼ਹੀਦੀ ਜੋੜ ਮੇਲੇ ਦਾ ਸੱਦਾ ਪੱਤਰ ਦਿੱਤਾ ਗਿਆ।ਇਸ ਮੌਕੇ ਸ਼੍ਰੀ ਓਮ ਪ੍ਰਕਾਸ਼ ਗੱਬਰ, ਸੋਸ਼ਲ ਵਰਕਰ ਮੈਡਮ ਪਰਵਿੰਦਰ ਕੌਰ, ਬਾਬਾ ਤਾਰਾ ਸਿੰਘ ਪ੍ਰਧਾਨ, ਬਾਬਾ ਧਾਰ ਸਿੰਘ ਸੀਨੀਅਰ ਮੀਤ ਪ੍ਰਧਾਨ ,ਸਰਦਾਰ ਪਰਮਜੀਤ ਸਿੰਘ ਜਨਰਲ ਸਕੱਤਰ ,ਬਾਬਾ ਜਸਵੰਤ ਸਿੰਘ ਹਵੇਲੀ ,ਸੂਬੇਦਾਰ ਸੇਵਾ ਸਿੰਘ, ਜਗੀਰ ਸਿੰਘ ਖਜਾਨਚੀ, ਗਿਆਨੀ ਚਿਮਨ ਸਿੰਘ, ਹਰਜਿੰਦਰ ਸਿੰਘ ,ਬਿੰਦਰ ਸਿੰਘ ਨੇਤਾ, ਬਲਕਾਰ ਸਿੰਘ ,ਜਗੀਰ ਸਿੰਘ ,ਸੁਰਜੀਤ ਸਿੰਘ ਸੈਕਰਟਰੀ, ਕੁਲਵੰਤ ਸਿੰਘ, ਗ੍ਰੰਥੀ ਅਮਰਜੀਤ ਸਿੰਘ, ਮੇਜਰ ਸਿੰਘ, ਮਨਜੀਤ ਸਿੰਘ,ਗੋਰਾ ਵਡਾਲੀ ਵਾਲਾ ਅਤੇ ਸੋਨੂ ਖੰਡ ਵਾਲਾ ਮੌਜੂਦ ਸਨ।

Related Posts