ਬਿਆਸ ‘ਚ ਹੋਈ ਝੜਪ ‘ਤੇ ਪੁਲਿਸ ਲਵੇਗੀ ਸਖਤ ਐਕਸ਼ਨ

ਬਿਆਸ ਵਿੱਚ ਬੀਤੇ ਦਿਨ ਹੋਏ ਵਿਵਾਦ ਤੋਂ ਬਾਅਦ ਪੁਲਿਸ ਨੇ ਦਰਜ ਕੀਤੀ ਕਰਾਸ ਐਫਆਈਆਰ ‘ਚ ਤਿੰਨ ਧਿਰਾਂ ਸ਼ਾਮਲ ਕਰਕੇ ਤਿੰਨਾਂ ਧਿਰਾਂ ਦੇ ਬਿਆਨ ਦਰਜ ਕੀਤੇ ਗਏ ਹਨ। ਜਿਨ੍ਹਾਂ ‘ਚ ਇੱਕ ਧਿਰ ਉਹ ਪੁਲਿਸ ਮੁਲਾਜਮ ਹਨ, ਜੋ ਝੜਪਾਂ ਦੌਰਾਨ ਜ਼ਖਮੀ ਹੋਏ ਸਨ, ਜਦਕਿ ਬਾਕੀ ਦੋ ਧਿਰਾਂ ਰਾਧਾ ਸਵਾਮੀ ਡੇਰੇ ਦੇ ਸੇਵਾਦਾਰ ਤੇ ਨਿਹੰਗ ਸਿੰਘ ਹਨ।

ਥਾਣਾ ਬਿਆਸ ਦੀ ਪੁਲਿਸ ਨੇ ਪਹਿਲੀ ਧਿਰ ਚੌਕੀ ਇੰਚਾਰਜ ਸਠਿਆਲਾ ਬਲਵਿੰਦਰ ਸਿੰਘ ਦੇ ਬਿਆਨਾਂ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਦਕਿ ਇਸੇ ਐਫਆਈਆਰ ਨੰਬਰ-180 ‘ਚ ਪੁਲਿਸ ਨੇ ਨਿਹੰਗ ਸਿੰਘਾਂ ਵੱਲੋਂ ਜਸਮੀਤ ਸਿੰਘ ਰਿੰਕਾ ਵਾਸੀ ਅੱਲੋਵਾਲ, ਜ਼ਿਲ੍ਹਾ ਤਰਨ ਤਾਰਨ ਦੇ ਬਿਆਨਾਂ ‘ਤੇ ਡੇਰਾ ਰਾਧਾ ਸੁਆਮੀ ਦੇ ਪੈਰੋਕਾਰਾਂ ‘ਤੇ ਮਾਮਲਾ ਦਰਜ ਕੀਤਾ ਹੈ ਜਦਕਿ ਡੇਰਾ ਰਾਧਾ ਸਵਾਮੀ ਵੱਲੋਂ ਸੁਮਿਤ ਗਰੋਵਰ ਵਾਸੀ ਗੁੜਗਾਓ, (ਹਾਲ ਵਾਸੀ, ਡੇਰਾ ਬਾਬਾ ਜੈਮਲ ਸਿੰਘ ਬਿਆਸ) ਦੇ ਬਿਆਨ ਕਲਮਬੱਧ ਕਰਕੇ ਉਕਤ ਬਿਆਨਾਂ ‘ਤੇ ਨਿਹੰਗ ਸਿੰਘਾਂ ‘ਤੇ ਮਾਮਲਾ ਦਰਜ ਕੀਤਾ ਹੈ।

ਪੁਲਿਸ ਵੱਲੋਂ ਬਿਆਸ ਥਾਣੇ ‘ਚ ਦਰਜ ਐਫਆਈਆਰ (ਕਰਾਸ) ‘ਚ ਫਿਲਹਾਲ ਕਿਸੇ ਵੀ ਮੁਲਜਮ ਨੂੰ ਨਾਮਜਦ ਨਹੀਂ ਕੀਤਾ ਹੈ। ਜਦਕਿ ਤਿੰਨਾਂ ਧਿਰਾਂ ਦੇ ਬਿਆਨ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਐਫਆਈਆਰ ਨੰਬਰ-180 ਥਾਣਾ ਬਿਆਸ ਵਿਚ ਜੇਰੇ ਦਫਾ 307, 336, 353, 332, 427, 148, 149, 186, 506 (ਆਈਪੀਸੀ) ਤੇ 25, 27 (ਆਰਮਜ ਐਕਟ) ਤਹਿਤ ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਦੂਜੇ ਪਾਸੇ, ਅੰਮ੍ਰਿਤਸਰ ਦਿਹਾਤੀ ਪੁਲਸ ਦੇ ਐਸਐਸਪੀ ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ। ਹੁਣ ਪੁਲਿਸ ਨੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਤੇ ਮੁਲਜ਼ਮਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ, ਜਿਸ ਬਾਬਤ ਪੁਲਿਸ ਕੋਲ ਪੁਖਤਾ ਦਸਤਾਵੇਜ਼ (ਸਮੇਤ ਵੀਡੀਓ) ਮੌਜੂਦ ਹਨ ਤੇ ਛੇਤੀ ਹੀ ਮੁਲਜ਼ਮਾਂ ਨੂੰ ਨਾਮਜ਼ਦ ਕਰਕੇ ਅਗਲੀ ਕਾਨੂੰਨੀ ਪ੍ਰਕਿਰਿਆ ਅਮਲ ‘ਚ ਲਿਆਂਦੀ ਜਾ ਰਹੀ ਹੈ।

 

ਐਸਐਸਪੀ ਮੁਤਾਬਕ, ਫਿਲਹਾਲ ਇਸ ਮਾਮਲੇ ਬਾਬਤ ਕਿਸੇ  ਵਿਅਕਤੀ ਨੂੰ ਹਾਲੇ ਤਕ ਗ੍ਰਿਫਤਾਰ ਨਹੀਂ ਕੀਤਾ ਗਿਆ। ਦੂਜੇ ਪਾਸੇ ਬਿਆਸ ‘ਚ ਸੋਮਵਾਰ ਸਾਰਾ ਦਿਨ ਸਥਿਤੀ ਆਮ ਬਣੀ ਰਹੀ ਪਰ ਪੁਲਿਸ ਨੇ ਚੌਕਸੀ ਵਜੋਂ ਪੰਜ ਜ਼ਿਲ੍ਹਿਆਂ ਦੀ ਫੋਰਸ ਤਾਇਨਾਤ ਕਰ ਰੱਖੀ।

hacklink al hack forum organik hit kayseri escort mariobet girişslot sitelerideneme bonusu veren sitelertiktok downloadergrandpashabetdeneme bonusu veren sitelerescort1xbet girişAdana escortpadişahbetpadişahbetsweet bonanzasahabet