05/04/2024 5:08 PM

ਜਿਲਾ ਜਲੰਧਰ ਦਿਹਾਤੀ ਦੇ ਥਾਣਾ ਲੋਹੀਆ ਦੀ ਪੁਲੀਸ ਪਾਰਟੀ ਨੇ ਮੱਝਾ ਚੋਰ ਗਰੋਹ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਇੱਕ ਚੋਰੀ ਸ਼ੁਦਾ ਮੱਝ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ।

ਜਲੰਧਰ ਦਿਹਾਤੀ ਲੋਹੀਆ (ਜਸਕੀਰਤ ਰਾਜਾ) ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ,ਜਲੰਧਰ- ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਲੁਟੇਰਿਆ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋ ਪੀ.ਪੀ.ਐਸ ਪੁਲਿਸ ਕਪਤਾਨ, (ਤਫਤੀਸ਼) ਜਲੰਧਰ ਦਿਹਾਤੀ ਅਤੇ ਸ੍ਰੀ ਨਰਿੰਦਰ ਸਿੰਘ ਔਜਲਾ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜਲੰਧਰ ਦਿਹਾਤੀ ਦੀ ਰਹਿਣ ਨੁਮਾਈ ਹੇਠ ਅਤੇ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਨੇ ਮੱਝਾ ਚੋਰ ਗਰੋਹ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਚੋਰੀ ਸ਼ੁਦਾ ਮੱਝ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਰਿੰਦਰ ਸਿੰਘ ਔਜਲਾ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 22.12.2023 ਨੂੰ ਪਿਆਰਾ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਮੋਹਰੀਵਾਲ ਥਾਣਾ ਲੋਹੀਆ ਦੇ ਬਿਆਨ ਤੇ ਏ.ਐਸ.ਆਈ ਅਵਤਾਰ ਸਿੰਘ ਨੇ ਮੁਕੱਦਮਾ ਨੰਬਰ 105 ਮਿਤੀ 22.12.2023 ਜੁਰਮ 457,380 IPC ਥਾਣਾ ਲੋਹੀਆ ਦਰਜ ਰਜਿਸਟਰ ਕੀਤਾ। ਜਿਸ ਵਿਚ ਮੁਦੱਈ ਨੇ ਆਪਣੇ ਬਿਆਨ ਵਿੱਚ ਲਿਖਵਾਇਆ ਕਿ ਮੇਰੀ ਹਵੇਲੀ ਪਿੰਡ ਤੇ ਬਾਹਰਵਾਰ ਹੈ। ਮਿਤੀ 22.12.2023 ਦੀ ਰਾਤ ਵਕਤ ਕਰੀਬ 1.30 AM ਵਜੇ ਮੇਰੀ ਹਵੇਲੀ ਵਿੱਚੋਂ ਕੋਈ ਵਿਅਕਤੀ ਮੱਝ ਚੋਰੀ ਕਰਕੇ ਲੈ ਗਿਆ ਹੈ। ਦੋਰਾਨੇ ਤਫਤੀਸ਼ ਮਿਤੀ 25.12.2023 ਨੂੰ ਏ.ਐਸ.ਆਈ ਅਵਤਾਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਮੁਕੱਦਮਾ ਉਕਤ ਦੇ ਦੋਸ਼ੀ ਨੋਸਾਦ ਪੁੱਤਰ ਦੀਨ ਮੁਹੰਮਦ ਵਾਸੀ ਗਲੀ ਨੰਬਰ 08 ਕੋਇਲ ਅਲੀਗੜ ਥਾਣਾ ਅਲੀਗੜ ਹਾਲ ਵਾਸੀ ਮਧਨੀ ਕਲੋਨੀ ਪਿੰਡ ਦੇਵਨ ਥਾਣਾ ਖਾਨਕਾ ਜਿਲਾ ਸਹਾਰਨਪੁਰ ਉਤਰ ਪ੍ਰਦੇਸ਼ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਪਾਸੋ ਚੋਰੀ ਸ਼ੁਦਾ ਮੱਝ ਬਰਾਮਦ ਕੀਤੀ ਹੈ।ਜਿਸ ਤੇ ਦੋਸ਼ੀ ਉਕਤ ਨੂੰ ਅੱਜ ਪੇਸ਼ ਅਦਾਲਤ ਕਰਕੇ 05 ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ। ਦੋਰਾਨੇ ਪੁਲਿਸ ਰਿਮਾਡ ਦੋਸ਼ੀ ਉਕਤ ਦੇ ਨਾਲਦੇ ਸਾਥੀਆ ਦਾ ਵੀ ਪਤਾ ਕੀਤਾ ਜਾ ਰਿਹਾ ਹੈ।

ਬਰਾਮਦਗੀ:- ਚੋਰੀ ਸ਼ੁਦਾ ਮੱਝ ਬਰਾਮਦ