05/04/2024 5:31 PM

ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋ ਇਕ ਅੋਰਤ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਪਾਸੋ 10 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਬਹੁਤ ਹੀ ਵੱਡੀ ਸਫਲਤਾ ਹਾਸਲ ਕੀਤੀ।

ਜਲੰਧਰ (ਜਸਕੀਰਤ ਰਾਜਾ) ਥਾਣਾ ਆਦਮਪੁਰ ਜਲੰਧਰ ਦਿਹਾਤੀ ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਦੇ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿਲੋ ਪੀ.ਪੀ.ਐਸ. ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ੍ਰੀ ਵਿਜੈ ਕੁੰਵਰ ਪਾਲ ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ SI ਮਨਜੀਤ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵਲੋ ਇਕ ਔਰਤ ਨਸ਼ਾ ਤਸਕਰ ਪਾਸੋ 10 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਬਹੁਤ ਹੀ ਵੱਡੀ ਸਫਲਤਾ ਹਾਸਿਲ ਕੀਤੀ ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਵਿਜੈ ਕੁੰਵਰ ਪਾਲ ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 25.12.2023 ਨੂੰ ASI ਰਵਿੰਦਰ ਸਿੰਘ ਨੰ: 311/HPR ਸਮੇਤ ਪੁਲਿਸ ਪਾਰਟੀ ਅਲਾਵਲਪੁਰ ਮੋੜ ਆਦਮਪੁਰ ਮੌਜੂਦ ਸੀ ਤਾ ਅਲਾਵਲਪੁਰ ਸਾਈਡ ਵਲੋਂ ਇੱਕ ਔਰਤ ਪੈਦਲ ਆਉਂਦੀ ਦਿਖਾਈ ਦਿਤੀ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਹੱਥ ਵਿੱਚ ਫੜੇ ਛੋਟੇ ਲੇਡੀਜ ਪਰਸ ਨੂੰ ਸੜਕ ਦੇ ਸਾਈਡ ਤੇ ਸੁੱਟ ਕੇ ਪਿੱਛੇ ਨੂੰ ਮੁੜਨ ਲੱਗੀ ਜਿਸਨੂੰ L/CT ਸ਼ਾਲੂ ਦੇਵੀ ਵੱਲੋ ਕਾਬੂ ਕੀਤਾ ਗਿਆ ਅਤੇ ਉਸਦਾ ਨਾਮ ਪਤਾ ਪੁਛਿਆ ਜਿਸਨੇ ਆਪਣੇ ਨਾਮ ਜੋਤੀ ਪਤਨੀ ਕਮਲ ਕੁਮਾਰ ਵਾਸੀ ਮਕਾਨ ਨੰ: 30/1 ਮੁਹੱਲਾ ਗਾਂਧੀ ਨਗਰ ਥਾਣਾ ਆਦਮਪੁਰ ਜਿਲਾ ਜਲੰਧਰ ਦੱਸਿਆ ਜੋ ਜੋਤੀ ਉਕਤ ਵੱਲੋ ਸੁੱਟਿਆ ਹੋਇਆ ਪਰਸ ਉਸ ਕੋਲੋ ਚੁਕਵਾ ਕੇ ਚੈੱਕ ਕੀਤਾ ਤਾ ਪਰਸ ਵਿੱਚੋ 10 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਜਿਸਤੇ ASI ਰਵਿੰਦਰ ਸਿੰਘ 311/ਹੁਸ਼ਿ ਵਲੋਂ ਮੁਕੱਦਮਾ ਨੰਬਰ 177 ਮਿਤੀ 25.12.2023 ਅ 21-B NDPS ACT ਥਾਣਾ ਆਦਮਪੁਰ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਗਈ।ਦੋਰਾਨੇ ਤਫਤੀਸ਼ ਮੁਕੱਦਮਾ ਹਜਾ ਵਿਚ ਦੋਸ਼ਣ ਜੋਤੀ ਉਕਤੀ ਨੂੰ ਮਿਤੀ 25.12.2023 ਨੂੰ ਗ੍ਰਿਫਤਾਰ ਕੀਤਾ ਗਿਆ। ਜਿਸਨੂੰ ਅੱਜ ਪੇਸ਼ ਅਦਾਲਤ ਕਰਕੇ 02 ਦਿਨ ਦਾ ਪੁਲਿਸ ਰਿਮਾਡ ਹਾਸਿਲ ਕੀਤਾ ਗਿਆ ਹੈ। ਜਿਸ ਪਾਸੋ ਚੁੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਅਤੇ ਇਸ ਦੇ ਮੋਬਾਇਲ ਫੋਨ ਦੀ ਕਾਲ ਡਿਟੇਲ ਕੱਢਵਾ ਕੇ ਬੈਕਵਰਡ ਅਤੇ ਫਾਰਵਡ ਲਿੰਕਾ ਦਾ ਪਤਾ ਕੀਤਾ ਜਾਵੇਗਾ।

ਬ੍ਰਾਮਦਗੀ:- 10 ਗ੍ਰਾਮ ਹੈਰੋਇਨ