ਜਲੰਧਰ, – ਐਮ ਐਸ ਐਮ ਈ ਪੀ ਸੀ ਆਈ ਦੇ ਮੁੱਖ ਦਫਤਰ ਬਠਿੰਡਾ ਦੀ ਘੁੰਡ ਚੁਕਾਈ ਤੋਂ ਬਾਅਦ ਜਿਲ੍ਹਾ ਜਲੰਧਰ ਵਿਖੇ ਸਬ ਬ੍ਰਾਂਚ ਆਫ਼ਿਸ ਦਾ ਉਦਘਾਟਨ ਕੀਤਾ ਗਿਆ।ਜਿਸ ਵਿਚ ਪੰਜਾਬ ਦੇ ਐਮ ਐਸ ਐਮ ਈ ਪੀ ਸੀ ਆਈ ਦੇ ਚੇਅਰਮੈਨ ਸੰਜੀਵ ਥਾਪਰ ਨੇ ਸ਼ਿਰਕਤ ਕਰਦਿਆਂ ਕਿਹਾ ਕੇ ਐਮ ਐਸ ਐਮ ਈ ਪੀ ਸੀ ਆਈ ਦਵੇਗੀ ਬੇਰੋਜ਼ਗਾਰੀ ਨੂੰ ਰੁਜ਼ਗਾਰ ਦਾ ਵੱਡਾ ਤੋਫਾ। ਜਿਸ ਨਾਲ ਸਮਾਜ ਵਿੱਚ ਬੇਰੋਜ਼ਗਾਰੀ ਨੂੰ ਦੂਰ ਕਰਨ ਲਈ ਪਹਿਲ ਦੇ ਅਧਾਰ ਉੱਤੇ ਐਮ ਐਸ ਐਮ ਈ ਪੀ ਸੀ ਆਈ ਕਾਰਜ ਕਰਨ ਜਾ ਰਹੀ ਹੈ। ਇਸੇ ਤਰ੍ਹਾਂ ਜਲੰਧਰ ਜਿਲ੍ਹਾ ਡਾਇਰੈਕਟਰ ਰੋਹਿਤ ਭਾਟੀਆ ਨੇ ਐਮ ਐਸ ਐਮ ਈ ਪੀ ਸੀ ਆਈ ਦਫ਼ਤਰ ਦੀ ਸ਼ੁਰੂਆਤ ਮੌਕੇ ਆਖਿਆ ਕਿ ਐਮ ਐਸ ਐਮ ਈ, ਪੀ ਐਮ ਈ ਜੀ ਪੀ, ਐਸ ਐਮ ਈ ਪ੍ਰੋਜੈਕਟਾਂ ਰਾਹੀਂ ਸਬਸਿਡੀ ਕੈਟਾਗਰੀ ਵਿੱਚ ਪ੍ਰੋਫਾਈਲ ਤਈਆਰ ਕਰ ਅਪਲਾਈ ਕਰਨਾ ਹੋ ਗਿਆ ਹੁਣ ਹੋਰ ਵੀ ਆਸਾਨ। ਜਿਸ ਨਾਲ ਮਨੁਫ਼ੈਕਟਰਿੰਗ ਕੈਟਾਗਰੀ ਵਿਚ 50 ਲੱਖ ਲੋਨ ਦੀ ਲਿਮਿਟ, ਸਰਵਿਸ ਕੈਟਾਗਰੀ ਵਿੱਚ 20 ਲੱਖ ਦੀ ਲਿਮਿਟ, ਐਗਰੀਕਲਚਰ ਬੈਕਰੀ ਕੈਟਾਗਰੀ ਵਿੱਚ 10 ਲੱਖ ਤੋਂ 1 ਕਰੋੜ ਦੇ ਪ੍ਰੋਜੈਕਟ, ਫੂਡ ਪ੍ਰੋਡਕਸ਼ਨ ਪ੍ਰੋਜੈਕਟਾਂ ਰਾਹੀਂ 1 ਕਰੋੜ ਤੋਂ 5 ਕਰੋੜ ਦੇ ਪ੍ਰੋਜੈਕਟ ਅਤੇ ਬਕਰੀ ਫਾਰਮ ਪਸ਼ੂ ਪਾਲਣ ਫਰਮ ਮੁਰਗੀ ਫਾਰਮ ਮੱਛੀ ਪਾਲਣ ਲਈ 50 ਲੱਖ ਤੋਂ 1 ਕਰੋੜ ਦੇ ਪ੍ਰੋਜੈਕਟ ਅਤੇ 10 ਕਰੋੜ ਦੇ ਐਮ ਐਸ ਐਮ ਈ ਪ੍ਰੋਜੈਕਟ ਮੋਜੂਦ ਹਨ। ਜਿਸ ਵਿੱਚ 25 ਤੋਂ 35, 35 ਤੋਂ 40 ਪ੍ਰਤੀਸ਼ਤ ਸਬਸਿਡੀ ਸਕੀਮਾਂ ਦਾ ਵੀ ਕੋਈ ਵੀ ਨਵਾਂ ਕਾਰੋਬਾਰ ਖੋਲਣ ਵਿਚ ਲਾਹਾ ਲਿਆ ਜਾ ਸਕਦਾ ਹੈ। ਜਿਸ ਦੀ ਤਾਈਆਰੀ ਅਤੇ ਜਾਣਕਾਰੀ ਲੈਣ ਦੀ ਮੁਕੱਮਲ ਕੋਸ਼ਿਸ਼ ਐਮ ਐਸ ਐਮ ਈ ਪੀ ਸੀ ਆਈ ਜਲੰਧਰ ਵਲੋਂ ਨਿਰੰਤਰ ਕੀਤੀ ਜਾਵੇਗੀ।ਇਸ ਮੌਕੇ ਪੰਜਾਬ ਚੇਅਰਮੈਨ ਸੰਜੀਵ ਥਾਪਰ ਜਲੰਧਰ ਡਿਸਟ੍ਰਿਕਟ ਡਾਇਰੈਕਟਰ ਰੋਹਿਤ ਭਾਟੀਆ ਮੋਗਾ ਜ਼ਿਲ੍ਹਾ ਡਾਇਰੈਕਟਰ ਵਾਈਸ ਚੇਅਰਮੈਨ ਆਰਗਨਾਈਜੇਸ਼ਨ ਪੂਨਮ ਭਾਟੀਆ, ਗੁਰਪ੍ਰੀਤ ਸਿੰਘ ਬਲਾਕ ਲੇਬਲ ਸੀਨੀਅਰ ਅਫ਼ਸਰ ਜਿਲਾ ਇੰਡਸਟਰੀਜ਼ ਦਫ਼ਤਰ, ਸੀਨੀਅਰ ਮੈਨੇਜਰ ਪੰਜਾਬ ਅਕਾਊਂਟੈਂਟ ਅਫਸਰ ਰਿਟਾਇਰਡ ਪੀ ਐਨ ਬੀ, ਸ਼ਿਵਾਜੀ ਮਾਰਕੀਟ ਕਮੇਟੀ ਪ੍ਰਧਾਨ ਮੰਨਾ ਬਾਉ ਜੀ, ਏਕਮ ਯੂਥ ਕਲੱਬ ਏਕਮ ਬਲੱਡ ਗਰੁੱਪ ਤੋਂ ਕੁਲਪ੍ਰੀਤ ਸਿੰਘ, ਸੋਨੂੰ ਸਾਈਂ ਜੀ, ਅਭਿਜੀਤ , ਦੀਪਾਂਸ਼ੂ ਹਰਵਿੰਦਰ ਕੁਮਾਰ, ਕਰਨੈਲ ਸੰਤੋਖਪੁਰਾ, ਏਕਤਾ ਸੰਗਠਨ ਦੇ ਨੈਸ਼ਨਲ ਕਨਵੀਨਰ ਸਤਵਿੰਦਰ ਮਦਾਰਾ, ਫੋਟੋ ਗਰਾਫਰ ਜਰਨਲਿਸਟ ਰਾਜਿੰਦਰ ਕੁਮਾਰ, ਮੇਹਰ ਚੰਦ ਕਾਲਜ ਤੋਂ ਰੋਹਿਤ ਕੁਮਾਰ ਗੁਰਪ੍ਰੀਤ ਬਸਰਾ ਆਦਿ ਮਜੂਦ ਸਨ।