02/24/2024 10:09 PM

ਸਟੂਡੈਂਟ ਸੰਘਰਸ਼ ਮੋਰਚਾ ਪੰਜਾਬ ਵੱਲੋ ਹਲਕਾ ਜਲੰਧਰ ਕੈਂਟ ਵਿਖੇ ਨਸ਼ਾ ਵਿਰੋਧੀ ਰੈਲੀ ਉਪਰੰਤ ਨਵੀਆਂ ਨਿਯੁਕਤੀਆਂ ।

ਜਲੰਧਰ (ਏਕਮ ਨਿਊਜ਼) ਜ਼ਿਲਾ ਜਲੰਧਰ ਅਧੀਨ ਪੈਂਦੇ ਦੀਪ ਨਗਰ ਹਲਕਾ ਜਲੰਧਰ ਕੈਂਟ ਵਿਖੇ ਸੂਬਾ ਪ੍ਰਧਾਨ ਵਰੁਣ ਸੋਫੀ ਪਿੰਡ ਅਤੇ ਵਿਦਿਆਰਥੀ ਆਗੂ ਰਣਬੀਰ ਖੇੜਾ ਦੀ ਅਗਵਾਈ ਚ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੀਤੀ ਗਈ । ਇਸ ਮੌਕੇ ਨੌਜਵਾਨਾ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾ ਸੰਬੰਧੀ ਜਾਗਰੂਕ ਕੀਤਾ ਗਿਆ ਅਤੇ ਨੌਜਵਾਨਾਂ ਨੂੰ ਨਸ਼ੇ ਛੱਡਣ ਦੀ ਅਪੀਲ ਕੀਤੀ ਗਈ । ਇਸ ਉਪਰੰਤ ਸਟੂਡੈਂਟ ਸੰਘਰਸ਼ ਮੋਰਚੇ ਚ ਹਲਕਾ ਜਲੰਧਰ ਕੈਂਟ ਦੀਆ ਨਿਯੁਕਤੀਆਂ ਕੀਤੀਆ ਗਈਆਂ । ਜਿਸ ਚ ਰਾਹੁਲ ਵਿਰਦੀ ਹਲਕਾ ਇੰਚਾਰਜ , ਰਿੰਕਾ ਖੂਸਰੋਪੁਰ ਚੇਅਰਮੈਨ , ਗੁਰੀ ਬਾਹੀਆ ਪ੍ਰਧਾਨ , ਸੰਜੀਵ ਮਿੱਡਾ ਸੀਨੀਅਰ ਪ੍ਰਧਾਨ , ਗੁਰਜੋਤ ਸਿੰਘ ਜਨਰਲ ਸਕੱਤਰ , ਨਿਯੁਕਤ ਕੀਤੇ ਗਏ ।ਇਸ ਮੌਕੇ ਤੇ ਵਰੁਣ ਸੋਫੀ ਪਿੰਡ ਨੇ ਗੱਲਬਾਤ ਕਰਦੇ ਆਖਿਆ ਕਿ ਨੌਜਵਾਨਾਂ ਨੂੰ ਨਸ਼ੇ ਤਿਆਗ ਤੇ ਚੰਗੇ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ । ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕੀਤਾ ਗਿਆ

। ਇਸ ਮੌਕੇ ਨਵ ਨਿਯੁਕਤ ਔਧੇਦਾਰਾ ਨੇ ਵੀ ਆਪਣੀਆ ਸੇਵਾਵਾ ਵਫ਼ਾਦਾਰੀ ਨਾਲ ਨਿਭਾਉਣ ਦਾ ਪ੍ਰਣ ਕੀਤਾ । ਇਸ ਮੌਕੇ ਤੇ ਵਰੁਣ ਪੰਜਾਬ ਪ੍ਰਧਾਨ , ਗੈਰੀ ਕੋਟਲੀ ਵਿਦਿਆਰਥੀ ਆਗੂ , ਦਕਸ਼ ਫਲੌਰ , ਸੁਰਜ ਸਿੱਧੂ , ਵਿੱਕੀ ਲੱਖਾ , ਪ੍ਰਿਤਪਾਲ ਜੀ , ਮਧੂ ਰਚਨਾ , ਕਨੌਜ ਦੱਤ, ਵਿਸ਼ਾਲ ਸੋਫੀ ਪਿੰਡ , ਜੱਸ ਰੱਕਰ, ਗੌਰਵ ਸਹੋਤਾ , ਪਲਵੀਰ ਟੁੱਟ , ਕਮਲਪ੍ਰੀਤ ਸਿੰਘ ਲੱਖਣ ,ਪ੍ਰਭਸਿਮਰਨਪਾਲ ਸਿੰਘ , ਗੁਰਬਾਜ਼ ਰੰਧਾਵਾ , ਯੁਵਰਾਜ ਰਾਕੇਸ਼ ਲੱਖਾ , ਅਜੇ ਬੱਧਨ ਆਦਿ ਮੌਜੂਦ ਰਹੇ ।