ਮੋਦੀ ਸਰਕਾਰ ਦੀਆਂ ਦੂਰਦਰਸ਼ੀ ਨੀਤੀਆਂ ਦੀ ਯੂਨਾਈਟੇਡ ਨੇਸ਼ਨ (ਯੂ. ਐਨ.) ਵਿੱਚ ਪਈ ਗੂੰਜ਼
ਬਟਾਲਾ (ਬੱਬਲੂ)ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਤਾਂ ਯੂਨਾਈਟਡ ਨੇਸ਼ਨ ਨੇ ਵੀ ਮੰਨ ਲਿਆ ਹੈ ਕਿ ਭਾਰਤ ਤੇਜ਼ੀ ਨਾਲ ਵੱਧਦੀ ਅਥਵਿਵਸਥਾ ਵਾਲਾ ਦੇਸ਼ ਬਣ ਚੁੱਕਾ ਹੈ। ਗਿੱਲ ਨੇ ਦੱਸਿਆ ਕਿ ਦੇਸ਼ ਵਾਸੀਆਂ ਲਈ ਬੜੇ ਮਾਣ ਅਤੇ ਪ੍ਰਾਪਤੀ ਦੀ ਗੱਲ ਹੈ ਕਿ ਭਾਰਤ ਦੀ ਅਥਵਿਵਸਥਾ ਦੀ ਹੁਣ ਯੂਨਾਈਟਡ ਨੇਸ਼ਨ ਨੇ ਵੀ ਵੱਡੇ ਪੱਧਰ ਤੇ ਤਾਰੀਫ ਕਰਦੇਆਂ ਕਿਹਾ ਹੈ ਕਿ 2024 ਵਿੱਚ ਸਭ ਤੋਂ ਤੇਜ਼ ਰਫਤਾਰ ਨਾਲ ਭਾਰਤ ਦੇ ਵਿਕਾਸ ਦੀ ਗਤੀ ਵਧੇਗੀ ਅਤੇ ਭਾਰਤ ਦੁਨੀਆਂ ਦੀ ਤੇਜ਼ੀ ਨਾਲ ਵੱਧਦੀ ਅਰਥ ਵਿਵਸਥਾ ਵਿੱਚ ਅਹਿਮ ਯੋਗਦਾਨ ਪਾਵੇਗਾ। ਗਿੱਲ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਵਿਸ਼ਵ ਆਰਥਿਕ ਸਥਿਤੀ ਅਤੇ ਸੰਭਾਵਨਾਵਾਂ (ਡਬਲਯੂ.ਈ.ਐਸ. ਪੀ )ਦੀ 2024 ਦੀ ਰਿਪੋਰਟ ਵਿੱਚ ਭਾਰਤ ਬਾਰੇ ਵਿਸ਼ੇਸ਼ ਟਿੱਪਣੀ ਕਰਦਿਆਂ ਕਿਹਾ ਗਿਆ ਹੈ ਕਿ ਭਾਰਤ ਬਾਕੀ ਦੇਸ਼ਾਂ ਦੇ ਮੁਕਾਬਲੇ ਬਿਹਤਰ ਸਥਿਤੀ ਵਿੱਚ ਹੈ । ਸੰਯੁਕਤ ਰਾਸ਼ਟਰ ਵਿੱਚ ਅਜਿਹੀ ਰਿਪੋਰਟ ਦਾ ਪੇਸ਼ ਹੋਣਾ ਭਾਰਤ ਲਈ ਬਹੁਤ ਵੱਡੀ ਗੱਲ ਅਤੇ ਇਸ ਨਾਲ ਭਾਰਤ ਦੁਨੀਆਂ ਭਰ ਵਿੱਚ ਆਰਥਿਕ ਪੱਖੋਂ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਕਿਉਂਕਿ 2025 ਵਿੱਚ ਭਾਰਤ ਦੀ ਜੀ.ਡੀ.ਪੀ. ਵੱਧ ਕੇ 6.6 ਫੀਸਦੀ ਹੋਣ ਦਾ ਅਨੁਮਾਨ ਜਤਾਇਆ ਜਾ ਰਿਹਾ।
ਗਿੱਲ ਨੇ ਦੱਸਿਆ ਕਿ ਗਲੋਬਲ ਇਕਨਾਮਿਕ ਡਿਵੀਜ਼ਨ ਮਨਿਟੀਰਿੰਗ ਬ੍ਰਾਂਚ, ਆਰਥਿਕ ਵਿਸ਼ਲੇਸ਼ਣ ਅਤੇ ਨੀਤੀ ਡਿਵੀਜ਼ਨ (ਯੂ. ਐਨ. ਡੀ. ਈ. ਐਸ. ਏ) ਦੇ ਮੁਖੀ ਹਾਮਿਦ ਰਾਸ਼ਿਦ ਨੇ ਵੀ ਭਾਰਤੀ ਅਰਥ ਵਿਵਸਥਾ ਬਾਰੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਭਾਰਤ ਦੀ ਅਰਥ ਵਿਵਸਥਾ ਪਿੱਛਲੇ ਸਾਲਾਂ ਤੋਂ ਹੀ ਬਾਕੀ ਦੇਸ਼ਾਂ ਦੇ ਮੁਕਾਬਲੇ ਬਿਹਤਰ ਸਥਿਤੀ ਵਿੱਚ ਹੈ ਅਤੇ ਭਾਰਤ ਦਾ ਵਿਕਾਸ 6 ਫੀਸਦੀ ਦੀ ਦਰ ਨਾਲ ਬਣਿਆ ਹੋਇਆ ਹੈ ਅਤੇ ਭਵਿੱਖ ਵਿੱਚ ਵੀ ਬਣੇ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ ਜੋ ਕਿ ਮੋਦੀ ਸਰਕਾਰ ਦੀਆਂ ਦੂਰਦਰਸ਼ੀ ਅਤੇ ਵਿਕਾਸ ਮੁਖੀ ਨੀਤੀਆਂ ਦਾ ਹੀ ਨਤੀਜਾ ਹੈ।ਗਿੱਲ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਆਰਥਿਕ ਪੱਖੋਂ ਕਮਜ਼ੋਰ ਕਰੋੜਾਂ ਦੇਸ਼ ਵਾਸੀਆਂ ਨੂੰ ਲੱਖਾਂ ਕਰੋੜਾਂ ਰੁਪਈਆ ਦੀਆਂ ਮੁਫਤ ਯੋਜਨਾ ਦੇਣ ਦੇ ਨਾਲ ਨਾਲ ਆਰਥਿਕ ਸਹਾਇਤਾ ਵੀ ਦਿੱਤੀ ਜਾ ਰਹੀ ਹੈ ਦੇ ਬਾਵਜੂਦ ਤੇਜੀ ਨਾਲ ਵਿਕਾਸ ਕੰਮ ਨੇਪੜੇ ਚੜ ਰਹੇ ਹਨ ਜਿਸ ਨਾਲ ਸਪਸ਼ਟ ਹੋ ਜਾਂਦਾ ਹੈ ਕਿ ਦੇਸ ਹੁਣ ਮਜਬੂਤ ਅਤੇ ਵਿਕਾਸਸ਼ੀਲ ਸੋਚ ਦੇ ਧਾਰਨੀ ਲੀਡਰ ਸ਼੍ਰੀ ਨਰਿੰਦਰ ਮੋਦੀ ਦੇ ਹੱਥਾਂ ਵਿੱਚ ਦੁਨੀਆਂ ਭਰ ਵਿੱਚ ਰਾਹ ਦੁਸੇਰਾ ਬਣਨ ਜਾ ਰਿਹਾ ਹੈ ਅਤੇ ਆਉਣ ਵਾਲਾ ਸਮਾਂ ਭਾਰਤ ਦਾ ਹੈ।