ਕਮਿਸ਼ਨਰੇਟ ਪੁਲਿਸ ਨੇ 18 ਸੇਵਾ ਕੇਂਦਰਾਂ ‘ਚ ਚੋਰੀਆਂ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼।

11 ਪ੍ਰਿੰਟਰ, ਚਾਰ ਐਲਈਡੀ, ਤਿੰਨ ਕਲਰ ਪ੍ਰਿੰਟਰ, ਇੱਕ ਸਕੈਨਰ, 19 ਡੈਸਕਟਾਪ, ਤਿੰਨ ਕੀਬੋਰਡ ਅਤੇ ਹੋਰਾਂ ਸਮੇਤ ਤਿੰਨ ਗ੍ਰਿਫਤਾਰ: ਸੀ ਪੀ

ਜਲੰਧਰ (ਏਕਮ ਨਿਊਜ)18 ਜਨਵਰੀ  ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਰਾਤ ਸਮੇਂ 18 ਸੇਵਾ ਕੇਂਦਰਾਂ ‘ਚ ਚੋਰੀਆਂ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਕੇ ਸਰਗਨਾ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ 16 ਦਸੰਬਰ 2023 ਨੂੰ ਲੱਧੇਵਾਲੀ ਅਤੇ ਢਿਲਵਾਂ ਵਿਖੇ ਸਥਿਤ ਸੇਵਾ ਕੇਂਦਰਾਂ ਵਿੱਚ ਦੋ ਚੋਰੀਆਂ ਹੋਈਆਂ ਸਨ।ਉਨ੍ਹਾਂ ਦੱਸਿਆ ਕਿ ਚੋਰਾਂ ਨੇ ਇਨ੍ਹਾਂ ਸੇਵਾ ਕੇਂਦਰਾਂ ਵਿੱਚੋਂ ਕੰਪਿਊਟਰ ਮਾਨੀਟਰ, ਪ੍ਰਿੰਟਰ, ਐਨ.ਵੀ.ਆਰ ਮਸ਼ੀਨਾਂ, ਬੈਟਰੀਆਂ ਅਤੇ ਹੋਰ ਸਮੇਤ ਕੀਮਤੀ ਸਮਾਨ ਚੋਰੀ ਕਰ ਲਿਆ ਸੀ । ਇਸ ਤੋਂ ਬਾਅਦ ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦੋ ਐਫਆਈਆਰ ਨੰਬਰ 343 ਅਤੇ 344 ਥਾਣਾ ਰਾਮਾ ਮੰਡੀ ਵਿਖੇ 16 ਦਸੰਬਰ, 2023 ਨੂੰ ਆਈ.ਪੀ.ਸੀ.ਦੀ ਧਾਰਾ 457/380 ਅਧੀਨ ਦਰਜ ਕੀਤੀਆਂ ਸਨ । ਪੁਲਿਸ ਕਮਿਸ਼ਨਰ ਨੇ ਕਿਹਾ ਕਿ ਕਮਿਸ਼ਨਰੇਟ ਪੁਲਿਸ ਨੇ ਪੇਸ਼ੇਵਰ, ਤਕਨੀਕੀ ਅਤੇ ਵਿਗਿਆਨਕ ਸੂਝ-ਬੂਝ ਰਾਹੀਂ ਮਾਮਲੇ ਦੀ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਸੁਰਾਗਾਂ ਦੇ ਆਧਾਰ ‘ਤੇ ਪਤਾ ਲੱਗਾ ਹੈ ਕਿ ਚੋਰੀ ਦੀ ਵਾਰਦਾਤ ਨੂੰ ਅਮਿਤ ਮਰਵਾਹਾ ਪੁੱਤਰ ਮਹਿੰਦਰਪਾਲ ਮਰਵਾਹਾ ਵਾਸੀ ਮੋਤੀ ਨਗਰ ਜਲੰਧਰ ਨੇ ਅੰਜਾਮ ਦਿੱਤਾ ਹੈ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਮਰਵਾਹਾ ਇਹ ਚੋਰੀ ਦਾ ਸਾਮਾਨ ਈਸ਼ਵਰ ਦੱਤ ਪੁੱਤਰ ਰਮੇਸ਼ ਲਾਲ ਵਾਸੀ ਐਚ.ਨੰ.ਬੀ-1/339 ਆਨੰਦ ਨਗਰ ਜਲੰਧਰ ਜੋ ਕਿ ਸ਼ਹਿਰ ਵਿੱਚ ਦੁਕਾਨ ਚਲਾਉਂਦਾ ਹੈ, ਨੂੰ ਵੇਚਦਾ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਇਹ ਵੀ ਸਾਹਮਣੇ ਆਇਆ ਹੈ ਕਿ ਦੋਵਾਂ ਦੀ ਮਦਦ ਇੰਦਰੇਸ਼ ਮੱਕੜ ਉਰਫ ਸੋਨੂੰ ਪੁੱਤਰ ਰਾਮ ਕ੍ਰਿਸ਼ਨ ਮੱਕੜ ਵਾਸੀ ਏ-65 ਸਿਲਵਰ ਰੈਜ਼ੀਡੈਂਸੀ ਅਪਾਰਟਮੈਂਟ ਵਡਾਲਾ ਚੌਕ ਜਲੰਧਰ ਨੇ ਕੀਤੀ ਸੀ। ਉਨ੍ਹਾਂ ਦੱਸਿਆ ਕਿ ਤਿੰਨੋਂ ਅਪਰਾਧੀਆਂ ਨੂੰ ਕਮਿਸ਼ਨਰੇਟ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ ਅਤੇ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਨ੍ਹਾਂ ਤਿੰਨਾਂ ਨੇ ਜ਼ਿਲ੍ਹੇ ਦੇ 18 ਸੇਵਾ ਕੇਂਦਰਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਚੋਰੀਆਂ ਵਿੱਚ ਗੁਰੂ ਅਮਰਦਾਸ ਕਲੋਨੀ (22 ਨਵੰਬਰ, 2023), ਸੇਵਾ ਕੇਂਦਰ ਅਲਵਲਪੁਰ (30 ਨਵੰਬਰ, 2023), ਕਰਤਾਰਪੁਰ (8 ਦਸੰਬਰ, 2023), ਢਿਲਵਾਂ ਅਤੇ ਲੱਧੇਵਾਲੀ (16 ਦਸੰਬਰ, 2023),ਜਮਸ਼ੇਰ ਖ਼ਾਸ, ਜੰਡਿਆਲਾ ਅਤੇ ਨੂਰਮਹਿਲ (19 ਦਸੰਬਰ, 2023), ਬੜਾ ਪਿੰਡ ਗੁਰਾਇਆ (21 ਦਸੰਬਰ, 2023), ਸ਼ਾਹਕੋਟ, ਨਕੋਦਰ ਅਤੇ ਖੁਰਮਪੁਰ (18 ਦਸੰਬਰ, 2023), ਭੋਗਪੁਰ (17 ਦਸੰਬਰ, 2023), ਹਸਪਤਾਲ ਦੇ ਸਾਹਮਣੇ (2023 ਦਸੰਬਰ, 2023) , ਆਦਮਪੁਰ (30 ਦਸੰਬਰ, 2023), ਵਰਿਆਣਾ (1 ਜਨਵਰੀ, 2024), ਜੰਡੂ ਸਿੰਘਾ ਅਤੇ ਖੁਰਲਾ ਕਿੰਗਰਾ ਸ਼ਾਮਲ ਹਨ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਕੋਲੋਂ 11 ਪ੍ਰਿੰਟਰ, ਚਾਰ ਐਲ.ਈ.ਡੀ., ਤਿੰਨ ਕਲਰ ਪ੍ਰਿੰਟਰ, ਇੱਕ ਸਕੈਨਰ, 19 ਡੈਸਕਟਾਪ, ਤਿੰਨ ਕੀ-ਬੋਰਡ, ਹੋਰ ਸਮਾਨ, ਇੱਕ ਪੰਪ, ਇੱਕ ਟੂਲ ਕਿੱਟ ਅਤੇ ਹੋਰ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਨ੍ਹਾਂ ਕੋਲੋਂ ਹੋਰ ਸਾਮਾਨ ਬਰਾਮਦ ਕਰਨ ਲਈ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਚੋਰੀ ਦੀ ਵਾਰਦਾਤਾਂ ਵਿੱਚ ਸ਼ਾਮਲ ਗਰੋਹ ਦੇ ਹੋਰ ਸਾਥੀਆਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਡੱਕ ਦਿੱਤਾ ਜਾਵੇਗਾ।

hacklink al hack forum organik hit sekabetMostbetimajbetistanbul escortsmadridbet giriştrendbetgoogleelitcasinoelitcasinoelitcasinoelitcasinomeritkingdumanbetdumanbet girişdumanbetEscort izmirİzmir escortbahis siteleriDeneme Bonusu Veren Siteler 2024instagram takipçi satın albetciojustin tvcasino siteleriacehgroundsnaptikacehgroundbettiltdeneme bonusu veren sitelerdeneme bonusu veren sitelerGrace Charismatbetjojobetİstanbul Vip transferdeneme bonusu veren sitelerığdır boşanma avukatıjojobetextrabet girişextrabetonwin girişonwinmeritking girişmeritkingvirabetbetturkeybetturkeybetturkeycasibomcasibomjojobetturboslot girişturboslot güncel girişturboslot güncelturboslot