ਜਲੰਧਰ : ਅੰਬੇਡਕਰਾਈਟ ਲੀਗਲ ਫੋਰਮ, ਜਲੰਧਰ ਦੇ ਮੈਂਬਰਾਂ ਵੱਲੋਂ, ਐਡਵੋਕੇਟ ਰਾਜੂ ਅੰਬੇਡਕਰ (ਜ.ਸਕੱਤਰ) ਜੀ ਦੀ ਅਗੁਵਾਈ ਹੇਠ ਭਾਰਤ ਦੇ ਰਾਸ਼ਟ੍ਰਪਤੀ ਨੂੰ ਡਿਪਟੀ ਕਮਿਸ਼ਨਰ ਜਲੰਧਰ ਦੇ ਰਾਹੀਂ ਈ.ਵੀ.ਐਮ. ਅਤੇ ਵੀ. ਵੀ. ਪੈਟ. ਮਸ਼ੀਨਾ ਦੇ ਇਸਤੇਮਾਲ ਨੂੰ ਬੰਦ ਕਰਨ ਅਤੇ ਬੈਲੇਟ ਪੇਪਰ ਦੇ ਜਰੀਏ ਭਾਰਤ ਦੇ ਚੌਣਾਂ ਕਰਵਾਉਣ ਸਬੰਧੀ ਇੱਕ ਮੰਗ ਪੱਤਰ ਦਿੱਤਾ ਗਿਆ।ਫੋਰਮ ਵੱਲੋਂ ਐਡਵੋਕੇਟ ਸਤਪਾਲ ਵਿਰਦੀ, ਅੇਡਵੋਕੇਟ ਸੂਰਜ ਪ੍ਰਕਾਸ਼ ਲਾਡੀ, ਐਡਵੋਕੇਟ ਸੰਨੀ ਕੌਲ, ਐਡਵੋਕੇਟ ਰਾਜੂ ਅੰਬੇਡਕਰ ਅਤੇ ਐਡਵੋਕੇਟ ਮਧੂ ਰਚਨਾ ਜੀ ਨੇ ਕਿਹਾ ਕਿ ਭਾਰਤ ਵਿੱਚ ਸਾਲ ਇਸ ਸਮੇਂ ਈ.ਵੀ.ਐਮ. ਮਸ਼ੀਨਾ ਰਾਹੀਂ ਚੋਣਾ ਹੋਣ ਕਰਕੇ ਇਸ ਵਿੱਚ ਪਾਰਦਰਸ਼ਿਤਾ ਨਹੀ ਰਹੀ ਹੈ ਅਤੇ ਇਹਨਾ ਮਸ਼ੀਨਾਂ ਨੂੰ ਹੈਕ ਕਰਕੇ ਕੁੱਝ ਲੋਕ ਆਪਣੇ ਹਿਸਾਬ ਨਾਲ ਇਹਨਾ ਨੂੰ ਮੈਨੇਜ ਕਰ ਲੈਂਦੇ ਹਨ, ਜੋ ਕਿ ਭਾਰਤੀ ਲੋਕਤੰਤਰ ਲਈ ਇੱਕ ਵੱਡਾ ਖਤਰਾ ਹੈ।ਜਿਹਨਾ ਦੇਸ਼ਾਂ ਨੇ ਇਹਨਾ ਮਸ਼ੀਨਾ ਦੀ ਈਜਾਦ ਕੀਤੀ ਸੀ, ਅੱਜ ਉਹਨਾ ਨੇ ਵੀ ਇਸ ਗੱਲ ਨੂੰ ਮੰਨਿਆ ਹੈ ਕਿ ਇਹਨਾ ਮਸ਼ੀਨਾ ਨੂੰ ਹੈਕ ਕੀਤਾ ਜਾ ਸਕਦਾ ਹੈ ਅਤੇ ਇਸ ਲਈ ਇਹਨਾ ਨੂੰ ਬੈਨ ਕਰਕੇ ਬੈਲੇਟ ਪੇਪਰ ਰਾਹੀ ਚੌਣਾਂ ਕਰਵਾੳਂਦੇ ਹਨ। ਇਹਨਾ ਮਸ਼ੀਨਾ ਰਾਹੀਂ ਚੋਣਾਂ ਤੇ ਤੁਰੰਤ ਬੈਨ ਲਗਾਣਾ ਚਾਹੀਦਾ ਹੈ ਅਤੇ ਬੈਲੇਟ ਪੇਪਰ ਨਾਲ ਇੱਕ ਪਾਰਦਰਸ਼ੀ ਚੋਣਾਂ ਹੋਣੀਆਂ ਚਾਹੀਦੀਆਂ ਹਨ।
ਇਸ ਮੋਕੇ ਤੇ ਹੇਠ ਲਿਖੇ ਬਹੁਤ ਸਾਰੇ ਵਕੀਲ ਸਾਹਿਬਾਨ ਮੋਜੂਦ ਸਨ:-
ਰਾਜੂ ਅੰਬੇਡਕਰ (ਜ.ਸਕੱਤਰ), ਸੰਨੀ ਕੌਲ, ਸਤਪਾਲ ਵਿਰਦੀ, ਮਧੂ ਰਚਨਾ, ਸੂਰਜ ਲਾਡੀ, ਕੁਲਦੀਪ, ਜਗਜੀਵਨ ਰਾਮ, ਬਲਵਿੰਦਰ ਮਹੇ, ਕਰਨ ਖੁੱਲਰ, ਰਮਨ, ਰੂਬਲ, ਸੀਮਾ ਨੈਯਰ ਅਤੇ ਹੋਰ ਮੌਜੂਦ ਸਨ।