ਰੈਪਰ ਹਨੀ ਸਿੰਘ ਦਾ ਪਤਨੀ ਸ਼ਾਲਿਨੀ ਤਲਵਾਰ ਨਾਲ ਹੋਇਆ ਤਲਾਕ

ਹਨੀ ਸਿੰਘ ਅਤੇ ਸ਼ਾਲਿਨੀ ਦਾ ਹੁਣ ਅਧਿਕਾਰਤ ਤੌਰ ‘ਤੇ ਤਲਾਕ ਹੋ ਗਿਆ ਹੈ। ਦਿੱਲੀ ਦੀ ਫੈਮਿਲੀ ਕੋਰਟ ਵਿੱਚ ਹਨੀ ਸਿੰਘ ਨੇ ਸੀਲਬੰਦ ਲਿਫ਼ਾਫ਼ੇ ਵਿੱਚ ਪਤਨੀ ਨੂੰ ਗੁਜਾਰਾ ਭੱਤੇ ਵਜੋਂ 1 ਕਰੋੜ ਰੁਪਏ ਦਾ ਚੈੱਕ ਸੌਂਪਿਆ ਅਤੇ ਇਸ ਤਰ੍ਹਾਂ ਦੋਵੇਂ ਹਮੇਸ਼ਾ ਲਈ ਵੱਖ ਹੋ ਗਏ ।

ਦੱਸ ਦਈਏ ਕਿ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਪਿਛਲੇ ਸਾਲ ਦਿੱਲੀ ਦੀ ਤੀਸ ਹਜ਼ਾਰੀ ਕੋਰਟ ‘ਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਸੀ । ਗਾਇਕ ‘ਤੇ ਘਰੇਲੂ ਹਿੰਸਾ ਅਤੇ ਹੋਰ ਔਰਤਾਂ ਨਾਲ ਸਰੀਰਕ ਸਬੰਧਾਂ ਸਮੇਤ ਕਈ ਗੰਭੀਰ ਦੋਸ਼ ਲਗਾਏ ਸਨ। ਇਹ ਮਾਮਲਾ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਤੀਸ ਹਜ਼ਾਰੀ ਅਦਾਲਤ ਦੇ ਸਾਹਮਣੇ ਸੂਚੀਬੱਧ ਕੀਤਾ ਗਿਆ ਸੀ ਅਤੇ ਅਦਾਲਤ ਨੇ ਹਨੀ ਸਿੰਘ ਨੂੰ 28 ਅਗਸਤ 2021 ਨੂੰ ਨੋਟਿਸ ਜਾਰੀ ਕੀਤਾ ਸੀ ।

ਪਤਨੀ ਸ਼ਾਲਿਨੀ ਨੇ ਲਾਏ ਇਲਜ਼ਾਮ
ਆਪਣੀ ਸ਼ਿਕਾਇਤ ਵਿੱਚ ਸ਼ਾਲਿਨੀ ਨੇ ਦੋਸ਼ ਲਾਇਆ ਸੀ ਕਿ ਪੰਜਾਬੀ ਗਾਇਕ ਅਤੇ ਰੈਪਰ ਹਨੀ ਸਿੰਘ ਨੇ ਕਈ ਔਰਤਾਂ ਨਾਲ ਸਬੰਧ ਬਣਾ ਕੇ ਉਸ ਨਾਲ ਧੋਖਾ ਕੀਤਾ ਹੈ । ਸ਼ਾਲਿਨੀ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਵਿਆਹ ਸਮਾਗਮ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਹਨੀ ਸਿੰਘ ਘਬਰਾ ਗਿਆ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ । ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਰੈਪਰ ਦੇ ਖਿਲਾਫ ਘਰੇਲੂ ਹਿੰਸਾ, ਜਿਨਸੀ ਹਿੰਸਾ ਅਤੇ ਮਾਨਸਿਕ ਪਰੇਸ਼ਾਨੀ ਦਾ ਮਾਮਲਾ ਦਰਜ ਕਰਵਾਇਆ ਸੀ । ਸ਼ਾਲਿਨੀ ਤਲਵਾਰ ਨੇ ‘ਘਰੇਲੂ ਹਿੰਸਾ, ਮਹਿਲਾ ਸੁਰੱਖਿਆ ਕਾਨੂੰਨ’ ਤਹਿਤ 10 ਕਰੋੜ ਰੁਪਏ ਦਾ ਮੁਆਵਜ਼ਾ ਮੰਗਿਆ ਸੀ ।

2011 ਵਿੱਚ ਹੋਇਆ ਸੀ ਵਿਆਹ
ਹਨੀ ਸਿੰਘ ਅਤੇ ਸ਼ਾਲਿਨੀ ਦਾ ਵਿਆਹ 2011 ਤੋਂ ਹੋਇਆ । ਇਸ ਤੋਂ ਪਹਿਲਾਂ ਉਹ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਰਿਲੇਸ਼ਨਸ਼ਿਪ ਵਿੱਚ ਸਨ । ਹਾਲਾਂਕਿ 2014 ‘ਚ ਹਨੀ ਸਿੰਘ ਦੇ ਵਿਆਹ ਬਾਰੇ ਸਾਰਿਆਂ ਨੂੰ ਪਤਾ ਲੱਗਾ। ਗਾਇਕ ਆਪਣੇ ਵਿਆਹ ਨੂੰ ਆਪਣੇ ਕਰੀਅਰ ਦੇ ਰਾਹ ਵਿੱਚ ਨਹੀਂ ਆਉਣ ਦੇਣਾ ਚਾਹੁੰਦਾ ਸੀ । ਦੱਸ ਦਈਏ ਸ਼ਾਲਿਨੀ ਤਲਵਾਰ ਨੇ ਆਪਣੇ ਪਤੀ ਤੇ ਉਸ ਤੇ ਤਸ਼ੱਦਦ ਢਾਹੁਣ, ਘਿਨਾਉਣੀ ਟਿੱਪਣੀ ਕਰਨ, ਔਰਤਾਂ ਦੀ ਇੱਜ਼ਤ ਨਾ ਕਰਨ ਵਰਗੇ ਗੰਭੀਰ ਦੋਸ਼ ਲਗਾਏ ਸੀ।

hacklink al hack forum organik hit kayseri escort mariobet girişMostbetslot sitelerideneme bonusu veren sitelertiktok downloadergrandpashabetdeneme bonusu veren sitelerescort1xbet girişstarzbetbahiscom giriş güncelparibahis giriş güncelextrabet giriş güncelsahabetYalova escortjojobetporno sexpadişahbet