07/21/2024 4:24 PM

ਲੋਕਸਭਾ ਚੋਣਾਂ ਵਿੱਚ ਮੌਜੂਦਾ ਕੇਂਦਰ ਸਰਕਾਰ ਈ.ਵੀ.ਐਮ. ਦੇ ਸਿਰ ਤੇ ਖੇਡਣਾ ਚਾਹੁੰਦੀ- ਡਾ.ਯਸ਼ਵੰਤ ਰਾਓ ਅੰਬੇਡਕਰ 

ਜਲੰਧਰ 23 ਮਾਰਚ (ਬਨੀ ਸੋਢੀ) ਸਥਾਨਕ ਪ੍ਰੈਸ ਕਲੱਬ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਡਾ. ਬੀ.ਆਰ. ਅੰਬੇਡਕਰ ਦੇ ਪੋਤਰੇ ਡਾ. ਭੀਮ ਰਾਓ ਯਸ਼ਵੰਤ ਰਾਓ ਅੰਬੇਡਕਰ ਰਾਸ਼ਟਰੀ ਪ੍ਰਧਾਨ ਪ੍ਰਬੁੱਧ ਰਿਪਬਲਿਕਨ ਪਾਰਟੀ, ਓ.ਪੀ. ਇੰਦਲ ਇੰਚਾਰਜ ਪੰਜਾਬ ਨੇ ਕਿਹਾ ਕਿ ਚੋਣ ਪ੍ਰਕਿਰਿਆ ਵਿੱਚ ਧਾਂਦਲੀ ਹੋ ਰਹੀ ਹੈ । ਦੇਸ਼ ਵਿਚ ਬੇਰੁਜ਼ਗਾਰੀ , ਗਰੀਬੀ ਵੱਧ ਰਹੀ ਹੈ, ਸਰਕਾਰੀ ਮਹਿਕਮਿਆਂ ਦਾ ਨਿੱਜੀਕਰਨ ਹੋ ਰਿਹਾ, ਸਿੱਖਿਆ, ਸਿਹਤ ਸਹੂਲਤਾਂ ਦਾ ਮਿਆਰ ਡਿੱਗ ਰਿਹਾ,ਲੋਕਾਂ ਨਾਲ ਹੋ ਰਹੀ ਬੇਇਨਸਾਫ਼ੀ ਅਤੇ ਅੱਤਿਆਚਾਰ ਆਦਿ ਵੱਡੀਆਂ ਸਮੱਸਿਆਵਾਂ ਹਨ । ਉਹਨਾਂ ਕਿਹਾ ਕਿ ਲੋਕ ਤੰਤਰ ਦਾ ਘਾਣ ਹੋ ਰਿਹਾ । ਈ.ਵੀ.ਐਮ. ਨਾਲ ਚੋਣਾਂ ਕਰਵਾ ਕੇ ਜਨਤਾ ਨਾਲ ਖਿਲਵਾੜ ਕੀਤਾ ਜਾ ਰਿਹਾ। ਸਾਡੀ ਮੰਗ ਹੈ ਕਿ ਚੋਣਾਂ ਬੈਲਟ ਪੇਪਰ ਰਾਹੀ ਕਾਰਵਾਈਆ ਜਾਣ । ਲੋਕਸਭਾ ‘ਚ 400 ਸੀਟਾਂ ਦਾ ਦਾਆਵਾ ਕਰਨ ਵਾਲੇ ਈ.ਵੀ.ਐਮ ਦੇ ਸਿਰ ਤੇ ਖੇਡਣਾ ਚਾਹੁੰਦੇ ਹਨ । ਮੌਜੂਦਾ ਸਰਕਾਰ ਈਡੀ, ਸੀ.ਬੀ.ਆਈ.,ਐਨ.ਆਈ. ਏ. ਦਾ ਦੁਰਉਪਯੋਗ ਕਰ ਰਹੀ ਹੈ ।ਲੋਕਾਂ ਨਾਲ ਝੂੱਠੇ ਵਾਅਦੇ 15 ਲੱਖ ਅਤੇ ਨੌਕਰੀਆਂ ਦਾ ਕਰ ਕੇ ਲੋਕਾਂ ਦਾ ਧਿਆਨ ਭਟਕਾਉਣ ਦੇ ਚੱਕਰ ਵਿਚ ਹੈ । ਉਹਨਾਂ ਕਿਹਾ ਕਿ ਸਾਡੀ ਪਾਰਟੀ ਹੁਸ਼ਿਆਰਪੁਰ ਤੋਂ ਲੋਕਸਭਾ ਦੀ ਇਕ ਸੀਟ ਲੜਾਂਗੀ । ਇਸ ਮੌਕੇ ਉਹਨਾਂ ਨਾਲ ਅਨਿਲ ਕੁਮਾਰ ਬਾਘਾ, ਮਨਜੀਤ ਸਿੰਘ, ਰੇਸ਼ਮ ਸਿੰਘ ਕਾਹਲੋਂ ਖ਼ਜ਼ਾਨਚੀ, ਗੁਰਪ੍ਰੀਤ ਸਿੰਘ,ਅਜਾਇਬ ਸਿੰਘ,ਸੇਵਾ ਸਿੰਘ ਤੋਂ ਇਲਾਵਾ ਕਈ ਆਗੂ ਮੌਜੂਦ ਸਨ ।