ਪੰਜਾਬ ਤੋਂ ਬਾਹਰ ਤਬਦੀਲ ਨਹੀਂ ਹੋਣਗੀਆਂ ਫ਼ੌਜ ਦੀਆਂ ਭਰਤੀ ਰੈਲੀਆਂ

ਭਾਰਤੀ ਫ਼ੌਜ ਦੀ ‘ਅਗਨੀਪਥ ਸਕੀਮ’ ਤਹਿਤ ਪੰਜਾਬ ਵਿੱਚ ਭਰਤੀ ਰੈਲੀਆਂ ਤੈਅ ਪ੍ਰੋਗਰਾਮ ਮੁਤਾਬਕ ਹੀ ਹੋਣਗੀਆਂ। ਇਹ ਰੈਲੀਆਂ ਪੰਜਾਬ ਤੋਂ ਬਾਹਰ ਕਿਤੇ ਹੋਰ ਥਾਂ ਤਬਦੀਲ ਨਹੀਂ ਹੋਣਗੀਆਂ। ਭਾਰਤੀ ਫ਼ੌਜ ਨੇ ਸਪਸ਼ਟ ਕੀਤਾ ਹੈ ਕਿ ‘ਅਗਨੀਪਥ ਸਕੀਮ’ ਤਹਿਤ ਭਰਤੀ ਰੈਲੀਆਂ ਪੰਜਾਬ ਦੇ ਲੁਧਿਆਣਾ ਤੇ ਗੁਰਦਾਸਪੁਰ ਵਿੱਚ ਸਫ਼ਲਤਾ ਨਾਲ ਸਿਰੇ ਚੜ੍ਹ ਗਈਆਂ ਹਨ। ਭਰਤੀ ਰੈਲੀਆਂ 2022-23 ਦੇ ਤੈਅ ਪ੍ਰੋਗਰਾਮ ਮੁਤਾਬਕ ਕੀਤੀਆਂ ਜਾ ਰਹੀਆਂ ਹਨ।

ਫੌਜ ਦੇ ਸੂਤਰਾਂ ਮੁਤਾਬਕ ਫ਼ੌਜ ਨੂੰ ਸਥਾਨਕ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਤੇ ਰੈਲੀਆਂ ਪੰਜਾਬ ਤੋਂ ਕਿਤੇ ਹੋਰ ਤਬਦੀਲ ਨਹੀਂ ਹੋਣਗੀਆਂ। ਇਸ ਤੋਂ ਪਹਿਲਾਂ ਫ਼ੌਜ ਦੇ ਜਲੰਧਰ ਛਾਉਣੀ ਜ਼ੋਨ ਦੇ ਭਰਤੀ ਅਧਿਕਾਰੀ ਨੇ ਪੰਜਾਬ ਦੇ ਮੁੱਖ ਸਕੱਤਰ ਵੀਕੇ ਜੰਜੂਆ ਤੇ ਪ੍ਰਿੰਸੀਪਲ ਸਕੱਤਰ (ਰੁਜ਼ਗਾਰ ਉਤਪਤੀ) ਕੁਮਾਰ ਰਾਹੁਲ ਨੂੰ ਪੱਤਰ ਲਿਖਿਆ ਸੀ ਕਿ ਉਨ੍ਹਾਂ ਨੂੰ ਸਥਾਨਕ ਸਿਵਲ ਪ੍ਰਸ਼ਾਸਨ ਤੋਂ ‘ਸਪੱਸ਼ਟ ਤੌਰ ਉਤੇ’ ਸਮਰਥਨ ਨਹੀਂ ਮਿਲ ਰਿਹਾ ਹੈ, ਨਾ ਹੀ ਰੈਲੀਆਂ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।

ਇਸ ਦੇ ਨਾਲ ਹੀ ਅਧਿਕਾਰੀ ਨੇ ਨਾਲ ਹੀ ਕਿਹਾ ਸੀ ਕਿ ਜੇ ਸਹਿਯੋਗ ਨਾ ਮਿਲਿਆ ਤਾਂ ਰੈਲੀਆਂ ਨੂੰ ਨਾਲ ਲੱਗਦੇ ਹੋਰ ਰਾਜਾਂ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਇਸ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਯਕੀਨ ਦਿਵਾਇਆ ਕਿ ਸਰਕਾਰ ਭਰਤੀ ਰੈਲੀਆਂ ਲਈ ਪੂਰਾ ਸਹਿਯੋਗ ਦੇਵੇਗੀ। ਮੁੱਢਲੇ ਗੇੜ ਵਿਚ ਫ਼ੌਜ ਨੇ ਰੈਲੀਆਂ ਲੁਧਿਆਣਾ, ਪਟਿਆਲਾ, ਗੁਰਦਾਸਪੁਰ ਵਿੱਚ ਰੱਖੀਆਂ ਹਨ। ਇਨ੍ਹਾਂ ਤਹਿਤ ਪੰਜਾਬ ਦੇ ਕਰੀਬ 12 ਜ਼ਿਲ੍ਹੇ ਆਉਣਗੇ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅਗਨੀਵੀਰਾਂ ਦੀ ਭਰਤੀ ਲਈ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਭਾਰਤੀ ਫ਼ੌਜ ਪ੍ਰਸ਼ਾਸਨ ਨਾਲ ਪੂਰਨ ਸਹਿਯੋਗ ਕਰਨ ਵਾਸਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜੇਕਰ ਕਿਤੇ ਕੋਈ ਢਿੱਲ ਵਰਤੀ ਗਈ ਤਾਂ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਹੈ ਕਿ ਸੂਬੇ ’ਚੋਂ ਵੱਧ ਤੋਂ ਵੱਧ ਉਮੀਦਵਾਰਾਂ ਨੂੰ ਭਰਤੀ ਕਰਾਉਣ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ। ਇਸ ਬਾਰੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਭਾਵੇਂ ਉਹ ਪਹਿਲਾਂ ਇਸ ਸਕੀਮ ਦਾ ਵਿਰੋਧ ਕਰਦੇ ਸਨ, ਪਰ ਹੁਣ ਜਦੋਂ ਸਕੀਮ ਸ਼ੁਰੂ ਹੋ ਗਈ ਹੈ ਤਾਂ ਉਹ ਅਗਨੀਵੀਰ ਭਰਤੀ ਦਾ ਪੂਰਾ ਸਹਿਯੋਗ ਕਰਨਗੇ।

 

hacklink al hack forum organik hit kayseri escort mariobet girişslot sitelerideneme bonusu veren sitelertiktok downloadergrandpashabetdeneme bonusu veren sitelerescort1xbet girişİzmit escortpadişahbetpadişahbetpadişahbetsekabet1xbet girişgamdombetgarantimarsbahis giriş