05/05/2024 7:23 PM

ਆਤਮ ਹੱਤਿਆ ਲਈ ਮਜਬੂਰ ਕਰਨ ਵਾਲੇ ਦੋਸ਼ੀ ਨੂੰ ਪੁਲਿਸ ਗ੍ਰਿਫਤਾਰ ਨਹੀਂ ਕਰ ਰਹੀ- ਸਵਿਤਾ ਦੇਵੀ

ਜਲੰਧਰ 5 ਅਪ੍ਰੈਲ (EN) ਸਥਾਨਕ ਪ੍ਰੈਸ ਕਲੱਬ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਵਿਤਾ ਦੇਵੀ ਪਤਨੀ ਸਤਿੰਦਰ ਸਿੰਘ ਵਾਸੀ ਗੁਦਈਪੁਰ, ਜਲੰਧਰ ਨੇ ਦੱਸਿਆ ਕਿ ਮੇਰੇ ਚਾਰ ਬੱਚੇ ਹਨ, ਜਿਹਨਾਂ ਵਿੱਚੋਂ ਮੇਰੀ ਵੱਡੀ ਲੜਕੀ ਦਾ ਨਾਮ ਰੋਸ਼ਨੀ, ਜਿਸ ਦੀ ਉਮਰ ਤਕਰੀਬਨ 18 ਸਾਲ ਸੀ, ਜੋ ਬਾਹਰਵੀਂ ਕਲਾਸ ਵਿੱਚ ਦੇਵੀ ਸਹਾਏ ਸਕੂਲ, ਜਲੰਧਰ ਵਿਖੇ ਪੜ੍ਹਦੀ ਸੀ।ਜੋ 20 ਫਰਵਰੀ ਦੀ ਰਾਤ ਨੂੰ ਮੇਰੀ ਲੜਕੀ ਰੋਸ਼ਨੀ ਨੇ ਇਕ ਦੋਸ਼ੀ ਦੁਆਰਾ ਵਾਰ ਵਾਰ ਤੰਗ ਕਰਨ ਤੇ ਪ੍ਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਜਿਸ ਬਾਬਤ ਅਸੀਂ ਥਾਣਾ ਡਵੀਜਨ ਨੰਬਰ 8 ਅਧੀਨ ਆਉਂਦੇ ਚੌਂਕੀ ਫੋਕਲ ਪੁਆਇੰਟ ਵਿੱਚ ਓਪਰੋਕਤ ਦੋਸ਼ੀ ਖਿਲਾਫ ਸ਼ਿਕਾਇਤ ਕੀਤੀ ਤਾਂ ਪੁਲਿਸ ਮੁਲਾਜ਼ਮਾਂ ਨੇ ਓਪਰੋਕਤ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਕੇ ਚੌਂਕੀ ਫੋਕਲ ਪੁਆਇੰਟ ਦੇ ਹਵਾਲਾਤ ਵਿੱਚ ਬੰਦ ਕਰ ਦਿੱਤਾ ਸੀ ਅਤੇ ਓਪਰੋਕਤ ਮੁਕੱਦਮਾ ਦਰਜ ਕੀਤਾ ਸੀ ਅਤੇ ਉਸ ਸਮੇਂ ਓਪਰੋਕਤ ਐਸ.ਐਚ.ਓ. ਸੰਜੀਵ ਸੂਰੀ ਓਪਰੋਕਤ ਦੋਸ਼ੀ ਦਾ ਸਾਥ ਦੇ ਰਿਹਾ ਸੀ ਅਤੇ ਮੁਕੱਦਮਾ ਦਰਜ ਕਰਨ ਤੋਂ ਵੀ ਇਨਕਾਰ ਕਰ ਰਿਹਾ ਸੀ। ਪਰ ਕੁਝ ਸਮੇਂ ਜਦੋਂ ਅਸੀਂ ਸਾਰਾ ਪਰਿਵਾਰ ਅਤੇ ਸਾਥੀ ਚੌਕੀ ਦੇ ਬਾਹਰ ਬੈਠ ਕੇ ਉੱਚ ਪੁਲਿਸ ਅਧਿਕਾਰੀਆਂ ਕੋਲ ਸ਼ਿਕਾਇਤ ਕਰਨ ਤੇ ਥਾਣਾ ਡਵੀਜਨ ਨੰਬਰ 8 ਦੀ ਪੁਲਿਸ ਨੇ ਓਪਰੋਕਤ ਮੁਕੱਦਮਾ ਦਰਜ ਕੀਤਾ ਅਤੇ ਸਾਨੂੰ ਮੁਕੱਦਮੇ ਦੀ ਕਾਪੀ ਦੇ ਕੇ ਓਥੋਂ ਚਲੇ ਜਾਣ ਵਾਸਤੇ ਕਿਹਾ । ਉਸ ਸਮੇਂ ਤੱਕ ਦੋਸ਼ੀ ਹੇਮ ਰਾਜ ਪੁਲਿਸ ਹਿਰਾਸਤ ਵਿੱਚ ਸੀ। 26 ਫ਼ਰਵਰੀ ਨੂੰ ਅਸੀਂ ਪੁਲਿਸ ਚੌਂਕੀ ਜਾ ਕੇ ਇਹ ਪੁੱਛਿਆ ਕਿ ਦੋਸ਼ੀ ਹੇਮਰਾਜ ਨੂੰ ਇਲਾਕਾ ਮੈਜਿਸਟ੍ਰੇਟ ਪਾਸ ਕਦੋਂ ਪੇਸ਼ ਕਰਨਾ ਹੈ ਤਾਂ ਪੁਲਿਸ ਮੁਲਾਜ਼ਮਾਂ ਨੇ ਸਾਨੂੰ ਕੋਈ ਤਸੱਲੀਬਖਸ਼ ਜਵਾਬ ਨਾ ਦਿੱਤਾ, ਸਗੋਂ ਸਾਨੂੰ ਚੌਂਕੀ ਤੋਂ ਡਰਾ ਧਮਕਾ ਕੇ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਅਸੀਂ ਥਾਣਾ ਡਵੀਜਨ ਨੰਬਰ 8 ਦੇ ਐਸ.ਐਚ.ਓ. ਸੰਜੀਵ ਸੂਰੀ ਨੂੰ ਪੁੱਛਿਆ ਤਾਂ ਉਹਨਾਂ ਨੇ ਸਾਨੂੰ ਦਬਕਾ ਮਾਰ ਕੇ ਕਿਹਾ ਕਿ ਮੈਂ ਓਪਰੋਕਤ ਦੋਸ਼ੀ ਹੇਮਰਾਜ ਨੂੰ ਰਿਹਾ ਕਰ ਦਿੱਤਾ ਹੈ ਅਤੇ ਮੁਕਦੱਮੇ ਦੀ ਤਫਤੀਸ਼ ਚੱਲ ਰਹੀ ਹੈ ਅਤੇ ਸਾਨੂੰ ਇਹ ਵੀ ਕਿਹਾ ਕਿ ਮੈਂ ਹੋਰ 2-4 ਦਿਨਾਂ ਵਿੱਚ ਮੁਕੱਦਮਾ ਖਾਰਿਜ ਕਰ ਦੇਣਾ ਹੈ। ਜਦੋਂ ਅਸੀਂ ਐਸ.ਐਚ.ਓ. ਸੰਜੀਵ ਸੂਰੀ ਨੂੰ ਅਜਿਹਾ ਕਰਨ ਬਾਰੇ ਪੁੱਛਿਆ ਤਾਂ ਉਸ ਨੇ ਸਾਨੂੰ ਦਬਕੇ ਮਾਰ ਕੇ ਥਾਣੇ ਤੋਂ ਬਾਹਰ ਕਢਵਾ ਦਿੱਤਾ। ਹੁਣ ਦੋਸ਼ੀ ਹੇਮਰਾਜ ਮਾਨਯੋਗ ਸ਼ੈਸਨ ਕੋਰਟ ਜਲੰਧਰ ਵਿੱਚ ਜਮਾਨਤ ਦੀ ਅਰਜ਼ੀ ਲਾ ਕੇ ਜ਼ਮਾਨਤ ਲੈਣਾ ਚਾਹੁੰਦਾ ਹੈ। ਹੁਣ ਵੀ ਅਸੀਂ ਚੌਂਕੀ ਵਿੱਚ ਜਾ ਕੇ ਓਪਰੋਕਤ ਦੋਸ਼ੀ ਦੀ ਗ੍ਰਿਫਤਾਰੀ ਲਈ ਪੁੱਛਦੇ ਹਾਂ ਤਾਂ ਚੌਂਕੀ ਇੰਚਾਰਜ ਸਾਨੂੰ ਕਹਿੰਦਾ ਹੈ ਕਿ ਜਦੋਂ ਤੱਕ ਮੈਨੂੰ ਉੱਚ ਅਧਿਕਾਰੀਆਂ ਪਾਸੋਂ ਕੋਈ ਹੁਕਮ ਨਹੀਂ ਆਉਂਦਾ ਉਂਨੀ ਦੇਰ ਤੱਕ ਮੈਂ ਦੋਸ਼ੀ ਹੇਮਰਾਜ ਨੂੰ ਗ੍ਰਿਫਤਾਰ ਨਹੀਂ ਕਰ ਸਕਦਾ। ਹੁਣ ਵੀ ਦੋਸ਼ੀ ਹੇਮਰਾਜ ਇਲਾਕੇ ਵਿੱਚ ਸ਼ਰੇਆਮ ਘੁੰਮ ਰਿਹਾ ਹੈ ।ਸਾਡੀ ਉੱਚ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਹੈ ਕਿ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ।

Related Posts