ਲਗਭਗ 2500 ਦੇ ਕਰੀਬ ਨਿਸ਼ਾਨ ਸਾਹਿਬ ਸੰਗਤਾਂ ਵਿੱਚ ਵੰਡੇ ਜਾ ਚੁੱਕੇ ਹਨ -ਸਿੱਖ ਤਾਲਮੇਲ ਕਮੇਟੀ
ਜਲੰਧਰ (EN) ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਨੇ ਅਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਖਾਲਸਾ ਸਾਜਨਾ ਦਿਵਸ ਤੇ ਹਰ ਘਰ ਉੱਪਰ ਖਾਲਸਾਈ ਨਿਸ਼ਾਨ ਚਲਾਉਣ ਦੇ ਆਦੇਸ਼ ਤੋਂ ਬਾਅਦ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਹੁਣ ਤੱਕ ਸਿੱਖ ਤਾਲਮੇਲ ਕਮੇਟੀ ਦਫਤਰ ਤੋਂ ਸੰਗਤਾਂ ਲਗਭਗ 2500 ਦੇ ਕਰੀਬ ਨਿਸ਼ਾਨ ਸਾਹਿਬ ਲਿਜਾ ਚੁੱਕੀਆਂ ਹਨ। ਤੇ ਨਿਸ਼ਾਨ ਸਾਹਿਬ ਦੇਣ ਦਾ ਇਹ ਸਿਲਸਿਲਾ ਖਾਲਸਾ ਸਾਜਨਾ ਦਿਵਸ ਤੱਕ ਜਾਰੀ ਰਹੇਗਾ ।ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ ,ਤਜਿੰਦਰ ਸਿੰਘ ਸੰਤ ਨਗਰ, ਗੁਰਦੀਪ ਸਿੰਘ ਕਾਲੀਆ ਕਲੋਨੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਸਿੱਖ ਤਾਲਮੇਲ ਕਮੇਟੀ ਨੇ ਹਰ ਘਰ ਨਿਸ਼ਾਨ ਸਾਹਿਬ ਲਾਉਣ ਦੀ ਮੁਹਿੰਮ ਪਹਿਲਾਂ ਤੋ ਹੀ ਸ਼ੁਰੂ ਕੀਤੀ ਹੋਈ ਹੈ। ਹੁਣ ਜਦ ਸਿੰਘ ਸਾਹਿਬਾਨ ਦੇ ਆਦੇਸ਼ਾਂ ਵੀ ਹੋ ਗਏ ਹਨ।ਜਿਸ ਤੋਂ ਬਾਅਦ ਸੰਗਤਾਂ ਵਿੱਚ ਹੋਰ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਕਤ ਆਗੂਆਂ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਖਾਲਸਾਈ ਸੋਚ ਖਾਲਸਾਈ ਨਿਸ਼ਾਨ ਜੋ ਸਾਡੇ ਗੁਰੂ ਸਾਹਿਬਾਨ ਵੱਲੋਂ ਸਾਨੂੰ ਦਿੱਤੇ ਗਏ ਹਨ। ਉਸ ਦਾ ਘਰ ਘਰ ਸੰਦੇਸ਼ ਦਿੱਤਾ ਜਾਵੇ। ਇਸੇ ਕੜੀ ਵਿੱਚ ਹੀ ਇਹ ਨਿਸ਼ਾਨ ਸਾਹਿਬ ਲਾਏ ਜਾ ਰਹੇ ਹਨ ਅੱਜ ਗਲੀਆਂ ਕਲੋਨੀਆਂ ਵਿੱਚ ਸਿੰਘ ਤਾਲਮੇਲ ਕਮੇਟੀ ਦੇ ਸੀਨੀਅਰ ਮੈਂਬਰ ਗੁਰਦੀਪ ਸਿੰਘ ਕਾਲੀਆ ਕਲੋਨੀ ਵੱਲੋਂ ਸੰਗਤਾਂ ਨੂੰ ਨਿਸ਼ਾਨ ਸਾਹਿਬ ਵੰਡੇ ਗਏ ।ਇਸ ਮੌਕੇ ਤੇ ਗੁਰੂ ਘਰ ਦੇ ਪ੍ਰਧਾਨ ਦਰਸ਼ਨ ਸਿੰਘ, ਗੱਜਣ ਸਿੰਘ ਪ੍ਰਧਾਨ ਗੁਰਦੁਆਰਾ ਸਲੇਮਪੁਰ, ਮੱਖਣ ਸਿੰਘ, ਓਕਾਰ ਸਿੰਘ, ਜਗਰੂਪ ਸਿੰਘ ,ਜੀਤੀ ਸਿੰਘ ,ਸਾਹਿਬ ਸਿੰਘ ਸਤਨਾਮ ਸਿੰਘ, ਦਲਜੀਤ ਸਿੰਘ, ਯਸ਼ਪਾਲ ਸਿੰਘ ਮੌਜੂਦ ਸਨ ਉਕਤ ਆਗੂਆਂ ਨੇ ਦੱਸਿਆ ਕਿ ਇਹ ਸਿਲਸਿਲਾ ਖਾਲਸਾ ਸਾਜਨਾ ਦਿਵਸ ਤੱਕ ਨਿਰੰਤਰ ਚਲਦਾ ਰਹੇਗਾ।