ਜਲੰਧਰ – ਮਹਾਨਗਰ ’ਚ ਪੁਲਿਸ ਵੱਲੋਂ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਅਨਸਰਾਂ ਖ਼ਿਲਾਫ਼ ਵਿਸ਼ੇਸ਼ ਕਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਇਕ ਮਾਮਲਾ ਰਾਜਨਗਰ ਤੋਂ ਸਾਹਮਣੇ ਆਯਾ ਹੈ ਜਿੱਥੇ ਬੀਤੇ ਕੁੱਝ ਦਿਨ ਪਹਿਲਾ ਈ – ਰਿਕਸ਼ਾ ਚੋਰੀ ਹੋ ਗਿਆ ਸੀ | ਇਸ ਦੌਰਾਨ ਏ. ਐਸ. ਆਈ. ਜੋਲੀ ਬਸੀ,ਏ. ਐੱਸ.ਆਈ.ਬਲਜਿੰਦਰ ਕੁਮਾਰ ਨੂੰ ਪੇਟਰੋਲਿੰਗ ਕਰਦੇ ਸਮੇਂ ਇਕ ਈ – ਰਿਕਸ਼ਾ ਚਪਾਟੀ ਰੋਡ ਤੇ ਲਾਵਾਰਿਸ ਮਿਲਿਆ ਅਤੇ ਉਸ ਦੀ ਆਰ ਸੀ ਦੇਖਣ ਤੇ ਪਤਾ ਲਗਾ ਕਿ ਇਹ ਲਖ਼ਵਿੰਦਰ ਕੁਮਾਰ ਦਾ ਹੈ ਤੇ ਉਸ ਨੂੰ ਦੱਸਿਆ ਗਿਆ| ਇਸ ਮੌਕੇ ਪਰਿਵਾਰ ਵਲੋਂ ਈ – ਰਿਕਸ਼ਾ ਵਾਪਸ ਮਿਲਣ ਤੇ ਪੁਲਿਸ ਦਾ ਧੰਨਵਾਦ ਕੀਤਾ ਗਿਆ |