ਲੋਕ ਸਭਾ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਹਨ ਉਂਝ ਹੀ ਪੰਜਾਬ ਕਾਂਗਰਸ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਕਾਂਗਰਸ ਵਿਚ ਵੱਡੇ ਬਗਾਵਤੀ ਸੁਰ ਉਠ ਰਹੇ ਹਨ। ਜਿਵੇਂ ਹੀ ਬੀਤੇ ਦਿਨੀਂ ਪੰਜਾਬ ਕਾਂਗਰਸ ਵੱਲੋਂ ਵਿਧਾਇਕਾਂ ਤੇ MP ਦੀ ਲਿਸਟ ਜਾਰੀ ਕੀਤੀ ਗਈ ਸੀ, ਉਥੇ ਵੱਖ-ਵੱਖ ਹਲਕਿਆਂ ਵਿਚ ਕੁਝ ਟਕਸਾਲੀ ਆਗੂਆਂ ਵੱਲੋਂ ਬਗਾਵਤੀ ਤੇਵਰ ਦਿਖਾਏ ਜਾ ਰਹੇ ਹਨ।
ਸੂਤਰਾਂ ਦੇ ਬਵਾਲੇ ਤੋਂ ਖਬਰ ਹੈ ਕਿ ਪਟਿਆਲਾ, ਚੰਡੀਗੜ੍ਹ ਤੇ ਸੰਗਰੂਰ ਲੋਕ ਸਭਾ ਹਲਕੇ ਦੇ ਵੱਡੇ ਲੀਡਰਾਂ ਨੇ ਬਗਾਵਤੀ ਤੇਵਰ ਦਿਖਾਏ ਹਨ ਜਿਸ ਤਹਿਤ ਕਈ ਸਾਬਕਾ ਮੰਤਰੀ ਤੇ MLA ਪਾਰਟੀ ਛੱਡ ਸਕਦੇ ਹਨ। ਕਾਂਗਰਸ ਹਾਈਕਮਾਨ ਨੂੰ ਵੀ ਨਾਰਾਜ਼ ਕਾਂਗਰਸੀ ਲੀਡਰਾਂ ਨੇ ਚਿੱਠੀ ਲਿਖੀ ਹੈ।ਦੱਸ ਦੇਈਏ ਕਿ ਪਟਿਆਲਾ ਤੋਂ ਧਰਮਵੀਰ ਗਾਂਧੀ ਨੂੰ ਟਿਕਟ ਦੇਣ ਦਾ ਵਿਰੋਧ ਕਾਂਗਰਸੀ ਲੀਡਰਾਂ ਵੱਲੋਂ ਕੀਤਾ ਜਾ ਰਿਹਾ ਹੈ। ਨਾਰਾਜ਼ ਟਕਸਾਲੀ ਆਗੂਆਂ ਨੇ 20 ਅਪ੍ਰੈਲ ਤੱਕ ਦਾ ਹਾਈਕਮਾਨ ਨੂੰ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਵੱਲੋਂ ਪ੍ਰਾਈਵੇਟ ਮੀਟਿੰਗਾਂ ਸੱਦੀਆਂ ਜਾ ਰਹੀਆਂ ਹਨ। ਸਾਬਕਾ ਖਜ਼ਾਨਾ ਮੰਤਰੀ ਲਾਲ ਸਿੰਘ ਵੱਲੋਂ ਮੀਟਿੰਗ ਸੱਦੀ ਗਈ ਹੈ। ਇਹ ਮੀਟਿੰਗ 20 ਅਪ੍ਰੈਲ 2024 ਨੂੰ ਸੱਦੀ ਗਈ ਹੈ। ਮੀਟਿੰਗ ਵਿਚ ਹੁੰਮ-ਹੁੰਮਾ ਕੇ ਪੁੱਜਣ ਦੀ ਅਪੀਲ ਕੀਤੀ ਗਈ ਹੈ ਜਿਸ ਤੋਂ ਕਿਆਸ ਲਗਾਏ ਜਾ ਰਹੇ ਹਨ ਕਿ ਕਾਂਗਰਸ ਵਿਚ ਪੈਦਾ ਹੋਇਆ ਇਹ ਕਲੇਸ਼ ਵੱਡਾ ਰੂਪ ਧਾਰ ਸਕਦਾ ਹੈ।