05/03/2024 8:43 PM

ਪਿਛਲੇ 30 ਸਾਲਾ ਚ 15 ਸਾਲ ਕਾਂਗਰਸ ਨੇ ਤੇ 15 ਸਾਲ ਅਕਾਲੀ ਦਲ ਨੇ ਦੋਵਾਂ ਨੇ ਆਪਣੇ ਰਾਜ ਚ ਕੀਤੀ ਲੁੱਟ ਘਸੁੱਟ- ਗੁਰਿੰਦਰ ਸਿੰਘ ਬਾਜਵਾ

ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਉਮੀਦਵਾਰ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਸਤਿਗੁਰੂ ਦਾ ਆਸ਼ੀਰਵਾਰ ਲੈਣ ਲਈ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਹੋਏ ਨਤਮਸਤਕ।

ਬੇਗਮਪੁਰ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਉਮੀਦਵਾਰ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਸਾਥੀਆ ਸਮੇਤ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਸਤਿਗੁਰੂ ਦਾ ਆਸ਼ੀਰਵਾਰ ਲੈਣ ਲਈ ਨਤਮਸਤਕ ਹੋਏ । ਪਿੰਡ ਆਲੇਚੱਕ ਬਾਈਪਾਸ ਤੋ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਨਤਮਤਸਕ ਹੋਣ ਤੋ ਪਹਿਲਾ ਸੰਗਤਾਂ ਵਲੋ ਜਥੇਦਾਰ ਬਾਜਵਾ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਕਾਫਲੇ ਦੇ ਰੂਪ ਵਿੱਚ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਪਹੁੰਚੇ । ਜਿਥੇ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਸਤਿਗੁਰੂ ਦਾ ਆਸੀਰਵਾਦ ਲੈ ਕੇ ਹਲਕਾ ਦੀਨਾਨਗਰ ਤੋ ਆਪਣੀ ਚੋਣ ਮੁਹਿੰਮ ਦੀ ਸੁਰੂਆਤ ਕੀਤੀ ।ਜਥੇਦਾਰ ਬਾਜਵਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਆਖਿਆ ਕਿ ਪੰਜਾਬ ਚ ਪਿਛਲੇ 30 ਸਾਲਾ ਚ 15 ਸਾਲ ਕਾਂਗਰਸ ਨੇ ਰਾਜ ਕੀਤਾ ਤੇ 15 ਸਾਲ ਅਕਾਲੀ ਦਲ ਨੇ ਰਾਜ ਕੀਤਾ ।ਦੋਵਾਂ ਨੇ ਆਪਣੇ ਰਾਜ ਚ ਇੰਨੀ ਲੁੱਟ ਘਸੁੱਟ ਕੀਤੀ ਕਿ ਪੰਜਾਬ ਅੱਜ ਬਰਬਾਦੀ ਦੇ ਕੰਢੇ ਤੇ ਖੜਾ ਹੈ । ਇਹਨਾ ਦੇ ਰਾਜ ਵਿੱਚ ਨਸ਼ਾ ,ਭ੍ਰਿਸਟਾਚਾਰ ਅਤੇ ਬੇਰੁਜ਼ਗਾਰੀ ਸਿੱਖਰ ਤੇ ਸੀ ਅਤੇ ਪੰਜਾਬ ਦਾ ਹਰ ਪਰਿਵਾਰ ਇਹਨਾਂ ਤਿੰਨਾ ਗੱਲਾ ਤੋ ਪ੍ਰਭਾਵਿਤ ਸੀ । ਆਮ ਆਦਮੀ ਪਾਰਟੀ ਨੇ ਇਸ ਦਾ ਪੂਰਾ ਫਾਇਦਾ ਉਠਾਦਿਆ ਲੋਕਾ ਦੇ ਜਜਬਾਤਾ ਨਾਲ ਖਿਲਵਾੜ ਕਰਦਿਆ ਝੂਠ ਦੇ ਸਹਾਰੇ ਲੋਕਾ ਨੁੰ ਸਬਜ਼ਬਾਗ ਵਿਖਾਏ ਕਿ ਅਸੀ ਪੰਜਾਬ ਚ ਭ੍ਰਿਸਟਾਚਾਰ , ਨਸ਼ਾ ਅਤੇ ਬੇਰੁਜਗਾਰੀ ਨੁੰ ਸਰਕਾਰ ਬਣਦਿਆ ਹੀ ਦੂਰ ਕਰ ਦਿਆਗੇ ਅਤੇ ਪੰਜਾਬ ਦੇ ਲੋਕ ਇਹਨਾਂ ਦੀਆ ਬਹਿਕਾਵੇ ਵਾਲੀਆ ਗੱਲਾ ਵਿੱਚ ਆ ਗਏ ਅਤੇ ਉਹਨਾਂ ਬਿਨ੍ਹਾ ਕੁਝ ਸੋਚੇ ਸਮਝੇ ਆਮ ਆਦਮੀ ਪਾਰਟੀ ਨੁੰ 2022 ਵਿੱਚ ਵਿਧਾਨ ਸਭਾ ਦੀਆ 92 ਸੀਟਾ ਜਿੱਤਾ ਕੇ ਪੰਜਾਬ ਦਾ ਰਾਜ ਭਾਗ ਸੋਪ ਦਿੱਤਾ ।ਜਥੇਦਾਰ ਬਾਜਵਾ ਨੇ ਅੱਗੇ ਆਖਿਆ ਕਿ ਝੂਠ ਦੇ ਸਹਾਰੇ ਖੜੀ ਇਸ ਪਾਰਟੀ ਦੀ ਕਹਿਣੀ ਅਤੇ ਕਥਨੀ ਵਿੱਚ ਜਮੀਨ ਅਸਮਾਨ ਦਾ ਫਰਕ ਸੀ ।ਭ੍ਰਿਸਟਾਚਾਰ ਦੇ ਮੁੱਦੇ ਨੁੰ ਲੈ ਕੇ ਬਣੀ ਇਹ ਸਰਕਾਰ ਖੁਦ ਭ੍ਰਿਸਟਾਚਾਰ ਦੇ ਕੇਸਾ ਵਿੱਚ ਬੁਰੀ ਤਰ੍ਹਾ ਫਸ ਗਈ ਹੈ ਤੇ ਅੱਜ ਇਸ ਦਾ ਕਨਵੀਨਰ ਅਤੇ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਸ ਦੇ ਕੈਬਨਿਟ ਮੰਤਰੀ ਅਤੇ ਰਾਜ ਸਭਾ ਮੈਬਰ ਜੇਲ੍ਹਾ ਦੀਆ ਸਲਾਖਾ ਪਿਛੇ ਬੰਦ ਹਨ ।ਜਥੇਦਾਰ ਬਾਜਵਾ ਨੇ ਗੁਰਦਾਸਪੁਰ ਦੇ ਸੂਝਵਾਨ ਵੋਟਰਾ ਨੁੰ ਅਪੀਲ ਕੀਤੀ ਕਿ ਇਸ ਨਵੀ ਪਾਰਟੀ ਨੁੰ ਸਹਿਯੋਗ ਦਿੰਦਿਆ ਗੁਰਦਾਸਪੁਰ ਲੋਕ ਸਭਾ ਸੀਟ ਤੋ ਵੱਧ ਤੋ ਵੱਧ ਵੋਟਾ ਪਾ ਕੇ ਕਾਮਯਾਬ ਕਰੋ ।ਇਸ ਮੋਕੇ ਸੁਖਜਿੰਦਰ ਸਿੰਘ ਚੋਹਾਨ ,ਮਹਿੰਦਰ ਸਿੰਘ ਗੁਰਦਾਸਪੁਰ , ਯੁੱਧਵੀਰ ਹੱਲਾਚਾਹੀਆ , ਮੋਹਣ ਸਿੰਘ ਅੱਲੜਪਿੰਡੀ ,ਨਿਰਮਲ ਸਿੰਘ ਬਾਜਵਾ ,ਅੰਗਰੇਜ਼ ਸਿੰਘ ਗੰਜ਼ਾ ,ਮੁਖਤਿਆਰ ਸਿੰਘ ,ਟਹਿਲ ਸਿੰਘ ,ਗਿਆਨ ਸਿੰਘ ,ਪਿਆਰਾ ਸਿੰਘ ,ਬਲਜੀਤ ਸਿੰਘ ,ਹਰਦੀਪ ਸਿੰਘ , ਗਿਆਨੀ ਦਵਿੰਦਰ ਸਿੰਘ , ਬਾਬਾ ਗੁਰਮੇਜ਼ ਸਿੰੰਘ ਦਾਬਾਵਾਲ ,ਸਰੂਪ ਸਿੰਘ , ਗੁਰਪਾਲ ਸਿੰਘ ਗੀਦਂਰ , ਜਸਪਾਲ ਸਿੰਘ ,ਗੁਰਦੀਪ ਸਿੰਘ ਸੈਣੀ , ਸੁਰਿੰਦਰ ਸਿੰਘ ਕਾਹਲੋ , ਨਿਰਮਲ ਸਿੰਘ ਸਾਗਰਪੁਰ , ਜਤਿੰਦਰ ਸਿੰਘ , ਇੰਸਪੈਕਟਰ ਨਿਰਮਲ ਸਿੰਘ ,ਵਹਿਬੀਜੋਤ ਸਿੰਘ ਕਾਹਲੋ ਆਦਿ ਹਾਜ਼ਰ ਸਨ ।